2 ਹਜ਼ਾਰ ਦੇ ਨੋਟ ਤੇ 10 ਰੁਪਏ ਦੇ ਸਿੱਕੇ ਬਣੇ ਸਿਰਦਰਦ, ਨੱਕ ਬੁੱਲ ਚੜ੍ਹਾ ਰਹੇ ਨੇ ਦੁਕਾਨਦਾਰ

02/21/2018 6:16:59 PM

ਔੜ (ਜ.ਬ)— ਨੋਟਬੰਦੀ ਦੀ ਐਸੀ ਹੋਈ ਕਿ ਉਸ ਦੌਰਾਨ ਜੋ ਫਟੇ ਪੁਰਾਣੇ ਨੋਟ ਸਿੱਕੇ ਆਦਿ ਬੈਂਕਾਂ 'ਚੋਂ ਬਾਹਰ ਆ ਗਏ ਅਤੇ ਜਿੱਥੇ ਨਵੇਂ ਚਲਾਏ ਗਏ 2 ਹਜ਼ਾਰ ਦੇ ਨੋਟ ਲੋਕਾਂ ਲਈ ਸਿਰਦਰਦੀ ਬਣੇ ਹੋਏ ਹਨ, ਉਥੇ ਹੀ 10 ਰੁਪਏ ਦੇ ਸਿੱਕਿਆਂ ਨੂੰ ਦੇਖ ਕੇ ਵੀ ਦੁਕਾਨਦਾਰ ਨੱਕ ਬੁੱਲ ਚੜ੍ਹਾ ਰਹੇ ਹਨ ਕਿਉਂਕਿ ਦੁਕਾਨਦਾਰਾਂ ਕੋਲ ਪਹਿਲਾਂ ਹੀ ਹਜ਼ਾਰਾਂ ਰੁਪਏ ਦੇ ਸਿੱਕੇ ਪਏੇ ਹਨ। ਲੋਕਾਂ ਮੁਤਾਬਕ ਜੇਕਰ ਉਹ ਕਿਸੇ ਦੁਕਾਨ ਤੋਂ ਸੌਦਾ ਲੈ ਕੇ 2 ਹਜ਼ਾਰ ਦਾ ਨੋਟ ਦਿੰਦੇ ਹਨ ਤਾਂ ਦੁਕਾਨਦਾਰ ਮੱਥੇ 'ਤੇ ਡਿਊੜੀਆਂ ਪਾ ਲੈਂਦੇ ਹਨ ਕਿਉਂਕਿ 2 ਹਜ਼ਾਰ ਨੂੰ ਖੁੱਲੇ ਕਰਨ ਲਈ ਭਾਰੀ ਸਮੱਸਿਆ ਆਉਂਦੀ ਹੈ। ਇਸੇ ਤਰਾਂ ਜੇਕਰ 10 ਰੁਪਏ ਦਾ ਸਿੰਕਾ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕਈ ਦੁਕਾਨਦਾਰ ਤਾਂ ਇਹ ਸਿੱਕੇ ਲੈਂਦੇ ਹੀ ਨਹੀਂ। 

ਇਸ ਸਬੰਧੀ ਦੁਕਾਨਦਾਰਾਂ ਨਾਲ ਗੱਲ ਕੀਤੀ ਤਾਂ ਜਿਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਹਰ ਰੋਜ਼ ਕਈ-ਕਈ 2-2 ਹਜ਼ਾਰ ਦੇ ਨੋਟ ਲੈ ਕੇ ਗਾਹਕ ਆਉਂਦੇ ਹਨ, ਜਿਸ ਕਾਰਨ ਐਨੇ ਨੋਟਾਂ ਨੂੰ ਖੁੱਲੇ ਕਰਨਾ ਔਖਾ ਹੋ ਜਾਂਦਾ ਹੈ। ਦੂਜੇ ਪਾਸੇ ਉਨ੍ਹਾਂ ਕੋਲੋਂ 10-10 ਰੁਪਏ ਦੇ ਸਿੱਕੇ ਨਾ ਤਾਂ ਵਿਉਪਾਰੀ ਲੈ ਰਹੇ ਹਨ ਅਤੇ ਨਾਂ ਹੀ ਬੈਂਕਾਂ ਵਾਲੇ, ਜਿਸ ਕਾਰਨ ਇਹ ਦੁਕਾਨਦਾਰ ਲਈ ਵੀ ਸਮੱਸਿਆ ਬਣੀ ਹੋਈ ਹੈ। ਕੁੱਝ ਲੋਕ ਇਕ ਹਜ਼ਾਰ ਬਣਾਉਣ ਦੀ ਮੰਗ ਕਰ ਰਹੇ ਹਨ ਅਤੇ ਕੁਝ ਲੋਕ 10 ਰੁਪਏ ਦੇ ਸਿੱਕੇ ਬੈਂਕਾਂ 'ਚ ਜਮ੍ਹਾ ਕਰਵਾ ਕੇ ਇਨ੍ਹਾਂ ਨੂੰ ਬੰਦ ਕਰਨ ਦੀ ਮੰਗ ਕਰ ਰਹੇ ਹਨ।


Related News