ਤਲਵਾੜਾ ਵਿਖੇ ਨਾਜਾਇਜ਼ ਮਾਈਨਿੰਗ ਕਰਨ ''ਤੇ ਕੀਤਾ ਕੇਸ ਦਰਜ

03/29/2024 5:16:03 PM

ਹਾਜੀਪੁਰ (ਜੋਸ਼ੀ)- ਤਲਵਾੜਾ ਪੁਲਸ ਸਟੇਸ਼ਨ ਵਿਖੇ ਨਾਜਾਇਜ਼ ਮਾਈਨਿੰਗ ਕਰਨ 'ਤੇ ਸਟੋਨ ਕਰੈਸ਼ਰ ਦੇ ਮਾਲਕ 'ਤੇ ਕੇਸ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਪਾਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਤਲਵਾੜਾ ਹਰਜਿੰਦਰ ਸਿੰਘ ਨੇ ਦੱਸਿਆ ਹੈ ਕਿ ਤਲਵਾੜਾ ਪੁਲਸ ਨੂੰ ਦਿੱਤੇ ਬਿਆਨ 'ਚ ਸੰਦੀਪ ਕੁਮਾਰ ਉਪਮੰਡਲ ਅਫ਼ਸਰ ਕਮ ਸਹਾਇਕ ਜ਼ਿਲ੍ਹਾ ਮਾਈਨਿੰਗ ਅਫ਼ਸਰ ਦਸੂਹਾ ਨੇ ਦਸਿਆ ਹੈ ਕਿ ਪਿੰਡ ਪਲਾਹੜ ਵਿਖੇ ਹੋ ਰਹੀ ਨਾਜਾਇਜ਼ ਮਾਈਨਿੰਗ ਸਬੰਧੀ ਜਾਣਕਰੀ 'ਤੇ ਕਾਰਵਾਈ ਕਰਦੇ ਹੋਏ ਮਾਈਨਿੰਗ ਵਿਭਾਗ ਦੀ ਟੀਮ ਅਤੇ ਪੁਲਸ ਵਿਭਾਗ ਨੇ ਪਿੰਡ ਦੇ ਸਰਪੰਚ ਦੀ ਹਾਜ਼ਰੀ 'ਚ ਮੌਕਾ ਵੇਖਿਆ ਤਾਂ ਜਿੱਥੇ ਮਸ਼ੀਨਰੀ ਮੌਜੂਦ ਨਹੀਂ ਸੀ ਤਾਂ ਖ਼ੁਫ਼ੀਆ ਸੂਤਰਾਂ ਤੋਂ ਪਤਾ ਲੱਗਿਆ ਇਹ ਮਾਈਨਿੰਗ ਸੋਰਵ ਕੰਕਰੀਟ ਕਰੈਸ਼ਰ ਅਲੇਰਾ ਵੱਲੋਂ ਕੀਤੀ ਗਈ ਹੈ, ਜੋ ਇਸ ਮਾਈਨਿੰਗ ਵਾਲੀ ਜ਼ਮੀਨ ਵਿੱਚ ਕੁਝ ਹਿੱਸਾ ਸੋਰਵ ਕੰਕਰੀਟ ਕਰੈਸ਼ਰ ਅਲੇਰਾ ਦੇ ਮਾਲਕ ਦਾ ਵੀ ਹੈ। ਤਲਵਾੜਾ ਪੁਲਸ ਨੇ ਇਸ ਸਬੰਧ 'ਚ ਮੁੱਕਦਮਾ ਨੰਬਰ 20 ਅੰਡਰ ਸੈਕਸ਼ਨ 21 (1),21 (4) ਮਾਈਨਿੰਗ ਐਂਡ ਮਿਨਰਲ ਐਕਟ 1957 ਦੇ ਤਹਿਤ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

PunjabKesari

 

ਇਹ ਵੀ ਪੜ੍ਹੋ:  ਬੰਗਾ 'ਚ ਟਰੱਕ ਹੇਠਾਂ ਆਉਣ ਨਾਲ ਟੋਲ ਕਰਮਚਾਰੀ ਦੀ ਦਰਦਨਾਕ ਮੌਤ, ਰੌਂਗਟੇ ਖੜ੍ਹੇ ਕਰ ਦੇਵੇਗੀ ਹਾਦਸੇ ਦੀ ਵੀਡੀਓ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News