ਕਾਲਜ ਦੀ ਰੰਜਿਸ਼ ਦਾ ਖੌਫਨਾਕ ਅੰਜਾਮ, ਕਾਰ ''ਚੋਂ ਕੱਢ ਕੇ ਨੌਜਵਾਨ ਨੂੰ ਮਾਰੀ ਗੋਲੀ (ਵੀਡੀਓ)

06/17/2018 7:05:24 PM

ਹੁਸ਼ਿਆਰਪੁਰ (ਅਮਰੀਕ ਕੁਮਾਰ) : ਹੁਸ਼ਿਆਰਪੁਰ ਦੇ ਪਿੰਡ ਨਵਾਂਪਿੰਡ ਅਟੱਲਗੜ੍ਹ 'ਚ ਪੁਰਾਣੀ ਰੰਜਿਸ਼ ਦੇ ਚੱਲਦਿਆਂ 4 ਨੌਜਵਾਨਾਂ ਨੇ ਮਨਦੀਪ ਸਿੰਘ ਨਾਂ ਦੇ ਲੜਕੇ ਨੂੰ ਗੋਲੀ ਮਾਰ ਦਿੱਤੀ। ਜਿਸ ਕਾਰਨ ਮਨਦੀਪ ਸਿੰਘ ਗੰਭੀਰ ਜ਼ਖਮੀ ਹੋ ਗਿਆ। ਮਨਦੀਪ ਨੂੰ ਉਸ ਵੇਲੇ ਨਿਸ਼ਾਨਾ ਬਣਾਇਆ ਗਿਆ ਜਦੋਂ ਉਹ ਆਪਣੇ ਇਕ ਸਾਥੀ ਨਾਲ ਮੁਕੇਰੀਆਂ ਜਾ ਰਿਹਾ ਸੀ। ਰਸਤੇ ਵਿਚ ਕਾਲੀ ਨਾਂ ਦੇ ਲੜਕੇ ਅਤੇ ਉਸਦੇ ਸਾਥੀਆਂ ਨੇ ਮਨਦੀਪ ਨੂੰ ਪਹਿਲਾਂ ਰੋਕਿਆ ਅਤੇ ਫਿਰ ਕਾਰ 'ਚੋਂ ਬਾਹਰ ਕੱਢ ਕੇ ਗੋਲੀ ਮਾਰ ਦਿੱਤੀ। ਜ਼ਖ਼ਮੀ ਹਾਲਤ 'ਚ ਮਨਦੀਪ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਮਨਦੀਪ ਦੇ ਦੋਸਤ ਮੁਤਾਬਕ ਮਨਦੀਪ ਅਤੇ ਕਾਲੀ ਵਿਚਕਾਰ ਕਾਲਜ ਸਮੇਂ ਤੋਂ ਖਹਿਬਾਜ਼ੀ ਚੱਲਦੀ ਆ ਰਹੀ ਹੈ। 
ਉਧਰ ਜ਼ਖ਼ਮੀ ਨੌਜਵਾਨ ਦੇ ਦਾਦੇ ਮੁਤਾਬਕ ਕੁਝ ਦਿਨ ਪਹਿਲਾਂ ਵੀ ਕਾਲੀ ਦੇ ਭਰਾ ਨੇ ਉਨ੍ਹਾਂ ਨਾਲ ਝਗੜਾ ਕੀਤਾ ਸੀ। ਇਸ ਮਾਮਲੇ 'ਚ ਫਿਲਹਾਲ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।


Related News