ਮੈਡੀਕਲ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਜਾਰੀ ਕੀਤਾ ਗਿਆ ਸਰਕੂਲਰ

Wednesday, Apr 24, 2024 - 10:36 AM (IST)

ਮੈਡੀਕਲ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਜਾਰੀ ਕੀਤਾ ਗਿਆ ਸਰਕੂਲਰ

ਚੰਡੀਗੜ੍ਹ (ਰਸ਼ਮੀ) : ਪੰਜਾਬ ਯੂਨੀਵਰਸਿਟੀ (ਪੀ. ਯੂ.) ਨੇ ਮੈਡੀਕਲ ਪ੍ਰੀਖਿਆ 'ਚ ਢਿੱਲ ਦਿੰਦਿਆਂ ਪ੍ਰੀਖਿਆ 'ਚ ਦੇਰੀ ਕਰਨ ਦੀ ਬਜਾਏ ਜਲਦੀ ਕਰਵਾਉਣ ਲਈ ਸਰਕੂਲਰ ਜਾਰੀ ਕੀਤਾ ਹੈ। ਮੈਡੀਕਲ ਦੇਣ ਵਾਲੇ ਵਿਦਿਆਰਥੀਆਂ ਤੋਂ ਪ੍ਰੀਖਿਆ ਦੇਣ ਲਈ ਕੋਈ ਫ਼ੀਸ ਨਹੀਂ ਲਈ ਜਾਵੇਗੀ।

ਇਹ ਵੀ ਪੜ੍ਹੋ : ਜਵਾਨ ਹੁੰਦੇ ਪੁੱਤ ਦੀ ਵੀ ਨਾ ਕੀਤੀ ਸ਼ਰਮ, ਸਭ ਹੱਦਾਂ ਟੱਪ Boyfriend ਨਾਲ ਭੱਜੀ, ਕਰਾ ਲਿਆ ਵਿਆਹ (ਵੀਡੀਓ)

ਇਸ ਤੋਂ ਇਲਾਵਾ ਮੈਡੀਕਲ ਦੇ ਵਿਦਿਆਰਥੀਆਂ ਦੇ ਇਮਤਿਹਾਨ ਵੀ ਜਲਦੀ ਲਏ ਜਾਣਗੇ। ਸਰਕੂਲਰ 'ਚ ਲਿਖਿਆ ਗਿਆ ਹੈ ਕਿ ਸਿੰਡੀਕੇਟ 'ਚ ਇਹ ਫ਼ੈਸਲਾ ਕੀਤਾ ਗਿਆ ਸੀ ਕਿ ਕੀ ਇਹ ਪੇਪਰ ਸਪੋਰਟਸ/ਕਲਾਸ/ਲੈਫਟਆਊਟ ਪ੍ਰੀਖਿਆ ਦੇ ਨਾਲ ਲਏ ਜਾਣਗੇ ਜਾਂ ਐਗਜ਼ਿਟ ਸਮੈਸਟਰ 'ਚ ਬਿਨ੍ਹਾਂ ਫ਼ੀਸ ਦੇ ਲਏ ਜਾਣਗੇ।

ਇਹ ਵੀ ਪੜ੍ਹੋ : ਮੰਤਰੀ ਅਨਮੋਲ ਗਗਨ ਮਾਨ ਹੋਏ ਸਖ਼ਤ, ਬੋਲੇ-ਕਿਸੇ ਵਹਿਮ 'ਚ ਨਾ ਰਹਿਓ, ਤੁਹਾਨੂੰ ਭਜਾਉਣਾ ਬਹੁਤ ਆ ਮੈਂ' (ਵੀਡੀਓ)

ਜਿਨ੍ਹਾਂ ਨੇ ਮੈਡੀਕਲ ਫ਼ੀਸ ਜਮ੍ਹਾਂ ਕਰਵਾਈ ਹੈ, ਉਨ੍ਹਾਂ ਨੂੰ ਫ਼ੀਸ ਵਾਪਸ ਕਰ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਐੱਸ. ਓ. ਆਈ. ਸਮੇਤ ਕੁੱਝ ਵਿਦਿਆਰਥੀ ਜੱਥੇਬੰਦੀਆਂ ਨੇ ਮੰਗ ਕੀਤੀ ਸੀ ਕਿ ਮੈਡੀਕਲ ਪ੍ਰੀਖਿਆ ਫ਼ੀਸ ਵਿਚ ਛੋਟ ਦਿੱਤੀ ਜਾਵੇ ਅਤੇ ਮੈਡੀਕਲ 'ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਦੇ ਪੇਪਰ ਲਗਾਤਾਰ ਲਏ ਜਾਣ ਨਾਂ ਕਿ ਕੋਈ ਗੈਪ ਪਾਇਆ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News