ਸ਼ਾਹੀ ਪਰਿਵਾਰ ''ਚ ਪਹਿਲਾ ਸਮਲਿੰਗੀ ਵਿਆਹ, ਕੁਈਨ ਐਲਿਜ਼ਾਬੇਥ ਦਾ ਕਜ਼ਨ ਬਣੇਗਾ ਲਾੜਾ

06/16/2018 12:15:26 PM

ਲੰਡਨ— ਕੁਈਨ ਐਲਿਜ਼ਾਬੇਥ ਦੂਜੀ ਦੇ ਕਜ਼ਨ ਲਾਰਡ ਇਵਾਰ ਮਾਊਂਟਬੇਟਨ ਆਪਣੇ ਸਮਲਿੰਗੀ ਪਾਰਟਨਰ ਨਾਲ ਵਿਆਹ ਕਰਨ ਜਾ ਰਹੇ ਹਨ। ਇਹ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਵਿਚ ਪਹਿਲਾ ਗੇਅ ਵਿਆਹ ਹੋਵੇਗਾ। ਲਾਰਡ ਇਵਾਰ ਮਾਊਂਟਬੇਟਨ ਨੇ 2 ਸਾਲ  ਪਹਿਲਾਂ ਹੀ ਆਪਣੇ ਗੇਅ ਹੋਣ ਦੀ ਘੋਸ਼ਣਾ ਕੀਤੀ ਸੀ ਅਤੇ ਇਨ੍ਹਾਂ ਦਾ ਪਹਿਲਾਂ ਵਿਆਹ 24 ਸਾਲ ਪਹਿਲਾਂ ਪੇਨੀ ਨਾਲ ਹੋਇਆ ਸੀ। ਉਨ੍ਹਾਂ ਮੁਤਾਬਕ ਉਹ ਆਪਣੇ ਪਹਿਲੇ ਵਿਆਹ ਵਿਚ ਸੁੱਖ ਮਹਿਸੂਸ ਨਹੀਂ ਕਰ ਰਹੇ ਸਨ। ਮਾਊਂਟਬੇਟਨ ਮੁਤਾਬਕ ਇਹ ਗੱਲ ਉਨ੍ਹਾਂ ਦੀ ਪਤਨੀ ਨੇ ਚੰਗੀ ਤਰ੍ਹਾਂ ਸਮਝੀ ਅਤੇ ਉਹ ਉਨ੍ਹਾਂ ਦਾ ਹੁਣ ਤੱਕ ਸਾਥ ਦਿੰਦੀ ਆਈ ਹੈ।

PunjabKesari
ਜ਼ਿਕਰਯੋਗ ਹੈ ਕਿ 55 ਸਾਲ ਦੇ ਮਾਊਂਟਬੇਟਨ ਨੇ ਆਪਣੀ ਪਤਨੀ ਪੇਨੀ ਤੋਂ 8 ਸਾਲ ਪਹਿਲਾਂ ਤਲਾਕ ਲੈ ਲਿਆ ਸੀ ਅਤੇ 2016 ਵਿਚ ਆਪਣੇ ਗੇਅ ਹੋਣ ਦੀ ਘੋਸ਼ਣਾ ਕੀਤੀ ਸੀ। ਹੁਣ ਉਹ ਜਲਦੀ ਹੀ ਆਪਣੇ ਪਾਰਟਨਰ 56 ਸਾਲ ਦੇ ਜੇਮਸ ਕੋਇਲ ਨਾਲ ਵਿਆਹ ਕਰਨ ਜਾ ਰਹੇ ਹਨ। ਡੇਵਨ ਕਾਊਂਟੀ ਸਟੇਟ ਵਿਚ ਇਕ ਨਿੱਜੀ ਸਮਾਰੋਹ ਵਿਚ ਦੋਵੇਂ ਵਿਆਹ ਕਰਨਗੇ। ਇੱਥੋਂ ਤੱਕ ਕਿ ਉਨ੍ਹਾਂ ਦੀ ਸਾਬਕਾ ਪਤਨੀ ਪੇਨੀ ਵੀ ਇਸ ਵਿਆਹ ਵਿਚ ਸ਼ਾਮਲ ਹੋਵੇਗੀ।

PunjabKesari
ਤੁਹਾਨੂੰ ਦੱਸ ਦੇਈਏ ਕਿ ਲਾਰਡ ਇਵਾਰ ਮਾਊਂਬੇਟਨ ਪ੍ਰਿੰਸ ਐਡਵਰਡ ਦੇ ਪਹਿਲੇ ਬੱਚੇ ਦੇ ਗੌਡਫਾਦਰ ਵੀ ਹਨ। ਲਾਰਡ ਇਵਾਰ ਮਾਊਂਟਬੇਟਨ ਦੇ 3 ਬੱਚੇ ਹਨ। ਉਨ੍ਹਾਂ ਦੱਸਿਆ ਕਿ ਉਹ ਆਪਣੇ ਪ੍ਰੇਮੀ ਜੇਮਸ ਕੋਇਲ ਨਾਲ ਕਾਫੀ ਪਿਆਰ ਕਰਦੇ ਹਨ। ਕੁਈਨ ਐਲਿਜ਼ਾਬੇਥ ਦੇ ਕਜ਼ਨ ਲਾਰਡ ਇਵਾਰ ਮਾਊਂਟਵੇਟਨ ਦੇ ਇਸ ਵਿਆਹ ਨੂੰ ਸ਼ਾਹੀ ਪਰਿਵਾਰ ਦੇ ਜ਼ਿਆਦਾਤਰ ਲੋਕਾਂ ਦਾ ਸਮਰਥਨ ਹਾਸਲ ਹੈ। ਜ਼ਿਕਰਯੋਗ ਹੈ ਕਿ ਸ਼ਾਹੀ ਪਰਿਵਾਰ ਵਿਚ ਪਿਛਲੇ ਮਹੀਨੇ ਹੀ ਪ੍ਰਿੰਸ ਹੈਰੀ ਅਤੇ ਮੇਗਨ ਮਾਰਕਲ ਦਾ ਵਿਆਹ ਹੋਇਆ ਸੀ, ਜੋ ਕਾਫੀ ਸੁਰਖੀਆਂ ਵਿਚ ਰਿਹਾ।


Related News