ਭਿਆਨਕ ਸੜਕ ਹਾਦਸਾ; ਕਾਰ ''ਚ ਸਵਾਰ 10 ਲੋਕਾਂ ਦੀ ਮੌਤ

04/17/2024 4:45:55 PM

ਗੁਜਰਾਤ- ਗੁਜਰਾਤ ਦੇ ਅਹਿਮਦਾਬਾਦ-ਵਡੋਦਰਾ ਐਕਸਪ੍ਰੈੱਸਵੇਅ 'ਤੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ 10 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਟਰੱਕ ਦੇ ਪਿੱਛੇ ਆ ਰਹੀ ਤੇਜ਼ ਰਫ਼ਤਾਰ ਕਾਰ ਉਸ 'ਚ ਜਾ ਵੜੀ। ਕਾਰ ਵਡੋਦਰਾ ਤੋਂ ਅਹਿਮਦਾਬਾਦ ਜਾ ਰਹੀ ਸੀ। ਕਾਰ 'ਚ ਸਵਾਰ ਸਾਰੇ 10 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ 'ਚੋਂ 8 ਲੋਕਾਂ ਦੀ ਹਾਦਸੇ ਮਗਰੋਂ ਮੌਕੇ 'ਤੇ ਮੌਤ ਹੋ ਗਈ ਸੀ, ਜਦਕਿ ਦੋ ਲੋਕਾਂ ਨੇ ਹਸਪਤਾਲ ਜਾਂਦੇ ਸਮੇਂ ਦਮ ਤੋੜ ਦਿੱਤਾ। ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਦੋ ਐਂਬੂਲੈਂਸਾਂ ਪਹੁੰਚੀਆਂ। ਹਾਦਸੇ ਕਾਰਨ ਐਕਸਪ੍ਰੈੱਸਵੇਅ 'ਤੇ ਜਾਮ ਲੱਗ ਗਿਆ।


Tanu

Content Editor

Related News