ਇੰਜੀਨੀਅਰ ਦੀ ਸ਼ੱਕੀ ਹਾਲਤ ''ਚ ਮੌਤ, ਪਤਨੀ ਸਮੇਤ 2 ''ਤੇ ਕੇਸ ਦਰਜ

03/23/2018 3:31:33 PM

ਰੇਵਾੜੀ— ਵੀਰਵਾਰ ਨੂੰ ਰੇਵਾੜੀ 'ਚ ਇਕ ਇੰਜੀਨੀਅਰ ਦੀ ਸ਼ੱਕੀ ਹਾਲਤ 'ਚ ਮੌਤ ਹੋ ਗਈ। ਵੀਰਵਾਰ ਸਵੇਰੇ ਉਹ ਆਪਣੇ ਕਮਰੇ 'ਚ ਫਾਹੇ ਨਾਲ ਲਟਕਿਆ ਮਿਲਿਆ। ਪਰਿਵਾਰਕ ਮੈਬਰਾਂ ਨੇ ਇਸ ਨੂੰ ਕਤਲ ਦੱਸਦੇ ਹੋਏ ਕਿਹਾ ਕਿ ਉਸ ਨੂੰ ਦਬਾ ਕੇ ਮਾਰਿਆ ਗਿਆ ਹੈ। ਇਸ ਮਾਮਲੇ 'ਚ ਮ੍ਰਿਤ ਇੰਜੀਨੀਅਰ ਦੀ ਪਤਨੀ ਅਤੇ ਉਸ ਦੇ ਇਕ ਜਾਣਕਾਰੀ 'ਤੇ ਪੁਲਸ ਨੂੰ ਸ਼ੱਕ ਹੈ ਅਤੇ ਦੋਹਾਂ ਤੋਂ ਪੁੱਛਗਿਛ ਕਰ ਰਹੀ ਹੈ। 
ਜਾਣਕਾਰੀ ਮੁਤਾਬਕ ਨੰਗਲੀ ਬਲਾਹੀਰ ਦਾ ਰਹਿਣ ਵਾਲਾ ਅਨਿਲ ਕੁਮਾਰ ਪੇਸ਼ੇ ਤੋਂ ਇੰਜੀਨੀਅਰ ਸੀ ਅਤੇ ਬਲਾਹੀਰ 'ਚ ਹੀ ਇਕ ਕੰਪਨੀ 'ਚ ਕੰਮ ਕਰਦਾ ਸੀ। ਪਿਛਲੇ ਸਾਲ ਤੋਂ ਉਹ ਨਾਰਨੌਲ ਰੋਡ ਸਥਿਤ ਕਨੂਕਾ ਮੋੜ ਨੇੜੇ ਮਕਾਨ ਬਣਾ ਕੇ ਪਤਨੀ ਨਾਲ ਰਹਿ ਰਿਹਾ ਸੀ। ਪਤਨੀ ਦੀ ਕੰਪਨੀ 'ਚ ਕੰਮ ਕਰਨ ਵਾਲੇ ਇਕ ਵਿਅਕਤੀ ਨਾਲ ਉਸ ਦੇ ਨਾਜਾਇਜ਼ ਸੰਬਧ ਸਨ, ਜਿਸ ਨਾਲ ਅਨਿਲ ਪਰੇਸ਼ਾਨ ਰਹਿੰਦਾ ਸੀ। ਮੰਗਲਵਾਰ ਦੀ ਰਾਤ ਉਹ ਸੌਣ ਲਈ ਗਿਆ ਪਰ ਸਵੇਰੇ ਉਹ ਫਾਹੇ ਨਾਲ ਲਟਕਿਆ ਮਿਲਿਆ। 
ਸੂਚਨਾ ਪਾ ਕੇ ਪਿੰਡ ਤੋਂ ਪਰਿਵਾਰਕ ਮੈਂਬਰ ਮੌਕੇ 'ਤੇ ਪੁੱਜ ਗਏ। ਘਟਨਾਸਥਾਨ 'ਤੇ ਡੀ.ਐਸ.ਪੀ ਗਜੇਂਦਰ ਕੁਮਾਰ ਅਤੇ ਰਾਮਪੁਰਾ ਥਾਣਾ ਪੁਲਸ ਪੁੱਜੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਇਸ ਮਾਮਲੇ 'ਚ ਪਤਨੀ 'ਤੇ ਸ਼ੱਕ ਹੋਣ 'ਤੇ ਪੁਲਸ ਨੇ ਉਸ ਨੂੰ ਹਿਰਾਸਤ 'ਚ ਨੇ ਲਿਆ ਹੈ। ਮ੍ਰਿਤਕ ਦੀ ਪਤਨੀ ਤੋਂ ਪੁੱਛਗਿਛ ਜਾਰੀ ਹੈ। ਪੁੱਛਗਿਛ 'ਚ ਪਤਨੀ ਪੂਜਾ ਨੇ ਦੱਸਿਆ ਕਿ ਉਹ ਖੁਦ ਵੀ ਕੰਪਨੀ 'ਚ ਕੰਮ ਕਰਦੀ ਹੈ। ਬੀਤੀ ਰਾਤ ਪਤੀ ਦੇ ਨਾਲ ਝਗੜਾ ਹੋ ਗਿਆ ਸੀ ਪਰ ਕੁਝ ਦੇਰ ਬਾਅਦ ਹੀ ਦੋਹੇਂ ਸੌਂ ਗਏ ਸਨ। ਸਵੇਰੇ ਜਦੋਂ ਉਹ ਸੌਂ ਕੇ ਉਠੇ ਤਾਂ ਉਸ ਦਾ ਪਤੀ ਬੈਡ 'ਤੇ ਨਹੀਂ ਸੀ। ਉਸ ਨੇ ਬਾਹਰ ਜਾ ਕੇ ਦੇਖਿਆ ਤਾਂ ਦੂਜੇ ਕਮਰੇ 'ਚ ਉਸ ਦਾ ਪਤੀ ਫਾਹੇ 'ਤੇ ਲਟਕ ਰਿਹਾ ਸੀ।


Related News