LIC ਨੂੰ ਅਡਾਨੀ ਗਰੁੱਪ ਦੇ ਸ਼ੇਅਰਾਂ ’ਚ ਨਿਵੇਸ਼ ’ਤੇ 59 ਫ਼ੀਸਦੀ ਦਾ ਹੋਇਆ ਲਾਭ
Monday, Apr 15, 2024 - 01:36 PM (IST)
ਨਵੀਂ ਦਿੱਲੀ (ਭਾਸ਼ਾ) - ਜਨਤਕ ਖੇਤਰ ਦੀ ਬੀਮਾ ਕੰਪਨੀ LIC ਨੇ ਵਿੱਤੀ ਸਾਲ 2023-24 ’ਚ ਅਡਾਨੀ ਗਰੁੱਪ ਦੀਆਂ ਕੰਪਨੀਆਂ ’ਚ ਕੀਤੇ ਗਏ ਆਪਣੇ ਨਿਵੇਸ਼ ਦੇ ਮੁੱਲ ’ਚ 59 ਫ਼ੀਸਦੀ ਦਾ ਲਾਭ ਦਰਜ ਕੀਤਾ ਹੈ। ਅਮਰੀਕੀ ਸ਼ਾਰਟ ਸੇਲਰ ਹਿੰਡਨਬਰਗ ਦੀ ਇਕ ਰਿਪੋਰਟ ਦੁਆਰਾ ਪ੍ਰਭਾਵਿਤ ਹੋਣ ਤੋਂ ਬਾਅਦ ਸਮੂਹ ਦੇ ਸ਼ੇਅਰਾਂ ਨੇ ਇਕ ਮਜ਼ਬੂਤ ਵਾਪਸੀ ਕੀਤੀ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਅਡਾਨੀ ਗਰੁੱਪ ਦੀਆਂ 7 ਕੰਪਨੀਆਂ ’ਚ LIC ਦਾ ਕੁੱਲ ਨਿਵੇਸ਼ 31 ਮਾਰਚ, 2023 ਨੂੰ 38,471 ਕਰੋੜ ਰੁਪਏ ਤੋਂ ਵਧ ਕੇ 31 ਮਾਰਚ, 2024 ਨੂੰ 61,210 ਕਰੋੜ ਰੁਪਏ ਹੋ ਗਿਆ। ਇਸ ’ਚ 22,378 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ - ਨਵਾਂ ਰਿਕਾਰਡ ਬਣਾਉਣ ਦੀ ਤਿਆਰੀ 'ਚ ਸੋਨਾ, ਕੀਮਤਾਂ 'ਚ ਭਾਰੀ ਉਛਾਲ ਆਉਣ ਦੀ ਉਮੀਦ
ਦੱਸ ਦੇਈਏ ਕਿ ਪਿਛਲੇ ਸਾਲ, ਹਿੰਡਨਬਰਗ ਦੀ ਰਿਪੋਰਟ ’ਚ ਅਡਾਨੀ ਦੇ ਸ਼ੇਅਰਾਂ ’ਚ ਹੇਰਾਫੇਰੀ ਦੇ ਦੋਸ਼ਾਂ ਤੋਂ ਬਾਅਦ, ਬੀਮਾ ਕੰਪਨੀ ਨੂੰ ਵੀ ਸਮੂਹ ’ਚ ਨਿਵੇਸ਼ ਕਰਨ ਦੇ ਆਪਣੇ ਫ਼ੈਸਲੇ ’ਤੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ ਅਡਾਨੀ ਨੇ ਰਿਪੋਰਟ ਨੂੰ ਪੂਰੀ ਤਰ੍ਹਾਂ ਝੂਠ ਕਰਾਰ ਦਿੱਤਾ ਸੀ। ਸਿਆਸੀ ਦਬਾਅ ਦਾ ਸਾਹਮਣਾ ਕਰਦੇ ਹੋਏ LIC ਨੇ ਰਣਨੀਤਕ ਤੌਰ ’ਤੇ 2 ਪ੍ਰਮੁੱਖ ਸਮੂਹ ਕੰਪਨੀਆਂ-ਅਡਾਨੀ ਪੋਰਟਸ ਐਂਡ ਐੱਸਈਜ਼ੈੱਡ ਅਤੇ ਅਡਾਨੀ ਐਂਟਰਪ੍ਰਾਈਜ਼ਿਜ਼ ’ਚ ਆਪਣਾ ਨਿਵੇਸ਼ ਘਟਾ ਦਿੱਤਾ ਸੀ।
ਇਹ ਵੀ ਪੜ੍ਹੋ - ਲੋਕ ਸਭਾ ਚੋਣਾਂ ਦੌਰਾਨ ਵਧੀ ਚਾਰਟਰਡ ਜਹਾਜ਼ ਤੇ ਹੈਲੀਕਾਪਟਰ ਦੀ ਮੰਗ, ਲੱਖਾਂ ਰੁਪਏ 'ਚ ਹੈ ਕਿਰਾਇਆ
ਇਨ੍ਹਾਂ ਦੋਵਾਂ ਕੰਪਨੀਆਂ ਦੇ ਸ਼ੇਅਰ ’ਚ ਕ੍ਰਮਵਾਰ 83 ਫ਼ੀਸਦੀ ਅਤੇ 68.4 ਫ਼ੀਸਦੀ ਦੀ ਤੇਜ਼ੀ ਹੋਈ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਨਿਵੇਸ਼ ਘੱਟਾਉਣ ਦੇ ਬਾਵਜੂਦ LIC ਨੂੰ ਵਿੱਤੀ ਸਾਲ 2023-24 ’ਚ ਅਡਾਨੀ ਗਰੁੱਪ ’ਚ ਕੀਤੇ ਨਿਵੇਸ਼ ’ਤੇ 59 ਫ਼ੀਸਦੀ ਦਾ ਲਾਭ ਹੋਇਆ। ਇਸ ਦੌਰਾਨ ਅਡਾਨੀ ਸਮੂਹ ਦੀਆਂ ਕੰਪਨੀਆਂ ’ਚ ਕਈ ਵਿਦੇਸ਼ੀ ਨਿਵੇਸ਼ਕਾਂ-ਕਤਰ ਇਨਵੈਸਟਮੈਂਟ ਅਥਾਰਟੀ, ਆਬੂਧਾਬੀ ਸਥਿਤ ਆਈ. ਐੱਚ. ਸੀ., ਫਰਾਂਸੀਸੀ ਦਿੱਗਜ ਟੋਟਲ ਐਨਰਜੀ ਅਤੇ ਅਮਰੀਕਾ ਸਥਿਤ ਜੀਕਿਊਜੀ ਇਨਵੈਸਟਮੈਂਟਸ ਨੇ ਲਗਭਗ 45,000 ਕਰੋੜ ਰੁਪਏ ਦਾ ਨਿਵੇਸ਼ ਕੀਤਾ।
ਇਹ ਵੀ ਪੜ੍ਹੋ - Bournvita ਨੂੰ ਹੈਲਥੀ ਡ੍ਰਿੰਕ ਕੈਟਾਗਰੀ ਤੋਂ ਹਟਾਇਆ, ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਅਡਾਨੀ ਗ੍ਰੀਨ ਐਨਰਜੀ ਲਿਮਟਿਡ ’ਚ LIC ਦਾ ਨਿਵੇਸ਼ ਇਕ ਸਾਲ ’ਚ ਦੁੱਗਣੇ ਤੋਂ ਜ਼ਿਆਦਾ
ਅੰਕੜਿਆਂ ਮੁਤਾਬਕ ਅਡਾਨੀ ਐਂਟਰਪ੍ਰਾਈਜ਼ ਲਿਮਟਿਡ ’ਚ LIC ਨਿਵੇਸ਼ 31 ਮਾਰਚ 2023 ਨੂੰ 8,495.31 ਕਰੋੜ ਰੁਪਏ ਤੋਂ ਵਧ ਕੇ ਇਕ ਸਾਲ ਬਾਅਦ 14,305.53 ਕਰੋੜ ਰੁਪਏ ਹੋ ਗਿਆ। ਇਸ ਦੌਰਾਨ, ਅਡਾਨੀ ਪੋਰਟਸ ਐਂਡ ਐੱਸਈਜ਼ੈੱਡ ’ਚ ਨਿਵੇਸ਼ 12,450.09 ਕਰੋੜ ਰੁਪਏ ਤੋਂ ਵਧ ਕੇ 22,776.89 ਕਰੋੜ ਰੁਪਏ ਹੋ ਗਿਆ। ਅਡਾਨੀ ਗ੍ਰੀਨ ਐਨਰਜੀ ਲਿਮਟਿਡ ’ਚ LIC ਦਾ ਨਿਵੇਸ਼ ਇਕ ਸਾਲ ’ਚ ਦੁੱਗਣੇ ਤੋਂ ਜ਼ਿਆਦਾ ਹੋ ਕੇ 3,937.62 ਕਰੋੜ ਰੁਪਏ ਹੋ ਗਿਆ।
ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮਾਰੀ ਵੱਡੀ ਛਾਲ, ਜਾਣੋ ਕਿੰਨਾ ਮਹਿੰਗਾ ਹੋਇਆ 10 ਗ੍ਰਾਮ ਸੋਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8