ਜਾਣੋ ਬੁਲੇਟ ਟਰੇਨ ਲਈ ਕਿਉਂ ਜ਼ਰੂਰੀ ਵਾਟਰ

02/25/2018 10:25:35 AM

ਨਵੀਂ ਦਿੱਲੀ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਡਰੀਮ ਪ੍ਰਾਜੈਕਟ ਬੁਲੇਟ ਟਰੇਨ ਦੇ ਕੋਰੀਡੋਰ 'ਤੇ ਕੰਮ ਕਰ ਰਹੀ ਜਾਪਾਨੀ ਟੀਮ ਦੇ ਸਿਵਿਲ ਇੰਜੀਨੀਅਰਾਂ ਨੇ ਨਿਰਮਾਣ ਦੌਰਾਨ ਖਾਰੇ ਜਾਂ ਨਮਕ ਵਾਲੇ ਪਾਣੀ ਦੀ ਵਰਤੋਂ ਦੀ ਮਨਾਹੀ ਕਰ ਦਿੱਤੀ ਹੈ। ਇਸ ਜਗ੍ਹਾ 'ਤੇ ਉਹ ਆਰ.ਓ. ਦੇ ਪਾਣੀ ਦੀ ਵਰਤੋਂ ਕਰਨਗੇ। 
ਯਾਨੀ ਪਿਛਲੇ ਸਾਲ ਸਤੰਬਰ 'ਚ ਅਹਿਮਦਾਬਾਦ ਅਤੇ ਮੁੰਬਈ ਦੇ ਵਿਚਕਾਰ ਬੁਲੇਟ ਟਰੇਨ ਪ੍ਰਾਜੈਕਟ ਦਾ ਨੀਂਹ ਪੱਥਰ ਕਰਨ ਵਾਲੇ ਪੀਐੱਮ ਦੇ ਪ੍ਰਾਜੈਕਟ ਦੇ ਕੋਰੀਡੋਰ ਬਣਨ ਦਾ ਕੰਮ ਹੁਣ ਸਤੰਬਰ ਤੋਂ ਪਹਿਲਾਂ ਸ਼ੁਰੂ ਹੋ ਪਾਵੇਗਾ। ਫਿਲਹਾਲ ਕੋਰੀਡੋਰ ਦੀ ਡਿਜ਼ਾਈਨਿੰਗ ਅਤੇ ਮੁੰਬਈ ਦੇ ਸਮੁੰਦਰ ਦੇ ਹੇਠਾਂ ਹੋਏ ਗਨ ਸ਼ੂਟਿੰਗ ਪ੍ਰੋਸੈੱਸ ਦੇ ਡਾਟਾ ਦਾ ਜਾਪਾਨ 'ਚ ਮੁਲਾਂਕਣ ਕੀਤਾ ਜਾ ਰਿਹਾ ਹੈ। ਨਾਲ ਹੀ ਆਰ.ਓ. ਪਲਾਂਟ ਕਿਥੇ ਲਗਾਇਆ ਜਾਵੇ ਇਸ 'ਤੇ ਮਾਥਾਪੱਚੀ ਜਾਰੀ ਹੈ। 
ਤੇਜ਼ ਰਫਤਾਰ ਟਰੇਨ ਦੇ ਕੰਮ 'ਚ ਕਮੀ ਨਾ ਰਹੇ ਕੋਈ
ਕੋਰੀਡੋਰ ਦਾ ਕੰਮ ਦੇਖ ਰਹੇ ਨੈਸ਼ਨਲ ਹਾਈਸਪੀਡ ਰੇਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੇ ਮੁਤਾਬਕ ਨਿਰਮਾਣ 'ਚ ਇਕ ਵੱਡੀ ਪ੍ਰੇਸ਼ਾਨੀ ਪਾਣੀ ਦੀ ਆ ਰਹੀ ਹੈ। ਨਾਲ ਹੀ ਕੰਮ ਕਰ ਰਹੀ ਜਾਪਾਨੀ ਟੀਮ ਦਾ ਮੰਨਣਾ ਹੈ ਕਿ ਟਰੇਨ ਕਾਫੀ ਤੇਜ਼ ਰਫਤਾਰ ਨਾਲ ਦੌੜੇਗੀ, ਅਜਿਹੇ 'ਚ ਕੰਸਟਰਕਸ਼ਨ 'ਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਛੱਡੀ ਜਾ ਸਕਦੀ। ਟੀਮ ਮੰਨਦੀ ਹੈ ਕਿ ਕੋਰੀਡੋਰ ਦੇ ਨਿਰਮਾਣ ਲਈ ਸਾਧਾਰਣ ਪਾਣੀ ਨਾਲ ਕੰਮ ਨਹੀਂ ਚੱਲ ਪਾਏਗਾ।
...ਇਸ ਲਈ ਜ਼ਰੂਰੀ ਹੈ
ਸਿਵਿਲ ਇੰਜੀਨੀਅਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਖੇਤਰਾਂ 'ਚ ਗਰਾਊਂਡ ਵਾਟਰ ਖਾਰਾ ਹੁੰਦਾ ਹੈ ਜਾਂ ਨਮਕ ਜ਼ਿਆਦਾ ਹੁੰਦਾ ਹੈ, ਉਥੇ ਆਰ.ਓ. ਪਲਾਂਟ ਲਗਾ ਕੇ ਉਸ ਦੇ ਰਾਹੀਂ ਆਉਣ ਵਾਲੇ ਪਾਣੀ ਦੀ ਵਰਤੋਂ ਹੀ ਕੰਕਰੀਟ ਤਿਆਰ ਕਰਨ ਲਈ ਕੀਤੀ ਜਾਂਦੀ ਹੈ। ਜੇਕਰ ਖਾਰਾ ਜਾਂ ਨਮਕ ਵਾਲੇ ਪਾਣੀ ਦੀ ਵਰਤੋਂ ਕੀਤੀ ਜਾਵੇਗੀ, ਤਾਂ ਉਸ 'ਚ ਕੰਕਰੀਟ 'ਚ ਮਜ਼ਬੂਤੀ ਨਹੀਂ ਆ ਪਾਉਂਦੀ। ਉਸ ਦੀ ਲਾਈਫ ਵੀ ਘੱਟ ਹੋ ਜਾਂਦੀ ਹੈ। ਬੁਲੇਟ ਟਰੇਨ ਦੇ ਸਿਵਿਲ ਸਟਰਕਚਰ 'ਤੇ ਕੋਈ ਬੁਰਾ ਅਸਰ ਨਾ ਪਏ, ਇਸ ਲਈ ਆਰ.ਓ. ਜ਼ਰੂਰੀ ਹੈ। ਦਿੱਲੀ 'ਚ ਵੀ ਮੈਟਰੋ ਰੂਟ ਕੰਸਟਰਕਸ਼ਨ ਲਈ ਕਈ ਵਾਰ ਆਰ.ਓ. ਪਲਾਂਟ ਤੋਂ ਪਾਣੀ ਲੈ ਕੇ ਉਸ ਦੀ ਵਰਤੋਂ ਕੀਤੀ ਗਈ ਹੈ।


Related News