13 ਸੂਬਿਆਂ ਦੀਆਂ 88 ਸੀਟਾਂ 'ਤੇ ਅੱਜ ਪੈਣਗੀਆਂ ਵੋਟਾਂ, ਰਾਹੁਲ-ਹੇਮਾ ਸਮੇਤ ਇਨ੍ਹਾਂ ਦਿੱਗਜਾਂ ਦੀ ਕਿਸਮਤ ਦਾਅ 'ਤੇ

Friday, Apr 26, 2024 - 06:07 AM (IST)

13 ਸੂਬਿਆਂ ਦੀਆਂ 88 ਸੀਟਾਂ 'ਤੇ ਅੱਜ ਪੈਣਗੀਆਂ ਵੋਟਾਂ, ਰਾਹੁਲ-ਹੇਮਾ ਸਮੇਤ ਇਨ੍ਹਾਂ ਦਿੱਗਜਾਂ ਦੀ ਕਿਸਮਤ ਦਾਅ 'ਤੇ

ਨਵੀਂ ਦਿੱਲੀ- ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ 26 ਅਪ੍ਰੈਲ ਯਾਨੀ ਕਿ ਅੱਜ 13 ਸੂਬਿਆਂ ਦੀਆਂ 88 ਸੀਟਾਂ 'ਤੇ ਵੋਟਾਂ ਪੈਣਗੀਆਂ। ਇਨ੍ਹਾਂ ਵੋਟਾਂ ਵਿਚ 1206 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਵੋਟਰ ਕਰਨਗੇ। 13 ਸੂਬਿਆਂ ਵਿਚ ਆਸਾਮ ਅਤੇ ਬਿਹਾਰ ਤੋਂ 5-5, ਛੱਤੀਸਗੜ੍ਹ ਤੋਂ 3, ਜੰਮੂ-ਕਸ਼ਮੀਰ ਤੋਂ 1, ਕਰਨਾਟਕ ਤੋਂ 14, ਕੇਰਲ ਤੋਂ 20, ਮੱਧ ਪ੍ਰਦੇਸ਼ ਤੋਂ 7, ਮਹਾਰਾਸ਼ਟਰ ਤੋਂ 8, ਮਣੀਪੁਰ ਤੋਂ 1, ਰਾਜਸਥਾਨ ਤੋਂ 13, ਤ੍ਰਿਪੁਰਾ ਤੋਂ ਇਕ, ਉੱਤਰ ਪ੍ਰਦੇਸ਼ ਦੀਆਂ 8 ਲੋਕ ਸਭਾ ਸੀਟਾਂ ਅਤੇ ਪੱਛਮੀ ਬੰਗਾਲ ਦੀਆਂ 3 ਲੋਕ ਸਭਾ ਸੀਟਾਂ ’ਤੇ ਵੋਟਾਂ ਪੈਣਗੀਆਂ। ਦੱਸ ਦੇਈਏ ਕਿ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਤਹਿਤ 19 ਅਪ੍ਰੈਲ ਨੂੰ 21 ਸੂਬਿਆਂ ਦੀਆਂ 102 ਸੀਟਾਂ 'ਤੇ ਵੋਟਾਂ ਪਈਆਂ ਸਨ। ਇਸ ਵਿਚ ਕਰੀਬ 65.5 ਫ਼ੀਸਦੀ ਵੋਟਿੰਗ ਹੋਈ ਸੀ।

ਇਹ ਵੀ ਪੜ੍ਹੋ- ਭਲਕੇ ਹੋਵੇਗੀ ਦੂਜੇ ਗੇੜ ਦੀਆਂ ਲੋਕ ਸਭਾ ਚੋਣਾਂ ਲਈ ਵੋਟਿੰਗ, ਬੰਦ ਰਹਿਣਗੇ ਸਕੂਲ ਅਤੇ ਕਾਲਜ

ਦੂਜੇ ਗੇੜ 'ਚ ਜਿਨ੍ਹਾਂ ਸੀਟਾਂ 'ਤੇ ਵੋਟਾਂ ਪੈਣੀਆਂ ਹਨ, ਉੱਥੇ ਕਈ ਦਿੱਗਜ ਨੇਤਾਵਾਂ ਦੀ ਕਿਸਮਤ ਦਾਅ 'ਤੇ ਲੱਗੀ ਹੈ। ਵੱਖ-ਵੱਖ ਪਾਰਟੀਆਂ ਦੇ ਅਹਿਮ ਉਮੀਦਵਾਰ ਜਿਵੇਂ ਕਿ ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ (ਤਿਰੂਵਨੰਤਪੁਰਮ), ਭਾਜਪਾ ਦੇ ਤੇਜਸਵੀ ਸੂਰਿਆ (ਬੈਂਗਲੁਰੂ ਦੱਖਣੀ), ਹੇਮਾ ਮਾਲਿਨੀ (ਮਥੁਰਾ), ਅਰੁਣ ਗੋਵਿਲ (ਮੇਰਠ), ਕਾਂਗਰਸ ਆਗੂ ਰਾਹੁਲ ਗਾਂਧੀ (ਵਾਇਨਾਡ), ਸ਼ਸ਼ੀ ਥਰੂਰ (ਤਿਰੂਵਨੰਤਪੁਰਮ), ਕਰਨਾਟਕ ਦੇ ਉਪ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਡੀਕੇ ਸ਼ਿਵਕੁਮਾਰ ਦੇ ਭਰਾ ਡੀਕੇ ਸੁਰੇਸ਼ (ਬੈਂਗਲੁਰੂ ਦਿਹਾਤੀ), ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐਚਡੀ ਕੁਮਾਰਸਵਾਮੀ (ਮੰਡਿਆ) ਸ਼ਾਮਲ ਹਨ।

ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ 2024: ਤੀਜੇ ਗੇੜ ਦੀਆਂ ਚੋਣਾਂ ’ਚ ਕਈ ਦਿੱਗਜਾਂ ਦੀ ਸਾਖ ਦਾਅ ’ਤੇ

ਦੱਸ ਦੇਈਏ ਕਿ ਦੂਜੇ ਗੇੜ ਦੀਆਂ 88 ਸੀਟਾਂ 'ਤੇ ਪਿਛਲੀ ਵਾਰ NDA ਨੇ 61 ਸੀਟਾਂ ਜਿੱਤੀਆਂ ਸਨ ਅਤੇ ਯੂ. ਪੀ. ਏ. ਨੇ 24, ਜਦਕਿ ਹੋਰਨਾਂ ਨੂੰ 3 ਸੀਟਾਂ ਮਿਲੀਆਂ ਸਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਚੋਣ ਕਮਿਸ਼ਨ ਨੇ ਪਹਿਲਾਂ ਜੋ ਸ਼ੈਡਿਊਲ ਜਾਰੀ ਕੀਤਾ ਸੀ, ਉਸ ਮੁਤਾਬਕ ਦੂਜੇ ਗੇੜ ਦੀਆਂ 89 ਸੀਟਾਂ 'ਤੇ ਵੋਟਾਂ ਪੈਣੀਆਂ ਸਨ ਪਰ ਮੱਧ ਪ੍ਰਦੇਸ਼ ਦੇ ਬੈਤੂਲ ਸੀਟ 'ਤੇ ਬਸਪਾ ਉਮੀਦਵਾਰ ਦੇ ਦਿਹਾਂਤ ਮਗਰੋਂ ਇੱਥੇ ਚੋਣ ਤੀਜੇ ਫੇਜ਼ ਵਿਚ ਸ਼ਿਫਟ ਕਰ ਦਿੱਤੀ ਗਈ ਸੀ। ਇਸ ਦੇ ਚੱਲਦੇ ਹੁਣ ਦੂਜੇ ਗੇੜ 'ਚ ਕੁੱਲ 88 ਸੀਟਾਂ 'ਤੇ ਵੋਟਾਂ ਪੈਣਗੀਆਂ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News