238 ਵਾਰ ਹਾਰਨ ਤੋਂ ਬਾਅਦ ਮੁੜ ਚੋਣ ਲੜਨ ਲਈ ਤਿਆਰ ਹੈ 'ਇਲੈਕਸ਼ਨ ਕਿੰਗ', ਜਾਣੋ ਇਸ ਵਾਰ ਕਿੱਥੋਂ ਅਜਮਾ ਰਹੇ ਕਿਸਮਤ
Friday, Mar 29, 2024 - 04:30 PM (IST)
ਨੈਸ਼ਨਲ ਡੈਸਕ- ਦੇਸ਼ 'ਚ ਆਉਣ ਵਾਲੀਆਂ ਲੋਕ ਸਭਾ ਚੋਣਾਂ 2024 ਲਈ ਤਾਰੀਖ਼ਾਂ ਦਾ ਐਲਾਨ ਹੋ ਚੁੱਕਿਆ ਹੈ। 19 ਅਪ੍ਰੈਲ ਤੋਂ 1 ਜੂਨ ਦਰਮਿਆਨ 7 ਪੜਾਵਾਂ 'ਚ ਵੋਟਿੰਗ ਹੋਵੇਗੀ, ਜਦੋਂ ਕਿ ਨਤੀਜੇ 4 ਜੂਨ ਨੂੰ ਐਲਾਨ ਕੀਤੇ ਜਾਣਗੇ। ਤਾਮਿਲਨਾਡੂ 'ਚ ਇਕ ਅਜਿਹਾ ਸ਼ਖ਼ਸ ਹੈ, ਜੋ ਕਰੀਬ 238 ਵਾਰ ਚੋਣਾਂ ਹਾਰ ਚੁੱਕਿਆ ਹੈ ਅਤੇ ਫਿਰ ਤੋਂ ਲੋਕ ਸਭਾ ਚੋਣਾਂ 'ਚ ਆਪਣੀ ਕਿਸਮਤ ਅਜਮਾਉਣ ਜਾ ਰਿਹਾ ਹੈ। ਇਸ ਦਾ ਨਾਂ ਪਦਮਰਾਜਨ ਹੈ ਅਤੇ ਲੋਕ ਇਨ੍ਹਾਂ ਨੂੰ 'ਇਲੈਕਸ਼ਨ ਕਿੰਗ' ਵੀ ਕਹਿੰਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਨੂੰ 'ਵਰਲਡ ਬਿਗੈਸਟ ਇਲੈਕਸ਼ਨ ਲੂਜ਼ਰ' ਦੀ ਉਪਾਧੀ ਵੀ ਮਿਲੀ ਹੋਈ ਹੈ।
ਪੀ.ਐੱਮ. ਮੋਦੀ ਖ਼ਿਲਾਫ਼ ਵੀ ਲੜ ਚੁੱਕੇ ਹਨ ਚੋਣ
ਪਦਮਰਾਜਨ ਤਾਮਿਲਨਾਡੂ ਦੇ ਮੇਟੂਰ ਦੇ ਰਹਿਣ ਵਾਲੇ ਹਨ। ਉਹ 65 ਸਾਲ ਦੇ ਹਨ ਅਤੇ ਇਕ ਟਾਇਰ ਰਿਪੇਅਰ ਦੁਕਾਨ ਦੇ ਮਾਲਕ ਹਨ। ਉਹ 1988 ਤੋਂ ਲਗਾਤਾਰ ਚੋਣ ਲੜ ਰਹੇ ਹਨ। 238 ਵਾਰ ਚੋਣਾਂ ਹਾਰਨ ਤੋਂ ਬਾਅਦ ਪਦਮਰਾਜਨ ਇਕ ਵਾਰ ਮੁੜ ਆਉਣ ਵਾਲੀਆਂ ਲੋਕ ਸਭਾ ਚੋਣਾਂ ਲੜਨ ਦੀ ਤਿਆਰੀ 'ਚ ਲੱਗ ਗਏ ਹਨ। ਇਸ ਵਾਰ ਉਹ ਧਰਮਪੁਰੀ ਸੀਟ ਤੋਂ ਲੋਕ ਸਭਾ ਚੋਣ ਲੜ ਰਹੇ ਹਨ। ਇਲੈਕਸ਼ਨ ਕਿੰਗ ਦੇ ਨਾਂ ਤੋਂ ਮਸ਼ਹੂਰ ਪਦਮਰਾਜਨ ਨੇ ਦੇਸ਼ ਭਰ 'ਚ ਹੋਈਆਂ ਰਾਸ਼ਟਰਪਤੀ ਤੋਂ ਲੈ ਕੇ ਸਥਾਨਕ ਬਾਡੀ ਚੋਣਾਂ 'ਚ ਹਿੱਸਾ ਲਿਆ ਹੈ। ਪਦਮਰਾਜਨ ਪੀ.ਐੱਮ. ਮੋਦੀ ਖ਼ਿਲਾਫ਼ ਵੀ ਚੋਣ ਲੜ ਚੁੱਕੇ ਹਨ। ਇਸ ਤੋਂ ਇਲਾਵਾ ਉਹ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ, ਮਨਮੋਹਨ ਸਿੰਘ ਅਤੇ ਰਾਹੁਲ ਗਾਂਧੀ ਖ਼ਿਲਾਫ਼ ਵੀ ਚੋਣ ਲੜ ਚੁੱਕੇ ਹਨ।
ਇਹ ਵੀ ਪੜ੍ਹੋ : 'ਆਪ' ਨੇ ਸ਼ੁਰੂ ਕੀਤੀ 'ਕੇਜਰੀਵਾਲ ਨੂੰ ਆਸ਼ੀਰਵਾਦ' ਮੁਹਿੰਮ, ਪਤਨੀ ਸੁਨੀਤਾ ਨੇ ਜਾਰੀ ਕੀਤਾ ਵਟਸਐੱਪ ਨੰਬਰ
ਮੈਂ ਹਾਰਨ 'ਚ ਵੀ ਖੁਸ਼ ਹਾਂ
ਪਦਮਰਾਜਨ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਚੋਣ ਲੜਨੀ ਸ਼ੁਰੂ ਕੀਤੀ ਤਾਂ ਲੋਕ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਸਨ ਪਰ ਉਹ ਸਾਰਿਆਂ ਨੂੰ ਸਾਬਿਤ ਕਰਨਾ ਚਾਹੁੰਦੇ ਸਨ ਕਿ ਇਕ ਅਮ ਆਦਮੀ ਵੀ ਚੋਣਾਂ 'ਚ ਹਿੱਸਾ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਉਮੀਦਵਾਰ 'ਚ ਚੋਣਾਂ 'ਚ ਸਿਰਫ਼ ਜਿੱਤਣਾ ਚਾਹੁੰਦੇ ਹਨ ਪਰ ਮੇਰੇ ਨਾਲ ਅਜਿਹਾ ਨਹੀਂ ਹੈ। ਪਦਮਰਾਜਨ ਨੇ ਕਿਹਾ ਕਿ ਉਹ ਚੋਣਾਂ 'ਚ ਸਿਰਫ਼ ਹਿੱਸਾ ਲੈਣ ਤੋਂ ਵੀ ਖੁਸ਼ ਹਨ ਅਤੇ ਫਿਰ ਭਾਵੇਂ ਹਾਰ ਹੋਵੇ ਜਾਂ ਜਿੱਤ ਇਸ ਤੋਂ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹਾਰਨ 'ਚ ਵੀ ਖੁਸ਼ ਹਨ।
ਲਿਮਕਾ ਬੁੱਕ ਆਫ਼ ਰਿਕਾਰਡਜ਼ 'ਚ ਦਰਜ ਹੈ ਨਾਂ
238 ਵਾਰ ਚੋਣਾਂ ਹਾਰਨ ਦੇ ਬਾਵਜੂਦ ਉਨ੍ਹਾਂ ਦੀ ਇਕ ਜਿੱਤ ਇਹ ਰਹੀ ਹੈ ਕਿ ਉਹ ਭਾਰਤ ਦੇ ਸਭ ਤੋਂ ਅਸਫ਼ਲ ਉਮੀਦਵਾਰ ਵਜੋਂ ਲਿਮਕਾ ਬੁੱਕ ਆਫ਼ ਰਿਕਾਰਡਜ਼ 'ਚ ਜਗ੍ਹਾ ਬਣਾ ਚੁੱਕੇ ਹਨ। ਪਦਮਰਾਜਨ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ 2011 'ਚ ਸੀ, ਜਦੋਂ ਉਹ ਮੇਟੂਰ 'ਚ ਵਿਧਾਨ ਸਭਾ ਚੋਣਾਂ ਲਈ ਖੜ੍ਹੇ ਹੋਏ ਸਨ। ਉਨ੍ਹਾਂ ਨੂੰ ਇਸ ਚੋਣਾਂ 'ਚ 6,273 ਵੋਟ ਮਿਲੇ ਸਨ, ਜਦੋਂ ਕਿ ਅੰਤਿਮ ਜੇਤੂ ਨੂੰ 75 ਹਜ਼ਾਰ ਤੋਂ ਵੱਧ ਵੋਟ ਮਿਲੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਸੀ ਕਿ ਮੈਨੂੰ ਇਕ ਵੀ ਵੋਟ ਮਿਲਣ ਦੀ ਉਮੀਦ ਨਹੀਂ ਸੀ ਪਰ ਫਿਰ ਵੀ ਲੋਕਾਂ ਨੇ ਮੇਰੇ ਲਈ ਵੋਟ ਕੀਤਾ ਅਤੇ ਮੈਨੂੰ ਸਵੀਕਾਰ ਕੀਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e