ਤੀਜੇ ਕਾਰਜਕਾਲ ’ਚ ਭ੍ਰਿਸ਼ਟਾਚਾਰ ’ਤੇ ਹਮਲਾ ਹੋਵੇਗਾ ਤੇਜ਼, ਇਸ ਦੀ ਗਾਰੰਟੀ : PM ਮੋਦੀ

Tuesday, Apr 02, 2024 - 07:01 PM (IST)

ਤੀਜੇ ਕਾਰਜਕਾਲ ’ਚ ਭ੍ਰਿਸ਼ਟਾਚਾਰ ’ਤੇ ਹਮਲਾ ਹੋਵੇਗਾ ਤੇਜ਼, ਇਸ ਦੀ ਗਾਰੰਟੀ : PM ਮੋਦੀ

ਰੁਦਰਪੁਰ (ਭਾਸ਼ਾ)- ਵਿਰੋਧੀ ਧਿਰ ’ਤੇ ਭ੍ਰਿਸ਼ਟਾਚਾਰੀਆਂ ਨੂੰ ਬਚਾਉਣ ਦਾ ਦੋਸ਼ ਲਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਜ਼ੋਰ ਦੇ ਕੇ ਕਿਹਾ ਕਿ ਚੋਣਾਂ ਪਿੱਛੋਂ ਆਪਣੇ ਤੀਜੇ ਕਾਰਜਕਾਲ ਦੌਰਾਨ ਉਹ ਭ੍ਰਿਸ਼ਟਾਚਾਰ ’ਤੇ ਹਮਲਾ ਹੋਰ ਤੇਜ਼ ਕਰਨਗੇ। ਉੱਤਰਾਖੰਡ ’ਚ 19 ਅਪ੍ਰੈਲ ਨੂੰ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਦੀ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇੱਥੇ ‘ਵਿਜੇ ਸ਼ੰਖਨਾਦ’ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤੀਜੇ ਕਾਰਜਕਾਲ ’ਚ ਭ੍ਰਿਸ਼ਟਾਚਾਰ ’ਤੇ ਜ਼ੋਰਦਾਰ ਹਮਲਾ ਹੋਣ ਦੀ ਮੈਂ ਗਾਰੰਟੀ ਦਿੰਦਾ ਹਾਂ। ਭ੍ਰਿਸ਼ਟਾਚਾਰ ਹਰ ਗਰੀਬ ਦਾ ਹੱਕ ਖੋਹ ਲੈਂਦਾ ਹੈ, ਮੱਧ ਵਰਗ ਦਾ ਹੱਕ ਖੋਹ ਲੈਂਦਾ ਹੈ । ਮੈਂ ਕਿਸੇ ਨੂੰ ਵੀ ਗਰੀਬ ਜਾਂ ਮੱਧ ਵਰਗ ਦਾ ਹੱਕ ਨਹੀਂ ਖੋਹਣ ਦਿਆਂਗਾ।

ਇਹ ਵੀ ਪੜ੍ਹੋ: ਇਜ਼ਰਾਈਲੀ ਫ਼ੌਜ ਨੇ ਸਹਾਇਤਾ ਕਰਮਚਾਰੀਆਂ ਦੀ ਮੌਤ 'ਤੇ ਦੁੱਖ ਪ੍ਰਗਟਾਇਆ, ਸੁਤੰਤਰ ਜਾਂਚ ਦਾ ਦਿੱਤਾ ਭਰੋਸਾ

ਕਥਿਤ ਸ਼ਰਾਬ ਘਪਲੇ ’ਚ ਉਲਝੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਹੱਕ ’ਚ ਵਿਰੋਧੀ ਧਿਰ ਦੇ ਇਕਜੁੱਟ ਹੋਣ ਦਾ ਅਸਿੱਧੇ ਤੌਰ ’ਤੇ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਚੋਣਾਂ ’ਚ ਸਪੱਸ਼ਟ ਤੌਰ ’ਤੇ ਦੋ ਕੈਂਪ ਬਣ ਚੁੱਕੇ ਹਨ। ਇੱਕ ਪਾਸੇ ਅਸੀਂ ਇਮਾਨਦਾਰੀ ਤੇ ਪਾਰਦਰਸ਼ਤਾ ਨਾਲ ਲੋਕਾਂ ਦੇ ਸਾਹਮਣੇ ਹਾਂ ਤਾਂ ਦੂਜੇ ਪਾਸੇ ਭ੍ਰਿਸ਼ਟ ਅਤੇ ਪਰਿਵਾਰਵਾਦ ਵਾਲੇ ਲੋਕਾਂ ਦਾ ਇਕੱਠ ਹੈ। ਇਹ ਭ੍ਰਿਸ਼ਟ ਲੋਕ ਦਿਨ-ਰਾਤ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਹਨ ਅਤੇ ਗਾਲ੍ਹਾਂ ਕੱਢ ਰਹੇ ਹਨ। ਦੇਖੋ ਕੀ ਖੇਡ ਚੱਲ ਰਹੀ ਹੈ। ਅਸੀਂ ਕਹਿੰਦੇ ਹਾਂ ਭ੍ਰਿਸ਼ਟਾਚਾਰ ਖਤਮ ਕਰੋ ਤੇ ਉਹ ਕਹਿ ਰਹੇ ਹਨ ਭ੍ਰਿਸ਼ਟਾਚਾਰੀਆਂ ਨੂੰ ਬਚਾਓ।

ਇਹ ਵੀ ਪੜ੍ਹੋ: ਟੋਰਾਂਟੋ 'ਚ ਔਰਤ ’ਤੇ ਹਮਲੇ ਦੇ ਦੋਸ਼ 'ਚ ਭਾਰਤੀ ਵਿਅਕਤੀ ਗ੍ਰਿਫ਼ਤਾਰ

ਉਨ੍ਹਾਂ ਵਿਰੋਧੀ ਧਿਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ‘ਇੰਡੀਆ’ ਗਠਜੋੜ' ਦਾ ਹਿੱਸਾ ਬਣੀ ਕਾਂਗਰਸ ਦੇ ਸ਼ਾਹੀ ਪਰਿਵਾਰ ਦੇ ਸ਼ਹਿਜ਼ਾਦੇ ਨੇ ਐਲਾਨ ਕੀਤਾ ਹੈ ਕਿ ਜੇ ਦੇਸ਼ ’ਚ ਤੀਜੀ ਵਾਰ ਭਾਜਪਾ ਦੀ ਸਰਕਾਰ ਬਣੀ ਤਾਂ ਅੱਗ ਲੱਗ ਜਾਏਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ’ਤੇ 60 ਸਾਲ ਰਾਜ ਕਰਨ ਵਾਲੇ 10 ਸਾਲ ਸੱਤਾ ਤੋਂ ਬਾਹਰ ਰਹਿੰਦਿਆਂ ਹੀ ਦੇਸ਼ ਨੂੰ ਅੱਗ ਲਾਉਣ ਦੀਆਂ ਗੱਲ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਪੁੱਛਿਆ ਕਿ ਕੀ ਉਹ ਅਜਿਹੇ ਲੋਕਾਂ ਨੂੰ ਸਜ਼ਾਵਾਂ ਨਹੀਂ ਦੇਣਗੇ ਅਤੇ ਚੁਣ-ਚੁਣ ਕੇ ਅਜਿਹੇ ਲੋਕਾਂ ਨੂੰ ਮੈਦਾਨ ’ਚੋਂ ਬਾਹਰ ਨਹੀਂ ਕਰਨਗੇ।

ਇਹ ਵੀ ਪੜ੍ਹੋ: ਸਵਿਟਰਜ਼ਰਲੈਂਡ ਦੇ ਸਕੀ ਰਿਜ਼ੋਰਟ 'ਚ ਬਰਫ਼ ਦੇ ਤੋਦੇ ਡਿੱਗਣ ਕਾਰਨ 3 ਲੋਕਾਂ ਦੀ ਮੌਤ

ਦੇਸ਼ ਨੂੰ ਤੋੜਨ ਦੀ ਮੰਗ ਕਰਨ ਵਾਲੇ ਨੂੰ ਕਾਂਗਰਸ ਨੇ ਦਿੱਤੀ ਟਿਕਟ

ਮੋਦੀ ਨੇ ਕਿਹਾ ਕਿ ਐਮਰਜੈਂਸੀ ਦੀ ਗੱਲ ਕਰਨ ਵਾਲੀ ਕਾਂਗਰਸ ਨੂੰ ਲੋਕਤੰਤਰ ’ਤੇ ਕੋਈ ਭਰੋਸਾ ਨਹੀਂ ਬਚਿਆ ਹੈ ਅਤੇ ਇਸ ਲਈ ਉਹ ਲੋਕਾਂ ਨੂੰ ਲੋਕ-ਫਤਵੇ ਵਿਰੁੱਧ ਭੜਕਾਉਣ 'ਚ ਲੱਗੀ ਹੋਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਦੇਸ਼ ਨੂੰ ਅਸਥਿਰਤਾ ਤੇ ਅਰਾਜਕਤਾ ਵੱਲ ਲਿਜਾਣਾ ਚਾਹੁੰਦੀ ਹੈ। ਕਾਂਗਰਸ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਦੱਖਣੀ ਭਾਰਤ ਨੂੰ ਦੇਸ਼ ਤੋਂ ਵੱਖ ਕਰਨ ਦੀ ਗੱਲ ਕਰਨ ਵਾਲੇ ਕਰਨਾਟਕ ਦੇ ਆਪਣੇ ਇਕ ਵੱਡੇ ਨੇਤਾ ਨੂੰ ਸਜ਼ਾ ਦੇਣ ਦੀ ਬਜਾਏ ਉਸ ਨੇ ਉਸ ਨੂੰ ਚੋਣਾਂ ’ਚ ਟਿਕਟ ਦੇ ਦਿੱਤੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


author

cherry

Content Editor

Related News