ਰਾਸ਼ੀਫਲ : ਇਸ ਹਫਤੇ ਇਨ੍ਹਾਂ ਲੋਕਾਂ ਦੀ ਚਮਕੇਗੀ ਕਿਸਮਤ, ਹੋਵੇਗਾ ਲਾਭ

05/20/2018 10:34:54 AM

ਜਲੰਧਰ— ਮੇਖ— ਵਿਰੋਧੀ ਪੱਖ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਹੀਂ ਕਰਨੀ ਚਾਹੀਦੀ ਪਰ ਕੋਰਟ-ਕਚਹਿਰੀ ਦੇ ਕੰਮਾਂ 'ਚ ਸਫਲਤਾ ਮਿਲੇਗੀ, ਜਨਰਲ ਹਾਲਾਤ ਵੀ ਪਹਿਲਾਂ ਦੀ ਤਰ੍ਹਾਂ ਠੀਕ-ਠਾਕ ਬਣੇ ਰਹਿਣਗੇ, 20-21 ਮਈ ਜ਼ੋਰ ਲਗਾਉਣ 'ਤੇ ਜ਼ਮੀਨੀ ਅਤੇ ਅਦਾਲਤੀ ਕੰਮਾਂ 'ਚ ਬਿਹਤਰੀ ਹੋਵੇਗੀ, ਇੱਜ਼ਤ-ਮਾਣ ਦੀ ਪ੍ਰਾਪਤੀ, 22-23 ਯਤਨ ਕਰਨ 'ਤੇ ਪਲਾਨਿੰਗ ਕੁਝ ਅੱਗੇ ਵਧੇਗੀ, ਤੇਜ ਪ੍ਰਭਾਵ ਬਣਿਆ ਰਹੇਗਾ, 24-25 ਦੁਸ਼ਮਣਾਂ 'ਤੇ ਨਾ ਤਾਂ ਭਰੋਸਾ ਕਰੋ ਅਤੇ ਨਾ ਹੀ ਉਨ੍ਹਾਂ ਦੀ ਅਣਦੇਖੀ ਕਰੋ ਪਰ 26 ਮਈ ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਯਤਨਾਂ-ਪ੍ਰੋਗਰਾਮਾਂ 'ਚ ਸਫਲਤਾ ਮਿਲੇਗੀ।

ਬ੍ਰਿਖ— ਜ਼ਮੀਨੀ ਕੰਮਾਂ ਲਈ ਸਿਤਾਰਾ ਬਿਹਤਰ, ਤੇਜ-ਪ੍ਰਭਾਵ-ਦਬਦਬਾ ਬਣਿਆ ਰਹੇਗਾ, ਸ਼ਤਰੂ ਉੱਭਰਦੇ-ਸਿਮਟਦੇ ਰਹਿ ਸਕਦੇ ਹਨ। ਸ਼ਨੀ ਦਾ ਢਈਆ ਵੀ ਆਪ ਦੇ ਕਦਮ ਨੂੰ ਪਿੱਛੇ ਖਿੱਚਦਾ ਰਹਿ ਸਕਦਾ ਹੈ, ਇਸ ਲਈ ਹਰ ਯਤਨ ਪੂਰਾ ਜ਼ੋਰ ਲਗਾ ਕੇ ਕਰੋ, 20-21 ਮਈ ਮਿੱਤਰਾਂ-ਸਹਿਯੋਗੀਆਂ ਨਾਲ ਮੇਲ-ਜੋਲ ਅਤੇ ਘਟੀਆ ਲੋਕਾਂ ਤੋਂ ਫ਼ਾਸਲਾ ਰੱਖੋ, ਫਿਰ 22-23 ਜਾਇਦਾਦੀ ਕੰਮਾਂ 'ਚ ਕਦਮ ਬੜ੍ਹਤ ਵੱਲ, 24-25 ਉਦੇਸ਼-ਮਨੋਰਥ ਸਿਰੇ ਚੜ੍ਹਨਗੇ, ਵੈਸੇ ਵੀ ਆਪ ਹਰ ਪੱਖੋਂ ਪ੍ਰਭਾਵੀ ਰਹੋਗੇ, 26 ਮਈ ਸ਼ਤਰੂ ਆਪ ਦੇ ਖਿਲਾਫ ਆਪਣੀਆਂ ਸਰਗਰਮੀਆਂ ਵਧਾ ਸਕਦੇ ਹਨ।

ਮਿਥੁਨ— ਸਿਤਾਰਾ ਧਨ ਲਾਭ ਵਾਲਾ ਤਾਂ ਹੈ ਪਰ ਆਪ ਚਾਹ ਕੇ ਵੀ ਧਨ ਦੇ ਨਿਕਾਸ ਨੂੰ ਰੋਕ ਨਹੀਂ ਸਕੋਗੇ, ਸਫਲਤਾ ਸਾਥ ਦੇਵੇਗੀ, ਇੱਜ਼ਤ-ਮਾਣ ਦੀ ਪ੍ਰਾਪਤੀ, 20-21 ਮਈ ਵਪਾਰ-ਕਾਰੋਬਾਰ 'ਚ ਲਾਭ, ਕਾਰੋਬਾਰੀ ਟੂਰਿੰਗ ਚੰਗਾ ਨਤੀਜਾ ਦੇਵੇਗੀ ਪਰ ਧਨ ਦਾ ਠਹਿਰਾਓ ਘੱਟ ਹੋਵੇਗਾ, ਫਿਰ 22-23 ਉਤਸ਼ਾਹ, ਹਿੰਮਤ ਅਤੇ ਯਤਨ ਸ਼ਕਤੀ ਬਣੀ ਰਹੇਗੀ, ਪ੍ਰਭਾਵ-ਦਬਦਬਾ ਬਣਿਆ ਰਹੇਗਾ, 24-25 ਅਦਾਲਤੀ ਕੰਮਾਂ ਲਈ ਆਪ ਦੀ ਭੱਜ-ਦੌੜ ਚੰਗੀ ਰਿਟਰਨ ਦੇਵੇਗੀ, 26 ਮਈ ਸੰਤਾਨ ਦਾ ਰੁਖ਼ ਸਹਿਯੋਗੀ, ਸੁਪੋਰਟਿਵ ਰਹੇਗਾ, ਇਰਾਦਿਆਂ 'ਚ ਸਫਲਤਾ।

ਕਰਕ— ਮਿੱਟੀ, ਰੇਤਾ, ਬੱਜਰੀ, ਬਿਲਡਿੰਗ ਮਟੀਰੀਅਲ, ਖਾਦਾਂ-ਬੀਜਾਂ, ਖੇਤੀ ਉਪਕਰਣਾਂ, ਖੇਤੀ ਉਤਪਾਦਾਂ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ 'ਚ ਲਾਭ ਮਿਲੇਗਾ ਪਰ ਸੁਭਾਅ 'ਚ ਗੁੱਸਾ ਬਣਿਆ ਰਹੇਗਾ, 20-21 ਮਈ ਵਪਾਰ ਅਤੇ ਕੰਮਕਾਜ  ਦੀ ਦਸ਼ਾ ਚੰਗੀ, ਯਤਨਾਂ-ਪ੍ਰੋਗਰਾਮਾਂ 'ਚ ਵਿਜੇ ਮਿਲੇਗੀ, 22-23 ਆਮਦਨ ਲਈ ਸਿਤਾਰਾ ਚੰਗਾ, ਅਰਥ ਦਸ਼ਾ ਕੰਫਰਟੇਬਲ ਰਹੇਗੀ, 24-25 ਮਿੱਤਰਾਂ-ਸਹਿਯੋਗੀਆਂ ਦੀ ਮਦਦ ਨਾਲ ਬਿਹਤਰੀ ਦੇ ਹਾਲਾਤ ਬਣਨਗੇ, 26 ਮਈ ਜਨਰਲ ਤੌਰ 'ਤੇ ਸਫਲਤਾ ਮਿਲੇਗੀ, ਇੱਜ਼ਤ-ਮਾਣ ਦੀ ਪ੍ਰਾਪਤੀ।

ਸਿੰਘ— ਸਿਤਾਰਾ ਖਰਚਿਆਂ ਨੂੰ ਵਧਾਉਣ ਅਤੇ ਕਿਸੇ ਨਾ ਕਿਸੇ ਪੰਗੇ ਨੂੰ ਜਗਾਈ ਰੱਖਣ ਵਾਲਾ ਪਰ ਕਾਰੋਬਾਰੀ ਮੋਰਚੇ 'ਤੇ ਸਥਿਤੀ ਬਿਹਤਰ ਰਹੇਗੀ, ਸ਼ਤਰੂ ਆਪ ਅੱਗੇ ਠਹਿਰ ਨਹੀਂ ਸਕਣਗੇ, 20-21 ਮਈ ਨਾ ਤਾਂ ਕਿਸੇ ਦਸਤਾਵੇਜ਼ ਨੂੰ ਜਲਦੀ 'ਚ ਫਾਈਨਲ ਕਰੋ ਅਤੇ ਨਾ ਹੀ ਕਿਸੇ 'ਤੇ ਜ਼ਿਆਦਾ ਭਰੋਸਾ ਕਰੋ ਪਰ 22-23 ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਸ ਕੰਮ ਲਈ ਯਤਨ ਕਰੋਗੇ, ਉਸ 'ਚ ਸਫਲਤਾ ਮਿਲੇਗੀ, 24-25 ਧਨ ਲਾਭ ਵਾਲਾ ਸਿਤਾਰਾ ਚੰਗਾ, ਕਾਰੋਬਾਰੀ ਟੂਰਿੰਗ ਲਾਭ ਦੇਵੇਗੀ, ਫਿਰ 26 ਮਈ ਕੰਮਕਾਜੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ, ਤੇਜ ਪ੍ਰਭਾਵ ਬਣਿਆ ਰਹੇਗਾ।

ਕੰਨਿਆ— ਸਿਤਾਰਾ ਆਮਦਨ ਲਈ ਚੰਗਾ, ਅਰਥ ਦਸ਼ਾ ਵੀ ਕੰਫਰਟੇਬਲ ਰਹੇਗੀ, ਸਫਲਤਾ ਸਾਥ ਦੇਵੇਗੀ ਪਰ ਉਲਝਣਾਂ-ਝਮੇਲਿਆਂ ਦੀ ਅਣਦੇਖੀ ਨਹੀਂ ਕਰਨੀ ਚਾਹੀਦੀ, 20-21 ਮਈ ਵਪਾਰ-ਕਾਰੋਬਾਰ 'ਚ ਲਾਭ, ਕੋਈ ਕੰਮਕਾਜੀ ਮੁਸ਼ਕਿਲ ਹਟੇਗੀ, 22-23 ਨੁਕਸਾਨ-ਪ੍ਰੇਸ਼ਾਨੀ ਦਾ ਡਰ, ਆਪਣੇ ਆਪ ਨੂੰ ਉਲਝਣਾਂ-ਝਮੇਲਿਆਂ ਤੋਂ ਬਚਾ ਕੇ ਰੱਖੋ ਪਰ 24-25 ਵਪਾਰਕ ਅਤੇ ਕੰਮਕਾਜੀ ਦਸ਼ਾ ਚੰਗੀ ਪਰ ਗਲੇ 'ਚ ਖਰਾਬੀ ਦਾ ਡਰ ਰਹਿ ਸਕਦਾ ਹੈ, ਫਿਰ 26 ਮਈ ਸਿਤਾਰਾ ਆਮਦਨ ਵਾਲਾ, ਯਤਨ ਕਰਨ 'ਤੇ ਕਿਸੇ ਕੰਮਕਾਜੀ ਪ੍ਰੋਗਰਾਮ 'ਚੋਂ ਕੋਈ ਪੇਚੀਦਗੀ ਹਟੇਗੀ।

ਤੁਲਾ— ਉਲਝਣਾਂ ਕਰਕੇ ਕਿਸੇ ਨਾ ਕਿਸੇ ਪੇਚੀਦਗੀ ਦੇ ਉੱਭਰਨ ਦਾ ਡਰ ਬਣਿਆ ਰਹੇਗਾ ਪਰ ਵਪਾਰ-ਕਾਰੋਬਾਰ 'ਚ ਲਾਭ, ਵੈਸੇ ਰਾਜਕੀ ਕੰਮਾਂ 'ਚ ਕਦਮ ਬੜ੍ਹਤ ਵੱਲ, ਅਫ਼ਸਰ ਮਿਹਰਬਾਨ ਰਹਿਣਗੇ, 22-23 ਆਮਦਨ ਲਈ ਸਿਤਾਰਾ ਚੰਗਾ, ਕਾਰੋਬਾਰੀ ਟੂਰਿੰਗ ਸਹੀ ਨਤੀਜਾ ਦੇਵੇਗੀ, 24-25 ਹਰ ਕਦਮ ਫੂਕ-ਫੂਕ ਕੇ ਰੱਖਣਾ ਚਾਹੀਦਾ ਹੈ ਕਿਉਂਕਿ ਕੋਈ ਨਾ ਕੋਈ ਉਲਝਣ-ਮੁਸ਼ਕਿਲ ਜਾਗਦੀ ਰਹਿ ਸਕਦੀ ਹੈ ਪਰ 26 ਮਈ ਕਾਰੋਬਾਰੀ ਕੰਮਾਂ ਦੀ ਦਸ਼ਾ ਸੰਤੋਖਜਨਕ ਰਹੇਗੀ।

ਬ੍ਰਿਸ਼ਚਕ— ਸਰਕਾਰੀ ਕੰਮਾਂ 'ਚ ਸਫਲਤਾ, ਤੇਜ-ਪ੍ਰਭਾਵ-ਦਬਦਬਾ ਬਣਿਆ ਰਹੇਗਾ, ਵਪਾਰਕ ਕੰਮਾਂ 'ਚ ਲਾਭ ਪਰ ਸਾੜ੍ਹਸਤੀ ਕਿਸੇ ਨਾ ਕਿਸੇ ਪਹਿਲੂ ਤੋਂ ਆਪ ਨੂੰ ਅਪਸੈੱਟ ਰੱਖ ਸਕਦੀ ਹੈ, ਅਹਿਤਿਆਤ ਰੱਖੋ, 20-21 ਮਈ ਜਨਰਲ ਹਾਲਾਤ ਬਿਹਤਰ, ਮਾਣ-ਯਸ਼ ਦੀ ਪ੍ਰਾਪਤੀ, 22-23 ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ 'ਚ ਸਫਲਤਾ ਮਿਲੇਗੀ, ਮਾਣ-ਸਨਮਾਨ ਬਣਿਆ ਰਹੇਗਾ, 24-25 ਧਨ ਲਾਭ ਵਾਲੇ ਦਿਨ, ਯਤਨ ਕਰਨ 'ਤੇ ਕੋਈ ਪ੍ਰੋਗਰਾਮ ਸਿਰੇ ਚੜ੍ਹ ਸਕਦਾ ਹੈ, 26 ਮਈ ਨੁਕਸਾਨ ਦਾ ਡਰ, ਖਰਚਿਆਂ ਦਾ ਜ਼ੋਰ ਰਹੇਗਾ।

ਧਨ— ਸਿਤਾਰਾ ਸਿਹਤ ਲਈ ਕਮਜ਼ੋਰ ਪਰ ਰਾਜ-ਦਰਬਾਰ ਦੇ ਕੰਮਾਂ 'ਚ ਸਫਲਤਾ ਮਿਲੇਗੀ, ਕਾਰੋਬਾਰੀ ਮੋਰਚੇ 'ਤੇ ਸਥਿਤੀ ਸੰਤੋਖਜਨਕ ਰਹੇਗੀ, 20-21 ਮਈ ਸਿਹਤ 'ਚ ਗੜਬੜੀ ਦਾ ਡਰ, ਇਸ ਲਈ ਬੇਤੁਕੇ ਖਾਣ-ਪੀਣ ਤੋਂ ਬਚਣਾ ਚਾਹੀਦਾ ਹੈ ਪਰ 22-23 ਜਨਰਲ ਸਿਤਾਰਾ ਬਿਹਤਰ, ਸਕੀਮਾਂ-ਪ੍ਰੋਗਰਾਮ ਸਿਰੇ ਚੜ੍ਹਨਗੇ, ਆਪ ਹਰ ਪੱਖੋਂ ਹਾਵੀ-ਪ੍ਰਭਾਵੀ-ਵਿਜਈ ਰਹੋਗੇ, 24-25 ਸਫਲਤਾ ਸਾਥ ਦੇਵੇਗੀ, ਵੱਡੇ ਲੋਕ ਸੁਪੋਰਟਿਵ ਅਤੇ ਹਮਦਰਦਾਨਾ ਰੁਖ਼ ਰੱਖਣਗੇ, 26 ਮਈ ਵਪਾਰ 'ਚ ਲਾਭ, ਅਰਥ ਦਸ਼ਾ ਵੀ ਸੰਤੋਖਜਨਕ ਰਹੇਗੀ।

ਮਕਰ— ਸਿਹਤ 'ਚ ਖਰਾਬੀ ਦਾ ਡਰ ਪਰ ਕਾਰੋਬਾਰੀ ਦਸ਼ਾ ਸੰਤੋਖਜਨਕ ਰਹੇਗੀ, ਪਰਿਵਾਰਕ ਸੰਬੰਧਾਂ 'ਚ ਮਿਠਾਸ, ਤਾਲਮੇਲ, ਵੈਸੇ ਆਪ ਹਰ ਪੱਖੋਂ ਹਾਵੀ-ਪ੍ਰਭਾਵੀ-ਵਿਜਈ ਰਹੋਗੇ, 20-21 ਮਈ ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਹਰ ਮਾਮਲੇ ਦੇ ਪ੍ਰਤੀ ਦੋਨੋਂ ਪਤੀ-ਪਤਨੀ ਦੀ ਇਕੋ ਜਿਹੀ ਸੋਚ ਅਤੇ ਅਪਰੋਚ ਰਹੇਗੀ, 22-23 ਸਿਹਤ ਦਾ ਧਿਆਨ ਰੱਖੋ, ਖਾਣਾ-ਪੀਣਾ ਸੰਭਾਲ-ਸੰਭਾਲ ਕੇ ਕਰਨਾ ਚਾਹੀਦਾ ਹੈ ਪਰ 24-25 ਯਤਨ ਕਰਨ 'ਤੇ ਪਲਾਨਿੰਗ ਕੁਝ ਅੱਗੇ ਵਧੇਗੀ, ਸ਼ੁੱਭ ਕੰਮਾਂ 'ਚ ਧਿਆਨ, 26 ਮਈ ਰਾਜਕੀ ਕੰਮਾਂ 'ਚ ਸਫਲਤਾ ਮਿਲੇਗੀ, ਅਫ਼ਸਰਾਂ ਦੇ ਰੁਖ਼ 'ਚ ਨਰਮੀ ਰਹੇਗੀ।

ਕੁੰਭ— ਦੁਸ਼ਮਣਾਂ ਦੇ ਉੱਭਰਨ ਅਤੇ ਸਿਹਤ ਦੇ ਵਿਗੜਨ ਦਾ ਡਰ ਪਰ ਕੰਮਕਾਜੀ ਦਸ਼ਾ ਸੁਖਦ, ਜਨਰਲ ਹਾਲਾਤ ਪਹਿਲਾਂ ਦੀ ਤਰ੍ਹਾਂ ਬਣੇ ਰਹਿਣਗੇ, 20-21 ਮਈ ਕਿਸੇ ਪ੍ਰਬਲ ਸ਼ਤਰੂ ਨਾਲ ਟਕਰਾਓ ਦਾ ਡਰ ਰਹੇਗਾ, ਇਸ ਲਈ ਵਿਰੋਧੀਆਂ ਤੋਂ ਫਾਸਲਾ ਬਣਾਈ ਰੱਖੋ ਪਰ 22-23 ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਦੋਨੋਂ ਪਤੀ-ਪਤਨੀ ਇਕ-ਦੂਜੇ ਦੇ ਪ੍ਰਤੀ ਨਰਮ ਅਤੇ ਕੰਸੀਡ੍ਰੇਟ ਰਹਿਣਗੇ, 24-25 ਸਿਹਤ ਖਾਸ ਕਰਕੇ ਪੇਟ ਦੀ ਸੰਭਾਲ ਰੱਖੋ, ਸਫ਼ਰ ਵੀ ਨਾ ਕਰੋ ਪਰ 26 ਮਈ ਇਰਾਦਿਆਂ 'ਚ ਸਫਲਤਾ ਮਿਲੇਗੀ, ਆਪਣੇ ਕੰਮਾਂ ਨੂੰ ਨਿਪਟਾਉਣ ਲਈ ਆਪ ਜਿਹੜੀ ਭੱਜ-ਦੌੜ ਕਰੋਗੇ, ਉਸ ਦੀ ਚੰਗੀ ਰਿਟਰਨ ਮਿਲੇਗੀ।

ਮੀਨ— ਉਦੇਸ਼-ਮਨੋਰਥ ਹੱਲ ਹੋਣਗੇ, ਕੰਮਕਾਜੀ ਦਸ਼ਾ ਤਸੱਲੀਬਖਸ਼ ਪਰ ਦੁਸ਼ਮਣਾਂ ਦੀਆਂ ਹਰਕਤਾਂ ਅਤੇ ਸ਼ਰਾਰਤਾਂ 'ਤੇ ਨਜ਼ਰ ਰੱਖਣੀ ਚਾਹੀਦੀ ਹੈ, 20-21 ਮਈ ਸੰਤਾਨ ਦੇ ਰੁਖ਼ 'ਤੇ ਭਰੋਸਾ ਕੀਤਾ ਜਾ ਸਕਦਾ ਹੈ, ਜਨਰਲ ਹਾਲਾਤ ਵੀ ਬਿਹਤਰ, 22-23 ਸ਼ਤਰੂ ਉੱਭਰਦੇ-ਸਿਮਟਦੇ ਰਹਿਣਗੇ, ਇਸ ਲਈ ਉਨ੍ਹਾਂ ਪੱਖੋਂ ਟੈਨਸ਼ਨ-ਪ੍ਰੇਸ਼ਾਨੀ ਰਹੇਗੀ ਪਰ 24-25 ਵਪਾਰਕ ਅਤੇ ਕੰਮਕਾਜੀ ਕੰਮਾਂ 'ਚ ਸਫਲਤਾ ਮਿਲੇਗੀ ਤੇ ਬਿਹਤਰੀ ਹੋਵੇਗੀ, ਫਿਰ 26 ਮਈ ਸਿਹਤ ਦੀ ਸੰਭਾਲ ਰੱਖਣੀ ਜ਼ਰੂਰੀ, ਮੌਸਮ ਦੇ ਐਕਸਪੋਜ਼ਰ ਤੋਂ ਬਚਾਓ ਰੱਖੋ।


Related News