ਪਾਕਿਸਤਾਨ : ਅਦਾਲਤ ਨੇ ਇਮਰਾਨ ਤੇ ਉਸਦੀ ਪਤਨੀ ਦੀ ਸਜ਼ਾ ਕੀਤੀ ਮੁਅੱਤਲ

Monday, Apr 01, 2024 - 04:12 PM (IST)

ਪਾਕਿਸਤਾਨ : ਅਦਾਲਤ ਨੇ ਇਮਰਾਨ ਤੇ ਉਸਦੀ ਪਤਨੀ ਦੀ ਸਜ਼ਾ ਕੀਤੀ ਮੁਅੱਤਲ

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੀ ਇਕ ਹਾਈ ਕੋਰਟ ਨੇ ਸੋਮਵਾਰ ਨੂੰ ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ ਵਿਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਦਿੱਤੀ ਗਈ 14 ਸਾਲ ਦੀ ਸਜ਼ਾ ਨੂੰ ਮੁਅੱਤਲ ਕਰ ਦਿੱਤਾ। ਆਮ ਚੋਣਾਂ ਤੋਂ ਕੁਝ ਦਿਨ ਪਹਿਲਾਂ 31 ਜਨਵਰੀ ਨੂੰ ਇਸਲਾਮਾਬਾਦ ਜਵਾਬਦੇਹੀ ਅਦਾਲਤ ਨੇ ਇਸ ਮਾਮਲੇ 'ਚ ਦੋਵਾਂ ਨੂੰ ਸਜ਼ਾ ਸੁਣਾਈ ਸੀ। ਸੋਮਵਾਰ ਨੂੰ ਇਸਲਾਮਾਬਾਦ ਹਾਈ ਕੋਰਟ ਨੇ ਤੋਸ਼ਾਖਾਨਾ ਮਾਮਲੇ 'ਚ ਉਨ੍ਹਾਂ ਦੀ ਸਜ਼ਾ ਨੂੰ ਮੁਅੱਤਲ ਕਰ ਦਿੱਤਾ। 

ਪੜ੍ਹੋ ਇਹ ਅਹਿਮ ਖ਼ਬਰ-ਅਫਗਾਨਿਸਤਾਨ 'ਚ ਬਾਰੂਦ ਧਮਾਕਾ, 9 ਬੱਚਿਆਂ ਦੀ ਦਰਦਨਾਕ ਮੌਤ

ਇਸਲਾਮਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸ ਆਮਿਰ ਫਾਰੂਕ ਨੇ ਕਿਹਾ ਕਿ ਸਜ਼ਾ ਖ਼ਿਲਾਫ਼ ਅਪੀਲ 'ਤੇ ਸੁਣਵਾਈ ਈਦ ਦੀਆਂ ਛੁੱਟੀਆਂ ਤੋਂ ਬਾਅਦ ਤੈਅ ਕੀਤੀ ਜਾਵੇਗੀ। ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ 'ਚ 71 ਸਾਲਾ ਖਾਨ 'ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਮਿਲੇ ਮਹਿੰਗੇ ਸਰਕਾਰੀ ਤੋਹਫੇ ਰੱਖਣ ਦਾ ਦੋਸ਼ ਹੈ। ਤੋਸ਼ਾਖਾਨਾ ਨਿਯਮਾਂ ਤਹਿਤ ਸਰਕਾਰੀ ਅਧਿਕਾਰੀ ਕੀਮਤ ਅਦਾ ਕਰਨ ਤੋਂ ਬਾਅਦ ਤੋਹਫ਼ੇ ਰੱਖ ਸਕਦੇ ਹਨ ਪਰ ਤੋਹਫ਼ਾ ਪਹਿਲਾਂ ਜਮ੍ਹਾ ਕਰਵਾਉਣਾ ਲਾਜ਼ਮੀ ਹੈ। ਖਾਨ ਅਤੇ ਉਸਦੀ ਪਤਨੀ ਜਾਂ ਤਾਂ ਤੋਹਫ਼ੇ ਨੂੰ ਜਮ੍ਹਾ ਕਰਨ ਵਿੱਚ ਅਸਫਲ ਰਹੇ ਜਾਂ ਕਥਿਤ ਤੌਰ 'ਤੇ ਆਪਣੇ ਅਧਿਕਾਰ ਦੀ ਵਰਤੋਂ ਕਰਕੇ ਇਸਨੂੰ ਘੱਟ ਕੀਮਤ 'ਤੇ ਪ੍ਰਾਪਤ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News