ਡੇਢ ਸਾਲ ਪਹਿਲਾਂ ਜਿੱਥੇ ਭਰਾ ਨੇ ਕੀਤੀ ਖ਼ੁਦਕੁਸ਼ੀ, ਉਸੇ ਥਾਂ ਮਰਨ ਲਈ ਪਹੁੰਚੀ ਭੈਣ, ਹੈਰਾਨ ਕਰਨ ਵਾਲਾ ਹੈ ਮਾਮਲਾ

04/18/2024 5:01:09 PM

ਅਬੋਹਰ (ਸੁਨੀਲ)  :ਕਰੀਬ ਡੇਢ ਸਾਲ ਪਹਿਲਾਂ ਸ਼ਹਿਰ ਦੇ ਵਾਟਰ ਵਰਕਸ ’ਚ ਖੁਦਕੁਸ਼ੀ ਕਰਨ ਵਾਲੇ ਨੌਜਵਾਨ ਦੀ ਵੱਡੀ ਭੈਣ ਬੀਤੀ ਸ਼ਾਮ ਅੰਮ੍ਰਿਤਸਰ ਤੋਂ ਨਗਰ ਦੇ ਇਸੇ ਵਾਟਰ ਵਰਕਸ ਵਿਚ ਖੁਦਕੁਸ਼ੀ ਕਰਨ ਲਈ ਪਹੁੰਚੀ ਪਰ ਸਮਾਂ ਰਹਿੰਦੇ ਸ਼ਹਿਰ ਦੀ ਸਮਾਜ ਸੇਵੀ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਮੈਂਬਰਾਂ ਨੇ ਉਸ ਨੂੰ ਬਚਾ ਲਿਆ। ਜਿਸ ਨੂੰ ਅੱਜ ਉਸ ਦੇ ਪਤੀ ਅਤੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ। ਆਪਣੀ ਤਿੰਨ ਸਾਲ ਦੀ ਬੱਚੀ ਨੂੰ ਛੱਡ ਕੇ ਖ਼ੁਦਕੁਸ਼ੀ ਕਰਨ ਆਈ ਔਰਤ ਦਾ ਕਹਿਣਾ ਹੈ ਕਿ ਉਸ ਦੇ ਭਰਾ ਦੀ ਯਾਦ ਉਸ ਨੂੰ ਇੱਥੇ ਖਿੱਚ ਲਿਆਈ। ਜਾਣਕਾਰੀ ਅਨੁਸਾਰ ਪਿਛਲੇ ਸਾਲ ਜਨਵਰੀ ਮਹੀਨੇ ’ਚ ਆਪਣੀ ਛੋਟੀ ਭੈਣ ਨੂੰ ਬੀ.ਐੱਸ.ਐੱਫ ਦਾ ਪੇਪਰ ਦਵਾਉਣ ਪਹੁੰਚੇ ਨੌਜਵਾਨ ਨੇ ਸ਼ੱਕੀ ਹਾਲਾਤ ਵਿਚ ਨਗਰ ਦੇ ਵਾਟਰ ਵਰਕਸ ਵਿਚ ਖੁਦਕੁਸ਼ੀ ਕਰ ਲਈ ਸੀ ਜਿਸਦੇ ਕਾਰਨਾਂ ਦਾ ਅੱਜ ਤੱਕ ਪਤਾ ਨਹੀਂ ਲੱਗ ਸਕਿਆ ਹੈ। 

ਇਹ ਵੀ ਪੜ੍ਹੋ : ਭਾਖੜਾ ਨਹਿਰ ਦੇ ਪੁਲ 'ਤੇ ਵਾਪਰਿਆ ਭਿਆਨਕ ਹਾਦਸਾ, ਪਲਾਂ 'ਚ ਉਜੜਗੀਆਂ ਪਰਿਵਾਰ ਦੀਆਂ ਖੁਸ਼ੀਆਂ

ਇੱਥੇ ਦੱਸ ਦੇਈਏ ਕਿ ਉਕਤ ਮ੍ਰਿਤਕ ਦੀ ਵੱਡੀ ਭੈਣ ਅੰਮ੍ਰਿਤਸਰ ਵਿਖੇ ਰਹਿੰਦੀ ਹੈ, ਜੋ ਖੁਦ ਉਥੇ ਕਾਲ ਸੈਂਟਰ ’ਤੇ ਕੰਮ ਕਰਦੀ ਹੈ ਅਤੇ ਉਸਦਾ ਪਤੀ ਉਥੇ ਕੈਬ ਚਲਾਉਂਦਾ ਹੈ। ਬੀਤੀ ਦੁਪਹਿਰ ਆਪਣੇ ਫ਼ੋਨ ਅਤੇ ਆਪਣੀ ਤਿੰਨ ਸਾਲ ਦੀ ਬੱਚੀ ਨੂੰ ਉੱਥੇ ਹੀ ਛੱਡ ਕੇ ਬੱਸ ਰਾਹੀਂ ਅਬੋਹਰ ਆ ਗਈ। ਜਦੋਂ ਔਰਤ ਦੇ ਪਤੀ ਨੇ ਉਸਦਾ ਫੋਨ ਦੇਖਿਆ ਤਾਂ ਅਬੋਹਰ ਦੇ ਬੀ.ਐੱਸ.ਐੱਫ. ਨੇੜੇ ਵਾਟਰ ਵਰਕਸ ਦਾ ਨਕਸ਼ਾ ਸਰਚ ਕੀਤਾ ਹੋਇਆ ਸੀ। ਇਸ ’ਤੇ ਉਸ ਨੂੰ ਸ਼ੱਕ ਹੋਇਆ ਕਿ ਉਸ ਦੀ ਪਤਨੀ ਫੋਨ ਇੱਥੇ ਛੱਡ ਕੇ ਖੁਦ ਅਬੋਹਰ ਦੇ ਉਸੇ ਵਾਟਰ ਵਰਕਸ 'ਤੇ ਜਾ ਰਹੀ ਹੈ, ਜਿੱਥੇ ਉਸਦੇ ਭਰਾ ਦੀ ਮੌਤ ਹੋਈ ਸੀ। ਉਸ ਨੇ ਤੁਰੰਤ ਇਸ ਦੀ ਸੂਚਨਾ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਪ੍ਰਧਾਨ ਰਾਜੂ ਚਰਾਇਆ ਨੂੰ ਦਿੱਤੀ, ਜਿਨ੍ਹਾਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਅਤੇ ਉਹ ਆਪਣੇ ਸਾਥੀਆਂ ਸਮੇਤ ਵਾਟਰ ਵਰਕਸ ’ਤੇ ਪੁੱਜੇ ਅਤੇ ਪਹਿਰਾ ਦਿੱਤਾ। 

ਇਹ ਵੀ ਪੜ੍ਹੋ : ਕਿਸਾਨ ਨੇ ਢਾਈ ਲੱਖ ਲਿਆ ਕਰਜ਼ਾ ਬਣ ਗਿਆ 13 ਲੱਖ, ਬੈਂਕ ਦੇ 30 ਲੱਖ ਵੱਖਰੇ, ਹੁਣ ਨਹੀਂ ਬਚਿਆ ਹੋਰ ਰਾਹ

ਸ਼ਾਮ ਕਰੀਬ 5.30 ਵਜੇ ਉਕਤ ਔਰਤ ਵਾਟਰ ਵਰਕਸ ਦੇ ਸਾਹਮਣੇ ਆਟੋ 'ਚੋਂ ਉਤਰ ਕੇ ਅੰਦਰ ਜਾਣ ਲੱਗੀ ਤਾਂ ਰਾਜੂ ਚਰਾਇਆ ਨੇ ਉਸ ਨੂੰ ਰੋਕ ਲਿਆ ਪਰ ਔਰਤ ਨੇ ਰੋਂਦੇ ਹੋਏ ਖੁਦਕੁਸ਼ੀ ਕਰਨ ਦੀ ਗੱਲ ਕਹੀ, ਜਿਸ ਤੋਂ ਬਾਅਦ ਰਾਜੂ ਚਰਾਇਆ ਨੇ ਉਸ ਨੂੰ ਦਿਲਾਸਾ ਦਿੱਤਾ ਅਤੇ ਪਰਿਵਾਰ ਨੂੰ ਸੂਚਿਤ ਕੀਤਾ। ਔਰਤ ਦਾ ਪਤੀ ਅਤੇ ਉਸ ਦਾ ਚਚੇਰਾ ਭਰਾ ਜਦੋਂ ਰਾਤ 9.30 ਵਜੇ ਦੇ ਕਰੀਬ ਅਬੋਹਰ ਪੁੱਜੇ ਤਾਂ ਪੁਲਸ ਸਾਹਮਣੇ ਉਕਤ ਔਰਤ ਦੇ ਬਿਆਨ ਦਰਜ ਕਰਵਾਉਂਦੇ ਹੋਏ ਉਸ ਨੂੰ ਪਰਿਵਾਰ ਹਵਾਲੇ ਕਰ ਦਿੱਤਾ। ਔਰਤ ਦਾ ਕਹਿਣਾ ਸੀ ਕਿ ਉਹ ਆਪਣੇ ਭਰਾ ਨੂੰ ਬਹੁਤ ਪਿਆਰ ਕਰਦੀ ਸੀ ਅਤੇ ਉਸ ਦੀ ਯਾਦ ਹੀ ਉਸ ਨੂੰ ਇੱਥੇ ਲੈ ਆਈ।

ਇਹ ਵੀ ਪੜ੍ਹੋ : PSEB ਨੇ ਐਲਾਨਿਆ 10ਵੀਂ ਜਮਾਤ ਦਾ ਨਤੀਜਾ, ਪਹਿਲੇ ਤਿੰਨ ਸਥਾਨਾਂ 'ਤੇ ਕੁੜੀਆਂ ਨੇ ਮਾਰੀ ਬਾਜ਼ੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News