4 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਨੇ ਪਤਨੀ ਤੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ

03/31/2024 6:39:14 PM

ਕੱਥੂਨੰਗਲ(ਜਰਨੈਲ ਤੱਗੜ)- ਪੁਲਸ ਥਾਣਾ ਕੱਥੂਨੰਗਲ ਦੇ ਅਧੀਨ ਆਉਂਦੇ ਪਿੰਡ ਅਜਾਇਬਵਾਲੀ ਦੇ ਨਿਵਾਸੀ ਨੌਜਵਾਨ ਜਗਰੂਪ ਸਿੰਘ ਜਿਸਦਾ ਕਿ  ਅਜੇ 4 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ, ਵਲੋਂ ਅੱਜ ਆਪਣੀ ਪਤਨੀ ਅਤੇ ਸਾਲੇ ਤੋਂ ਤੰਗ ਆ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ । 

ਇਹ ਵੀ ਪੜ੍ਹੋ : ਗੁਰਦੁਆਰਾ ਸਾਹਿਬ ਵਿਖੇ ਸੇਵਾ ਦੌਰਾਨ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਜਗਰੂਪ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਪਿੰਡ ਅਜਾਇਬਵਾਲੀ ਦਾ ਚਾਰ ਮਹੀਨੇ ਪਹਿਲਾ ਵਿਆਹ ਲਵਲੀਨ ਕੌਰ ਪੁੱਤਰੀ ਬਲਦੇਵ ਸਿੰਘ ਵਾਸੀ ਪਿੰਡ ਬਾਬੋਵਾਲ ਥਾਣਾ ਕੱਥੂਨੰਗਲ ਨਾਲ ਹੋਇਆ ਸੀ। ਇਸੇ ਦੌਰਾਨ ਦੋਵਾਂ ਪਤੀ-ਪਤਨੀ ਦੇ ਵਿਚਕਾਰ ਤਕਰਾਰ ਰਹਿਣਾ ਸ਼ੁਰੂ ਹੋ ਗਿਆ ਤੇ ਲਵਲੀਨ ਕੌਰ ਆਪਣੇ ਪੇਕੇ ਘਰ ਚਲੀ ਗਈ ਜਿਸ ਵਲੋਂ ਆਪਣੇ ਭਰਾ ਲਵਕਰਨ ਸਿੰਘ ਨਾਲ ਮਿਲ ਕੇ ਆਪਣੇ ਪਤੀ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ। ਨੌਜਵਾਨ ਜਗਰੂਪ ਸਿੰਘ ਵਲੋਂ  ਆਪਣੀ ਪਤਨੀ ਤੇ ਸਾਲੇ ਤੋਂ ਤੰਗ ਆ  ਕੇ ਅੱਜ ਲਾਈਵ ਹੋਣ ਉਪਰੰਤ ਫਾਹਾ ਲੈ ਕੇ  ਖੁਦਖੁਸ਼ੀ ਕਰ ਲਈ ਗਈ।

ਇਹ ਵੀ ਪੜ੍ਹੋ : ਪਿਓ ਤੇ ਭਰਾ ਨੇ ਧੀ ਨਾਲ ਕੀਤਾ ਜਬਰ-ਜ਼ਿਨਾਹ, ਗਰਭਵਤੀ ਹੋਈ ਤਾਂ ਕਰ ਦਿੱਤਾ ਕਤਲ

ਪੁਲਸ ਥਾਣਾ ਕੱਥੂਨੰਗਲ ਦੀ ਪੁਲਸ ਵਲੋਂ ਖੁਦਖੁਸ਼ੀ ਲਈ ਮਜ਼ਬੂਰ ਕਰਨ ਵਾਲੇ ਕਥਤ ਦੋਸ਼ੀ ਲਵਲੀਨ ਕੌਰ ਅਤੇ ਉਸਦੇ ਭਰਾ ਲਵਕਰਨ ਸਿੰਘ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 306 ,34 ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਦਾਜ ਦੀ ਮੰਗ ਤੇ ਪਤੀ ਦੇ ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਔਰਤ ਦੀ ਸ਼ੱਕੀ ਹਾਲਾਤ ’ਚ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News