ਸਾਵਧਾਨ! ਇਕੱਲਾਪਣ ਬਣ ਸਕਦੈ ਤੁਹਾਡੇ ਬਾਲਗਾਂ ਦੀ ਮੌਤ ਦਾ ਕਾਰਨ

Monday, Apr 08, 2024 - 05:49 AM (IST)

ਸਾਵਧਾਨ! ਇਕੱਲਾਪਣ ਬਣ ਸਕਦੈ ਤੁਹਾਡੇ ਬਾਲਗਾਂ ਦੀ ਮੌਤ ਦਾ ਕਾਰਨ

ਵਾਸ਼ਿੰਗਟਨ (ਏਜੰਸੀ)– ਅਮਰੀਕਾ ਦੇ ਵੱਕਾਰੀ ਮੈਗਜ਼ੀਨ ‘ਅਮਰੀਕਨ ਸਾਈਕੋਲਾਜਿਸਟ’ ’ਚ ਪ੍ਰਕਾਸ਼ਿਤ ਇਕ ਖੋਜ ’ਚ ਖ਼ੁਲਾਸਾ ਹੋਇਆ ਹੈ ਕਿ ਮੱਧ ਉਮਰ ਦੇ ਅਮਰੀਕੀ ਆਪਣੇ ਯੂਰਪੀ ਹਮਰੁਤਬਾ ਦੇ ਮੁਕਾਬਲੇ ਇਕੱਲੇਪਣ ਦੀ ਸਮੱਸਿਆ ਤੋਂ ਜ਼ਿਆਦਾ ਪੀੜਤ ਹਨ ਤੇ ਇਹ ਉਨ੍ਹਾਂ ਦੀ ਮੌਤ ਦਾ ਕਾਰਨ ਵੀ ਬਣ ਸਕਦਾ ਹੈ।

ਅਰੀਜ਼ੋਨਾ ਸਟੇਟ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ’ਚ ਐਸੋਸੀਏਟ ਪ੍ਰੋਫੈਸਰ ਫ੍ਰੈਂਕ ਜੇ ਇਨਫਰਨਾ ਦੀ ਟੀਮ ਨੇ ਅਧਿਐਨ ’ਚ ਇਕੱਲੇਪਣ ਨੂੰ ਲੈ ਕੇ ਖੋਜ ਕੀਤੀ ਹੈ। ਖੋਜ ’ਚ 2002 ਤੋਂ 2020 ਤੱਕ ਅਮਰੀਕਾ ਤੇ 13 ਯੂਰਪੀ ਦੇਸ਼ਾਂ ’ਚ 53,000 ਤੋਂ ਵੱਧ ਮੱਧ ਉਮਰ ਦੇ ਬਾਲਗਾਂ ਦੇ ਸਰਵੇਖਣ ਡਾਟਾ ਦੀ ਵਰਤੋਂ ਕੀਤੀ ਗਈ।

ਇਹ ਖ਼ਬਰ ਵੀ ਪੜ੍ਹੋ : 12-15 ਸਾਲ ਦੇ ਲੜਕਿਆਂ ਨੂੰ ਹਵਸ ਦਾ ਸ਼ਿਕਾਰ ਬਣਾਉਂਦੀ ਸੀ 23 ਸਾਲਾ ਲੜਕੀ, ਭੇਜਦੀ ਸੀ ਅਸ਼ਲੀਲ ਵੀਡੀਓਜ਼

ਇਨ੍ਹਾਂ ਬਾਲਗਾਂ ਦੀ ਉਮਰਵਰਗ ’ਚ ਹਰ 2 ਸਾਲ ’ਚ ਇਕੱਲੇਪਣ ਦੀ ਸਮੱਸਿਆ ਸਬੰਧੀ ਤਬਦੀਲੀਆਂ ਬਾਰੇ ਅੰਕੜੇ ਇਕੱਠੇ ਕੀਤੇ ਗਏ। ਖੋਜ ’ਚ 1937 ਤੇ 1945 ਦੇ ਵਿਚਕਾਰ ਜਨਮੇ ਲੋਕਾਂ ਦੀ ਅਖੌਤੀ ਸਾਈਲੈਂਟ ਜਨਰੇਸ਼ਨ, ‘ਬੇਬੀ ਬੂਮਰਸ’ (1946-1964 ਵਿਚਕਾਰ ਜਨਮੇ ਲੋਕ) ਤੇ ‘ਜੈਨ ਐਕਸ’ (1965-1980 ਦੇ ਵਿਚਕਾਰ ਜਨਮੇ ਲੋਕ) ਤੋਂ ਡਾਟਾ ਇਕੱਠਾ ਕੀਤਾ।

ਅਮਰੀਕਾ ’ਚ 2007 ਦੇ ਅਖੀਰ ਤੋਂ 2009 ਤੱਕ ਮੰਦੀ ਤੋਂ ਬਾਅਦ ਮੱਧ ਉਮਰ ਵਰਗ ਦੇ ਬਾਲਗਾਂ ਨੂੰ 1990 ਦੇ ਦਹਾਕੇ ’ਚ ਆਪਣੇ ਹਮ ਉਮਰ ਵਰਗ ਦੇ ਸਾਥੀਆਂ ਨਾਲੋਂ ਖ਼ਰਾਬ ਮਾਨਸਿਕ ਤੇ ਸਰੀਰਕ ਸਿਹਤ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News