''ਆਪ'' ਵਿਧਾਇਕਾਂ ''ਤੇ ਅਦਾਲਤ ਦਾ ਫੈਸਲਾ ਚੰਗਾ ਸੰਦੇਸ਼- ਸ਼ਤਰੂਘਨ

03/23/2018 4:21:36 PM

ਨਵੀਂ ਦਿੱਲੀ— ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਸ਼ਤਰੂਘਨ ਸਿਨਹਾ ਨੇ ਆਮ ਆਦਮੀ ਪਾਰਟੀ (ਆਪ) ਦੇ 20 ਵਿਧਾਇਕਾਂ ਦੀ ਬਰਖ਼ਾਸਤਗੀ ਨੂੰ ਖਾਰਜ ਕਰਨ ਦੇ ਦਿੱਲੀ ਹਾਈ ਕੋਰਟ ਦੇਫੈਸਲੇ ਨੂੰ ਦੇਸ਼ ਅਤੇ ਲੋਕਤੰਤਰ ਲਈ ਚੰਗਾ ਸੰਦੇਸ਼ ਦੱਸਿਆ। ਅਦਾਲਤ ਨੇ ਸ਼ੁੱਕਰਵਾਰ ਨੂੰ ਆਪਣੇ ਫੈਸਲੇ 'ਚ ਕਿਹਾ ਕਿ ਚੋਣ ਕਮਿਸ਼ਨ ਨੇ ਲਾਭ ਦੇ ਅਹੁਦੇ ਮਾਮਲੇ 'ਚ 'ਆਪ' ਵਿਧਾਇਕਾਂ ਦੀ ਬਰਖ਼ਾਸਤਗੀ ਦੀ ਸਿਫਾਰਿਸ਼ ਰਾਸ਼ਟਰਪਤੀ ਨੂੰ ਕਰਨ ਤੋਂ ਪਹਿਲਾਂ ਵਿਧਾਇਕਾਂ ਨੂੰ ਉਨ੍ਹਾਂ ਦੀ ਗੱਲ ਰੱਖਣ ਦਾ ਮੌਕਾ ਨਹੀਂ ਦਿੱਤੀ। ਉਸ ਨੇ ਕਮਿਸ਼ਨ ਨੂੰ ਦੁਬਾਰਾ ਸੁਣਵਾਈ ਦਾ ਮੌਕਾ ਦੇਣ ਦੀ ਗੱਲ ਕਹੀ ਅਤੇ ਉਦੋਂ ਤੱਕ ਲਈ ਵਿਧਾਇਕਾਂ ਦੀ ਵਿਧਾਨ ਸਭਾ ਮੈਂਬਰਤਾ ਬਹਾਲ ਕਰ ਦਿੱਤਾ ਹੈ।
ਆਪਣੀ ਹੀ ਪਾਰਟੀ ਦੇ ਖਿਲਾਫ ਬਿਆਨ ਲਈ ਮਸ਼ਹੂਰ ਸ਼੍ਰੀ ਸਿਨਹਾ ਨੇ ਸ਼ੁੱਕਰਵਾਰ ਨੂੰ ਇੱਥੇ ਸੰਸਦ ਕੰਪਲੈਕਸ 'ਚ ਹਾਈ ਕੋਰਟ ਦੇ ਫੈਸਲੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ,''ਇਹ ਆਮ ਆਦਮੀ ਪਾਰਟੀ ਲਈ ਹੀ ਨਹੀਂ, ਦੇਸ਼ ਅਤੇ ਲੋਕਤੰਤਰ ਲਈ ਵੀ ਚੰਗਾ ਸੰਦੇਸ਼ ਹੈ। ਇਸ ਤੋਂ 'ਆਪ' ਨੂੰ ਵੱਡੀ ਰਾਹਤ ਮਿਲੀ ਹੈ। ਭਾਜਪਾ ਨੇਤਾ ਨੇ ਕਿਹਾ ਕਿ ਉਹ ਹਰ ਆਦਮੀ ਨੂੰ ਮਹਿਸੂਸ ਹੋ ਰਿਹਾ ਸੀ ਕਿ ਬਰਖ਼ਾਸਤ ਕਰਨ ਤੋਂ ਪਹਿਲਾਂ 'ਆਪ' ਦੇ ਵਿਧਾਇਕਾਂ ਨੂੰ ਉਨ੍ਹਾਂ ਦੀ ਗੱਲ ਰੱਖਣ ਦਾ ਪੂਰਾ ਮੌਕਾ ਨਹੀਂ ਦਿੱਤਾ ਗਿਆ। ਉਨ੍ਹਾਂ ਨੇ ਕਿਹਾ,''ਮੈਨੂੰ ਵੀ ਲੱਗਦਾ ਨਹੀਂ ਸੀ ਕਿ ਸਹੀ ਹੋ ਰਿਹਾ ਹੈ। ਸ਼੍ਰੀ ਸਿਨਹਾ ਨੇ ਕਿਹਾ ਕਿ ਦੂਜੇ ਰਾਜਾਂ 'ਚ ਵੀ ਕਈ ਵਿਧਾਇਕ ਲਾਭ ਦੇ ਅਹੁਦੇ 'ਤੇ ਰਹੇ ਹਨ ਅਤੇ 'ਆਪ' ਵਿਧਾਇਕਾਂ ਦੀ ਤੁਲਨਾ 'ਚ ਲੰਬੇ ਸਮੇਂ ਤੱਕ ਰਹੇ ਹਨ। ਇਸ ਲਈ ਚੋਣ ਕਮਿਸ਼ਨ ਦੀ ਸਿਫਾਰਿਸ਼ ਭੇਦਭਾਵਪੂਰਨ ਸਨ।


Related News