‘ਰਾਮੇਸ਼ਵਰਮ ਕੈਫੇ’ ਧਮਾਕੇ ਦੇ 2 ਮੁਲਜ਼ਮਾਂ ’ਤੇ 10-10 ਲੱਖ ਰੁਪਏ ਦਾ ਇਨਾਮ
Friday, Mar 29, 2024 - 08:37 PM (IST)
ਨਵੀਂ ਦਿੱਲੀ, (ਭਾਸ਼ਾ)- ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਸ਼ੁੱਕਰਵਾਰ ਨੂੰ ਬੈਂਗਲੁਰੂ ਦੇ ਰੈਸਟੋਰੈਂਟ ‘ਰਾਮੇਸ਼ਵਰਮ ਕੈਫੇ’ ਧਮਾਕਾ ਮਾਮਲੇ ਦੇ ਦੋ ਮੁੱਖ ਮੁਲਜ਼ਮਾਂ ਬਾਰੇ ਜਾਣਕਾਰੀ ਸਾਂਝੀ ਕਰਨ ’ਤੇ 10-10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ‘ਐਕਸ’ ’ਤੇ ਸ਼ੇਅਰ ਕੀਤੀ ਇਕ ਪੋਸਟ ਦੇ ਅਨੁਸਾਰ ਏਜੰਸੀ ਨੇ ਆਮ ਜਨਤਾ ਨੂੰ ਮਾਮਲੇ ’ਚ ਲੋੜੀਂਦੇ ਮੁਸਾਵਿਰ ਹੁਸੈਨ ਸ਼ਾਜਿਬ ਉਰਫ ਸ਼ਾਜੇਬ ਅਤੇ ਅਬਦੁਲ ਮਤੀਨ ਅਹਿਮਦ ਤਾਹਾ ਉਰਫ ਅਬਦੁਲ ਮਤੀਨ ਤਾਹਾ ਬਾਰੇ ਜਾਣਕਾਰੀ ਮੰਗੀ ਹੈ।
ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਐੱਨ. ਆਈ. ਏ. ਨੇ ਬੁੱਧਵਾਰ ਨੂੰ ਬੰਬ ਧਮਾਕਾ ਮਾਮਲੇ ’ਚ ਇਕ ਪ੍ਰਮੁੱਖ ਸਾਜ਼ਿਸ਼ਕਰਤਾ ਮੁਜ਼ੱਮਿਲ ਸ਼ਰੀਫ ਨੂੰ ਗ੍ਰਿਫਤਾਰ ਕੀਤਾ ਸੀ। ਐੱਨ. ਆਈ. ਏ. ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਮੁਜ਼ੱਮਿਲ ਸ਼ਰੀਫ਼ ਨੇ ਮਾਮਲੇ ’ਚ ਲੋੜੀਂਦੇ ਦੋ ਮੁਲਜ਼ਮਾਂ ਨੂੰ ਧਮਾਕੇ ਲਈ ਸਹਾਇਤਾ ਮੁਹੱਈਆ ਕਰਵਾਈ ਸੀ।