ਜਨਮ ਤੋਂ ਜੁੜੀਆਂ ਦੋ ਭੈਣਾਂ ਦਾ ਹੋਇਆ ਵਿਆਹ, ਲਾੜਾ ਬਣਿਆ ਸੇਵਾ ਮੁਕਤ ਫ਼ੌਜੀ ਅਫਸਰ

Saturday, Mar 30, 2024 - 03:44 PM (IST)

ਜਨਮ ਤੋਂ ਜੁੜੀਆਂ ਦੋ ਭੈਣਾਂ ਦਾ ਹੋਇਆ ਵਿਆਹ, ਲਾੜਾ ਬਣਿਆ ਸੇਵਾ ਮੁਕਤ ਫ਼ੌਜੀ ਅਫਸਰ

ਨਿਊਯਾਰਕ (ਰਾਜ ਗੋਗਨਾ)- ਜਨਮ ਤੋਂ ਜੁੜੀਆਂ ਦੋ ਭੈਣਾਂ ਐਬੀ ਅਤੇ ਬ੍ਰਿਟਨੀ ਹੇਂਸਲ ਇਕ ਵਾਰ ਫਿਰ ਸੁਰਖੀਆਂ ਵਿਚ ਆ ਗਈਆਂ ਹਨ। ਦਰਅਸਲ ਇਨ੍ਹਾਂ ਨੇ ਇੱਕ ਸੇਵਾਮੁਕਤ ਫੌਜੀ ਅਫਸਰ ਨਾਲ ਵਿਆਹ ਕਰਵਾ ਲਿਆ ਹੈ। ਦੋਵੇਂ ਪਹਿਲੀ ਵਾਰ 1996 'ਚ 'ਦਿ ਓਪਰਾ ਵਿਨਫਰੇ ਸ਼ੋਅ' 'ਤੇ ਨਜ਼ਰ ਆਉਣ ਮਗਰੋਂ ਸੁਰਖੀਆਂ ਵਿਚ ਆਈਆਂ ਸਨ। 

ਇਹ ਵੀ ਪੜ੍ਹੋ: ਕੈਨੇਡਾ ਦੇ ਹਿੰਦੂਆਂ ਨੇ ਟਰੂਡੋ ਨੂੰ ਲਿਖੀ ਚਿੱਠੀ; ਅਸੀਂ ਇੱਥੇ ਸੁਰੱਖਿਅਤ ਮਹਿਸੂਸ ਨਹੀਂ ਕਰਦੇ, ਅੱਤਵਾਦ 'ਤੇ ਵੀ ਦਿੱਤੀ ਨਸੀਹਤ

ਹਾਲ ਹੀ ਵਿੱਚ ਦੋਵਾਂ ਨੇ ਇੱਕ ਸੇਵਾਮੁਕਤ ਯੂ.ਐੱਸ. ਆਰਮੀ ਅਫਸਰ ਜੋਸ਼ ਬੌਲਿੰਗ ਨਾਲ ਵਿਆਹ ਕੀਤਾ ਹੈ। ਉਨ੍ਹਾਂ ਦੇ ਵਿਆਹ ਦੀ ਫੋਟੋ ਬ੍ਰਿਟਨੀ ਹੈਂਸਲ ਦੇ ਫੇਸਬੁੱਕ ਪ੍ਰੋਫਾਈਲ 'ਤੇ ਸਾਂਝੀ ਕੀਤੀ ਗਈ ਹੈ। ਇਸ ਵਿੱਚ ਦੋਵੇਂ ਭੈਣਾਂ ਨੂੰ ਜੋਸ਼ ਬੌਲਿੰਗ ਦੇ ਸਾਹਮਣੇ ਖੜੇ ਹੋਏ ਅਤੇ ਉਨ੍ਹਾਂ ਦਾ ਹੱਥ ਫੜੇ ਹੋਏ ਦੇਖਿਆ ਜਾ ਸਕਦਾ ਹੈ। ਐਬੀ ਅਤੇ ਬ੍ਰਿਟਨੀ ਹੇਂਸਲ ਇਸ ਸਮੇਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੜ੍ਹਾ ਰਹੀਆਂ ਹਨ। ਉਹ ਅਮਰੀਕਾ ਦੇ ਆਪਣੇ ਜੱਦੀ ਸ਼ਹਿਰ ਮਿਨੇਸੋਟਾ ਵਿੱਚ ਰਹਿੰਦਿਆਂ ਹਨ। ਦੂਜੇ ਪਾਸੇ, ਜੋਸ਼ ਬੌਲਿੰਗ ਦੇ ਫੇਸਬੁੱਕ ਪੇਜ 'ਤੇ ਉਹਨਾਂ  ਦੇ ਵਿਆਹ ਦੀ ਇੱਕ ਵੀਡੀਓ ਕਲਿੱਪ ਵੀ ਸਾਹਮਣੇ ਆਈ ਹੈ। ਇਸ ਵਿੱਚ ਉਹ ਡਾਂਸ ਕਰਦੇ ਨਜ਼ਰ ਆ ਰਹੇ ਹਨ। ਐਬੀ ਅਤੇ ਬ੍ਰਿਟਨੀ ਹੈਂਸਲ ਦਾ ਸਰੀਰ ਮਿਸ਼ਰਤ ਹੈ। ਐਬੀ ਸੱਜੀ ਬਾਂਹ ਅਤੇ ਸੱਜੀ ਲੱਤ ਨੂੰ ਕੰਟਰੋਲ ਕਰਦੀ ਹੈ, ਜਦੋਂ ਕਿ ਬ੍ਰਿਟਨੀ ਖੱਬੇ ਪਾਸੇ ਨੂੰ ਕੰਟਰੋਲ ਕਰਦੀ ਹੈ।

ਇਹ ਵੀ ਪੜ੍ਹੋ: ਕੰਬੋਡੀਆ 'ਚ ਫਸੇ 5000 ਭਾਰਤੀ, ਸਾਈਬਰ ਧੋਖਾਧੜੀ ਕਰਨ ਲਈ ਕੀਤਾ ਜਾ ਰਿਹੈ ਮਜਬੂਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News