ਵਿਆਹ ''ਚ ਆਤਿਸ਼ਬਾਜੀ ਨਾਲ ਘਰ ''ਚ ਲੱਗੀ ਅੱਗ, ਸਿਲੰਡਰ ਫਟਣ ਨਾਲ ਪਰਿਵਾਰ ਦੇ 6 ਜੀਆਂ ਦੀ ਮੌਤ

Friday, Apr 26, 2024 - 10:12 AM (IST)

ਵਿਆਹ ''ਚ ਆਤਿਸ਼ਬਾਜੀ ਨਾਲ ਘਰ ''ਚ ਲੱਗੀ ਅੱਗ, ਸਿਲੰਡਰ ਫਟਣ ਨਾਲ ਪਰਿਵਾਰ ਦੇ 6 ਜੀਆਂ ਦੀ ਮੌਤ

ਦਰਭੰਗਾ (ਵਾਰਤਾ)- ਬਿਹਾਰ 'ਚ ਦਰਭੰਗਾ ਜ਼ਿਲ੍ਹੇ ਦੇ ਬਹੇੜਾ ਥਾਣਾ ਖੇਤਰ ਦੇ ਅੰਟੋਰ ਪਿੰਡ 'ਚ ਆਤਿਸ਼ਬਾਜੀ ਨਾਲ ਲੱਗੀ ਅੱਗ ਨਾਲ ਹੋਏ ਸਿਲੰਡਰ ਧਮਾਕੇ ਨਾਲ ਇਕ ਹੀ ਪਰਿਵਾਰ ਦੇ 6 ਲੋਕਾਂ ਦੀ ਮੌਤ ਹੋ ਗਈ। ਜ਼ਿਲ੍ਹਾ ਅਧਿਕਾਰੀ ਰਾਜੀਵ ਰੋਸ਼ਨ ਨੇ ਸ਼ੁੱਕਰਵਾਰ ਨੂੰ ਇੱਥੇ ਦੱਸਿਆ ਕਿ ਅੰਟੋਰ ਪਿੰਡ 'ਚ ਵੀਰਵਾਰ ਦੇਰ ਰਾਤ ਛਗਨ ਪਾਸਵਾਨ ਦੀ ਧੀ ਦਾ ਵਿਆਹ ਸੀ। ਬਰਾਤੀਆਂ ਦੇ ਰੁਕਣ ਅਤੇ ਖਾਣ ਦਾ ਪ੍ਰਬੰਧ ਰਾਮਚੰਦਰ ਪਾਸਵਾਨ ਦੇ ਰਿਹਾਇਸ਼ੀ ਕੰਪਲੈਕਸ 'ਚ ਕੀਤਾ ਗਿਆ ਸੀ। ਬਰਾਤੀਆਂ ਨੇ ਪਹੁੰਚਣ 'ਤੇ ਆਤਿਸ਼ਬਾਜੀ ਕੀਤੀ, ਜਿਸ ਨਾਲ ਟੈਂਟ 'ਚ ਅੱਗ ਲੱਗ ਗਈ। ਇਸ ਦੌਰਾਨ ਅੱਗ ਫੈਲਣ ਨਾਲ ਉੱਥੇ ਰੱਖਿਆ ਸਿਲੰਡਰ ਫਟ ਗਿਆ। ਨਾਲ ਹੀ ਅੱਗ ਦੀਆਂ ਲਪਟਾਂ ਦੇ ਰਾਮਚੰਦਰ ਪਾਸਵਾਨ ਦੇ ਦਰਵਾਜ਼ੇ 'ਤੇ ਰੱਖੇ ਡੀਜ਼ਲ ਦੇ ਸਟਾਕ ਤੱਕ ਪਹੁੰਚਣ ਨਾਲ ਅੱਗ ਨੇ ਭਿਆਨਕ ਰੂਪ ਲੈ ਲਿਆ ਅਤੇ ਉਨ੍ਹਾਂ ਦੇ ਪਰਿਵਾਰ ਦੇ 6 ਜੀਆਂ ਦੀ ਮੌਤ ਹੋ ਗਈ। 

ਮ੍ਰਿਤਕਾਂ 'ਚ ਰਾਮਚੰਦਰ ਪਾਸਵਾਨ ਦਾ ਪੁੱਤ ਸੁਨੀਲ ਕੁਮਾਰ (36), ਸੁਨੀਲ ਕੁਮਾਰ ਦੀ ਪਤਨੀ ਲਾਲੀ ਦੇਵੀ (23), ਉਮੇਸ਼ ਪਾਸਵਾਨ ਦੀ ਪਤਨੀ ਕੰਚਨ ਦੇਵੀ (26), ਉਸ ਦੀ 5 ਸਾਲਾ ਧੀ ਸਾਕਸ਼ੀ ਕੁਮਾਰੀ, ਪੁੱਤ ਸ਼ਸ਼ਾਂਕ ਕੁਮਾਰ (3) ਅਤੇ ਪੁੱਤ ਸਿਧਾਂਤ ਕੁਮਾਰ (4) ਸ਼ਾਮਲ ਹਨ। ਰਾਜੀਵ ਰੋਸ਼ਨ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੂੰ ਅੱਗ 'ਤੇ ਕਾਬੂ ਪਾਉਣ 'ਚ ਚਾਰ ਘੰਟੇ ਲੱਗ ਗਏ। ਮੌਕੇ 'ਤੇ ਅਧਿਕਾਰੀਆਂ ਨੂੰ ਭੇਜਿਆ ਗਿਆ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਦਰਭੰਗਾ ਮੈਡੀਕਲ ਕਾਲਜ ਹਸਪਤਾਲ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਨੂੰ ਤੁਰੰਤ ਮਦਦ ਵਜੋਂ 11-11 ਹਜ਼ਾਰ ਰੁਪਏ ਅਤੇ ਪੌਲੀਥੀਨ ਸ਼ੀਟ ਉਪਲੱਬਧ ਕਰਵਾ ਦਿੱਤੀ ਗਈ ਹੈ। ਨਾਲ ਹੀ ਪੋਸਟਮਾਰਟਮ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਾਂ ਨੂੰ 6-6 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਦਾ ਨਿਰਦੇਸ਼ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News