ਵਿਆਹ ਦੇ ਬੰਧਨ 'ਚ ਬੱਝੇ ਕਰਨ ਸ਼ਰਮਾ ਅਤੇ ਪੂਜਾ ਸਿੰਘ , ਵਿਆਹ ਦੇ ਜੋੜੇ 'ਚ ਬੇਹੱਦ ਖ਼ੂਬਸੂਰਤ ਦਿਖੀ ਅਦਾਕਾਰਾ

Sunday, Mar 31, 2024 - 06:33 PM (IST)

ਵਿਆਹ ਦੇ ਬੰਧਨ 'ਚ ਬੱਝੇ ਕਰਨ ਸ਼ਰਮਾ ਅਤੇ ਪੂਜਾ ਸਿੰਘ , ਵਿਆਹ ਦੇ ਜੋੜੇ 'ਚ ਬੇਹੱਦ ਖ਼ੂਬਸੂਰਤ ਦਿਖੀ ਅਦਾਕਾਰਾ

ਨਵੀਂ ਦਿੱਲੀ - ਸ਼ੋਅ 'ਸਸੁਰਾਲ ਸਿਮਰ ਕਾ 2' ਫੇਮ ਕਰਨ ਸ਼ਰਮਾ ਅਭਿਨੇਤਰੀ ਪੂਜਾ ਸਿੰਘ ਨਾਲ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਦੋਹਾਂ ਨੇ ਆਪਣੇ ਪਰਿਵਾਰ ਅਤੇ ਦੋਸਤਾਂ ਦੀ ਮੌਜੂਦਗੀ 'ਚ ਵਿਆਹ ਕਰਵਾਇਆ। ਕਰਨ ਅਤੇ ਪੂਜਾ ਨੇ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਦਾ ਵਿਆਹ ਕਰਵਾਇਆ ਹੈ। ਇਸ ਜੋੜੇ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

PunjabKesari

ਲੁੱਕ ਦੀ ਗੱਲ ਕਰੀਏ ਤਾਂ ਪੂਜਾ ਸਿੰਘ ਹੈਵੀ ਗੋਲਡਨ ਅਤੇ ਮਰੂਨ ਕਲਰ ਦੇ ਲਹਿੰਗਾ 'ਚ ਨਜ਼ਰ ਆਈ। ਇਸ ਦੇ ਨਾਲ ਅਦਾਕਾਰਾ ਨੇ ਮਾਂਗ ਟਿੱਕਾ, ਨੱਥ ਅਤੇ ਭਾਰੀ ਗਹਿਣੇ ਪਹਿਨੇ ਹੋਏ ਹਨ। ਇਸ ਲੁੱਕ 'ਚ ਅਦਾਕਾਰਾ ਕਾਫੀ ਖੂਬਸੂਰਤ ਲੱਗ ਰਹੀ ਹੈ। ਜਦੋਂ ਕਿ ਲਾੜਾ ਰਾਜਾ ਕਰਨ ਚਿੱਟੀ ਸ਼ੇਰਵਾਨੀ, ਮਰੂਨ ਸਟੋਲ ਅਤੇ ਮਰੂਨ ਪੱਗ 'ਚ ਵਧੀਆ ਲੱਗ ਰਿਹਾ ਹੈ। ਫੈਨਜ਼ ਦੋਵਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਕਾਫੀ ਪਿਆਰ ਦੇ ਰਹੇ ਹਨ।

 

 
 
 
 
 
 
 
 
 
 
 
 
 
 
 
 

A post shared by Cine_fiesta_ (@cine_fiesta_)

PunjabKesari

ਤੁਹਾਨੂੰ ਦੱਸ ਦੇਈਏ ਕਿ ਕਰਨ ਦਾ ਇਹ ਦੂਜਾ ਵਿਆਹ ਹੈ। ਪਹਿਲਾਂ ਉਸਦਾ ਵਿਆਹ ਟਿਆਰਾ ਨਾਲ ਹੋਇਆ ਸੀ, ਪਰ ਜੋੜਾ ਤਿੰਨ ਸਾਲਾਂ ਬਾਅਦ ਵੱਖ ਹੋ ਗਿਆ। ਪੂਜਾ ਸਿੰਘ ਦਾ ਵੀ ਇਹ ਦੂਜਾ ਵਿਆਹ ਹੈ। ਇਸ ਤੋਂ ਪਹਿਲਾਂ ਅਦਾਕਾਰਾ ਨੇ ਕਪਿਲ ਚਟਾਨੀ ਨਾਲ ਵਿਆਹ ਕੀਤਾ ਸੀ।


 


author

Harinder Kaur

Content Editor

Related News