18 ਸਾਲ ਦੀ ਉਮਰ ''ਚ ਗੁਆਏ ਹੱਥ, ਹੁਣ ਪੈਰਾਂ ਦੀਆਂ ਉਂਗਲਾਂ ਨਾਲ ਲਿਖ ਰਹੇ ਸਫ਼ਲਤਾ ਦੀ ਇਬਾਰਤ

Thursday, Mar 28, 2024 - 05:40 PM (IST)

18 ਸਾਲ ਦੀ ਉਮਰ ''ਚ ਗੁਆਏ ਹੱਥ, ਹੁਣ ਪੈਰਾਂ ਦੀਆਂ ਉਂਗਲਾਂ ਨਾਲ ਲਿਖ ਰਹੇ ਸਫ਼ਲਤਾ ਦੀ ਇਬਾਰਤ

ਕੋਟਾ- ਮਹਿਜ 18  ਸਾਲ ਦੀ ਉਮਰ ਵਿਚ ਦੋਵੇਂ ਹੱਥ ਗੁਆਉਣ ਵਾਲੇ 58 ਸਾਲਾ ਦੇਵਕੀਨੰਦਨ ਸ਼ਰਮਾ ਨੇ ਹਲਾਤਾਂ ਤੋਂ ਹਾਰ ਨਹੀਂ ਮੰਨੀ ਅਤੇ ਪੈਰਾਂ ਦੀਆਂ ਉਂਗਲਾਂ ਨਾਲ ਲਿਖਣਾ ਸਿੱਖਿਆ। ਕਦੇ ਉੱਤਰਾਖੰਡ ਵਿਚ ਪਸ਼ੂ ਚਰਾਉਣ ਦਾ ਕੰਮ ਕਰਨ ਵਾਲੇ ਸ਼ਰਮਾ ਆਪਣੀ ਮਿਹਨਤ ਦੇ ਬਲ 'ਤੇ ਹੁਣ ਰਾਜਸਥਾਨ ਵਿਚ ਇਕ NGO 'ਚ ਮੈਨੇਜਰ ਦੇ ਅਹੁਦੇ 'ਤੇ ਹਨ। ਕੋਟਾ ਵਿਚ 'ਭਗਵਾਨ ਮਹਾਵੀਰ ਵਿਕਲਾਂਗ ਸਹਾਇਤਾ ਸਮਿਤੀ' ਦੇ ਦਫ਼ਤਰ ਵਿਚ ਸ਼ਰਮਾ ਕਾਗਜਾਤ ਸਬੰਧੀ ਕੰਮ ਕਰਦੇ ਹਨ ਅਤੇ ਸਿਰਫ ਆਪਣੇ ਪੈਰਾਂ ਦੀਆਂ ਉਂਗਲਾਂ ਦਾ ਇਸਤੇਮਾਲ ਕਰ ਕੇ ਡਿਜੀਟਲ ਰੂਪ ਨਾਲ ਸਾਰੇ ਰਿਕਾਰਡ ਰੱਖਦੇ ਹਨ। ਸ਼ਰਮਾ ਨੇ ਕਿਹਾ ਕਿ ਕਾਗਜਾਤ ਪਿਨ ਕਰਨਾ ਮੇਰੇ ਲਈ ਇਕ ਮੁਸ਼ਕਲ ਕੰਮ ਹੈ ਕਿਉਂਕਿ ਇਸ 'ਚ ਬਹੁਤ ਮੁਸ਼ੱਕਤ ਅਤੇ ਸਮਾਂ ਲੱਗਦਾ ਹੈ। ਡੈਸਕ 'ਤੇ ਕੰਮ ਕਰਨ ਦੇ ਉਲਟ, ਸ਼ਰਮਾ ਜ਼ਮੀਨ 'ਤੇ ਲੱਕੜ ਦਾ ਇਕ ਚੌੜਾ ਫੱਟਾ ਰੱਖ ਕੇ ਪੈਰਾਂ ਦੀ ਮਦਦ ਨਾਲ ਕਾਗਜਾਤ ਸਬੰਧੀ ਕੰਮ ਕਰਦੇ ਹਨ। ਇਨ੍ਹਾਂ ਕਰਤੱਵਾਂ ਦੇ ਨਾਲ-ਨਾਲ ਉਹ ਉਸੇ ਲੱਕੜ ਦੇ ਬੋਰਡ 'ਤੇ ਕੰਪਿਊਟਰ ਰੱਖ ਕੇ ਆਪਣਾ ਕੰਮ ਚੰਗੇ ਤਰੀਕੇ ਨਾਲ ਕਰਦੇ ਹਨ। 

ਇਹ ਵੀ ਪੜ੍ਹੋ- ਕੇਜਰੀਵਾਲ ਨੂੰ CM ਦੇ ਅਹੁਦੇ ਤੋਂ ਹਟਾਉਣ ਸਬੰਧੀ ਪਟੀਸ਼ਨ ਤੋਂ ਹਾਈ ਕੋਰਟ ਦਾ ਇਨਕਾਰ, ਜਾਣੋ ਕੀ ਕਿਹਾ

ਸ਼ਰਮਾ ਆਪਣੀਆਂ ਪੈਰਾਂ ਦੀਆਂ ਉਂਗਲਾਂ ਨਾਲ ਮਾਊਸ ਅਤੇ ਕੀਬੋਰਡ ਦੀ ਆਸਾਨੀ ਨਾਲ ਵਰਤੋਂ ਕਰਦੇ ਹਨ। ਸ਼ਰਮਾ ਦਾ ਕਹਿਣਾ ਹੈ ਕਿ ਉਹ  ਸਕੂਲ ਵਿਚ ਇਕ ਹੁਸ਼ਿਆਰ ਵਿਦਿਆਰਥੀ ਸੀ ਅਤੇ ਹਮੇਸ਼ਾ ਇਕ ਅਜਿਹੀ ਨੌਕਰੀ ਦਾ ਸੁਫ਼ਨਾ ਵੇਖਦੇ ਸਨ, ਜਿੱਥੇ ਉਹ ਕਾਗਜਾਤ ਸਬੰਧੀ ਕੰਮਕਾਜ ਕਰ ਸਕੇ। ਸ਼ਰਮਾ ਦਾ ਜਨਮ ਅਤੇ ਪਾਲਣ-ਪੋਸ਼ਣ ਨੈਨੀਤਾਲ ਦੇ ਸ਼ਿਲਾਲੇਸ਼ ਪਿੰਡ ਵਿਚ ਹੋਇਆ ਸੀ। ਉਨ੍ਹਾਂ ਕਿਹਾ ਕਿ ਮੈਂ ਗਣਿਤ ਅਤੇ ਅੰਗਰੇਜ਼ੀ ਵਿਚ ਬਹੁਤ ਤੇਜ਼ ਸੀ ਅਤੇ ਮੇਰਾ ਸੁਫ਼ਨਾ ਸੀ ਕਿ ਮੈਨੂੰ ਇਕ ਅਜਿਹੀ ਨੌਕਰੀ ਮਿਲੇ, ਜਿੱਥੇ ਮੈਂ ਦਫ਼ਤਰ 'ਚ ਕਾਗਜਾਤ 'ਤੇ ਦਸਤਖ਼ਤ ਅਤੇ ਪੜ੍ਹਨ-ਲਿਖਣ ਦਾ ਕੰਮ ਕਰ ਸਕਾਂ। ਮੇਰਾ ਇਹ ਸੁਫ਼ਨਾ ਉਦੋਂ ਟੁੱਟ ਗਿਆ ਜਦੋਂ 1981 ਵਿਚ ਇਕ ਦਿਨ ਠੇਕਾ ਮਜ਼ਦੂਰ ਵਜੋਂ ਕੰਮ ਕਰਦੇ ਸਮੇਂ ਮੈਨੂੰ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਾ ਅਤੇ ਮੈਂ ਦੋਵੇਂ ਹੱਥ ਗੁਆ ਦਿੱਤੇ। ਮੈਂ ਉਸ ਸਮੇਂ 8ਵੀਂ ਜਮਾਤ ਵਿਚ ਪੜ੍ਹਦਾ ਸੀ। ਸ਼ਰਮਾ ਦਾ ਕਹਿਣਾ ਹੈ ਕਿ ਹਸਪਤਾਲ ਤੋਂ ਘਰ ਪਰਤਣ ਤੋਂ ਬਾਅਦ ਪਿੰਡ ਵਾਲਿਆਂ ਨੇ ਉਸ ਨੂੰ ‘ਬੇਕਾਰ’ ਕਿਹਾ, ਜਿਸ ਤੋਂ ਬਾਅਦ ਉਸ ਨੇ ਜੰਗਲ ਵਿਚ ਪਸ਼ੂ ਚਰਾਉਣ ਦਾ ਕੰਮ ਕੀਤਾ। ਉਸ ਨੇ ਉਸ ਸਮੇਂ ਨੂੰ ਆਪਣੇ ਪੈਰਾਂ ਦੇ ਅੰਗੂਠੇ ਅਤੇ ਉਂਗਲਾਂ ਦੇ ਵਿਚਕਾਰ ਰੁੱਖ ਦੀ ਟਾਹਣੀ ਨੂੰ ਫੜ ਕੇ ਲਿਖਣ ਦਾ ਅਭਿਆਸ ਕਰਨ ਲਈ ਵਰਤਿਆ।

ਇਹ ਵੀ ਪੜ੍ਹੋ- ਸੰਦੀਪ ਪਾਠਕ ਦਾ ਵੱਡਾ ਦਾਅਵਾ; ਸਾਡੇ ਵਿਧਾਇਕਾਂ ਨੂੰ ਫੋਨ ਕਰ BJP ਕਹਿ ਰਹੀ, 'ਜੋ ਚਾਹੀਦੈ, ਮਿਲ ਜਾਵੇਗਾ ਨਹੀ ਤਾਂ....'

6 ਮਹੀਨਿਆਂ ਦੇ ਨਿਯਮਤ ਅਭਿਆਸ ਤੋਂ ਬਾਅਦ ਇਕ ਦਿਨ ਉਸ ਨੇ ਜ਼ਮੀਨ 'ਤੇ ਇਕ ਕਮਲ ਦਾ ਫੁੱਲ ਖਿੱਚਿਆ ਅਤੇ ਉਸ 'ਤੇ ਹਿੰਦੀ ਵਿਚ ਲਿਖਿਆ, "ਕਮਲ"। ਇਸ ਨਾਲ ਸ਼ਰਮਾ ਨੂੰ ਆਪਣੇ ਪੈਰਾਂ ਦੀਆਂ ਉਂਗਲਾਂ ਵਿਚਕਾਰ ਪੈੱਨ ਫੜ ਕੇ ਕਾਗਜ਼ 'ਤੇ ਅਭਿਆਸ ਕਰਨ ਦਾ ਭਰੋਸਾ ਮਿਲਿਆ। ਉਸ ਨੂੰ ਆਪਣੇ ਪੈਰਾਂ ਦੀਆਂ ਉਂਗਲਾਂ ਨਾਲ ਕਾਗਜ਼ 'ਤੇ ਲਿਖਣ ਦੀ ਕਲਾ ਵਿੱਚ ਮੁਹਾਰਤ ਹਾਸਲ ਕਰਨ ਵਿਚ ਅੱਠ ਮਹੀਨੇ ਦੀ ਸਖ਼ਤ ਮਿਹਨਤ ਲੱਗੀ। ਸ਼ਰਮਾ ਨੇ ਕਿਹਾ, “ਮੈਂ ਆਪਣੇ ਪੈਰਾਂ ਦੀਆਂ ਉਂਗਲਾਂ ਵਿਚਕਾਰ ਪੈੱਨ ਫੜ ਕੇ ਪਹਿਲੀ ਚਿੱਠੀ ਆਪਣੇ ਭਰਾ ਨੂੰ ਲਿਖੀ ਸੀ, ਜੋ ਉਸ ਸਮੇਂ ਅਲਮੋੜਾ, ਉੱਤਰਾਖੰਡ ਵਿਚ ਤਾਇਨਾਤ ਸੀ।

ਇਹ ਵੀ ਪੜ੍ਹੋ-  CM ਕੇਜਰੀਵਾਲ ਨੂੰ ਨਹੀਂ ਮਿਲੀ ਰਾਹਤ, ਕੋਰਟ ਨੇ ਵਧਾਈ ਈਡੀ ਰਿਮਾਂਡ

ਇਸ ਤੋਂ ਹੈਰਾਨ ਮੇਰੇ ਭਰਾ ਨੇ ਮੈਨੂੰ ਆਪਣੀ ਪੜ੍ਹਾਈ ਮੁੜ ਸ਼ੁਰੂ ਕਰਨ ਲਈ ਉਤਸ਼ਾਹਿਤ ਕੀਤਾ। ਉਸ ਨੇ ਆਪਣੇ ਭਰਾ ਦੀ ਸਲਾਹ ਮੰਨੀ ਅਤੇ 1986 ਵਿਚ ਆਪਣੀ ਉੱਚ ਸੈਕੰਡਰੀ ਸਿੱਖਿਆ ਪੂਰੀ ਕੀਤੀ। ਉਸੇ ਸਾਲ ਉੱਤਰਾਖੰਡ ਦੇ ਰਾਣੀਖੇਤ ਵਿਚ ਦਿਵਿਯਾਂਗ ਲੋਕਾਂ ਲਈ ਇਕ ਕੈਂਪ ਲਗਾਇਆ ਗਿਆ ਸੀ, ਜਿੱਥੇ ਸ਼ਰਮਾ ਨੇ ਸਮਾਜਿਕ ਕਾਰਕੁਨ ਪ੍ਰਸੰਨਾ ਅਤੇ ਉਨ੍ਹਾਂ ਦੇ ਪਤੀ ਐਮ.ਸੀ. ਭੰਡਾਰੀ ਨਾਲ ਮੁਲਾਕਾਤ ਕੀਤੀ। ਭੰਡਾਰੀ ਕੋਟਾ ਸਥਿਤ ਭਗਵਾਨ ਮਹਾਵੀਰ ਵਿਕਲਾਂਗ ਸਹਾਇਤਾ ਸਮਿਤੀ ਦੇ ਸੰਸਥਾਪਕ ਸਨ। ਜੋੜਾ ਸ਼ਰਮਾ ਦੀ ਉਸ ਦੇ ਪੈਰਾਂ ਦੀਆਂ ਉਂਗਲਾਂ ਨਾਲ ਲਿਖਣ ਦੀ ਯੋਗਤਾ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਸ ਨੂੰ ਆਪਣੇ ਨਾਲ ਕੋਟਾ ਜਾਣ ਲਈ ਕਿਹਾ। ਸ਼ਰਮਾ ਨੂੰ ਪਹਿਲਾਂ ਇੱਥੇ NGO 'ਚ ਸਟੋਰ ਕੀਪਰ ਦੀ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਸੀ ਅਤੇ 2001 'ਚ ਮੈਨੇਜਰ ਦੇ ਅਹੁਦੇ 'ਤੇ ਤਰੱਕੀ ਦਿੱਤੀ ਗਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News