ਸਰਹੱਦ ਪਾਰ: ਪਤੀ ਦੀ ਸ਼ਰਮਨਾਕ ਕਰਤੂਤ, 14 ਸਾਲਾ ਪਤਨੀ ਨੂੰ ਸੜਕਾਂ ’ਤੇ ਨੰਗੇ ਘੁੰਮਣ ਲਈ ਕੀਤਾ ਮਜਬੂਰ

Sunday, Nov 28, 2021 - 12:34 PM (IST)

ਗੁਰਦਾਸਪੁਰ/ਰਾਵਲਪਿੰਡੀ (ਜ.ਬ.) - ਇਕ ਵਿਅਕਤੀ ਨੇ ਆਪਣੀ 14 ਸਾਲਾਂ ਪਤਨੀ ਨੂੰ ਰਾਵਲਪਿੰਡੀ ਦੀਆਂ ਗਲੀਆਂ ਵਿਚ ਨੰਗੇ ਘੁੰਮਣ ਲਈ ਮਜਬੂਰ ਕਰ ਦਿੱਤਾ। ਸਰਹੱਦੀ ਸੂਤਰਾਂ ਅਨੁਸਾਰ ਪੀੜਤ ਕੁੜੀ ਦੇ ਪਿਤਾ ਯੂਸਫ ਖਾਨ ਵਾਸੀ ਰਾਵਲ ਪਿੰਡੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੋਸ਼ ਲਾਇਆ ਹੈ ਕਿ ਉਸ ਨੇ ਆਪਣੀ ਕੁੜੀ ਦਾ ਵਿਆਹ 2 ਸਾਲ ਪਹਿਲਾਂ ਬਾਦਸ਼ਾਹ ਖਾਨ ਨਿਵਾਸੀ ਰਾਵਲਪਿੰਡੀ ਨਾਲ ਕੀਤਾ ਸੀ, ਜਦਕਿ ਰੁਕਸਤੀ ਕਰੀਬ ਇਕ ਮਹੀਨਾ ਪਹਿਲਾਂ ਹੋਈ ਸੀ। ਵਿਆਹ ਤੋਂ ਪਹਿਲਾਂ ਹੀ ਉਸ ਦਾ ਜਵਾਈ ਸਾਡੇ ਘਰ ਆ ਕੇ ਉਸ ਦੀ ਧੀ ਨੂੰ ਧਮਕੀਆਂ ਦਿੰਦਾ ਸੀ। 

ਪੜ੍ਹੋ ਇਹ ਵੀ ਖ਼ਬਰ - ਬੱਚਾ ਚੋਰੀ ਦਾ ਮਾਮਲਾ : ਵਿਆਹ ਮਗਰੋਂ ਔਲਾਦ ਨਾ ਹੋਣ ਕਾਰਨ ਜੋੜੇ ਨੇ 4 ਮਹੀਨਿਆਂ ਦੇ ਬੱਚੇ ਨੂੰ ਕੀਤਾ ਸੀ ਕਿਡਨੈਪ

ਕੁੜੀ ਦੇ ਪਿਤਾ ਨੇ ਦੱਸਿਆ ਕਿ ਹੁਣ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਣ ’ਤੇ ਬਾਦਸ਼ਾਹ ਖਾਨ ਨੇ ਪਹਿਲਾਂ ਉਸ ਦੀ ਧੀ ਨੂੰ ਨੰਗੀ ਹਾਲਤ ’ਚ ਘਰ ਮੰਜੇ ’ਤੇ ਬੰਨ੍ਹ ਦਿੱਤਾ ਅਤੇ ਬਾਅਦ ’ਚ ਨੰਗੀ ਹਾਲਤ ’ਚ ਉਸ ਨੂੰ ਸੜਕਾਂ ’ਤੇ ਭਜਾ ਦਿੱਤਾ। ਕਿਸੇ ਨੇ ਕੁੜੀ ’ਤੇ ਤਰਸ ਖਾਧਾ ਅਤੇ ਉਸ ਨੂੰ ਆਪਣੇ ਘਰ ਲੈ ਗਿਆ। ਉਸ ਨੂੰ ਕੱਪੜੇ ਪਾਏ ਅਤੇ ਇਸ ਦੀ ਸੂਚਨਾ ਸਾਨੂੰ ਦਿੱਤੀ। ਪੀੜਤਾ ਦੇ ਪਿਤਾ ਨੇ ਪੁਲਸ ਨੂੰ ਇਨਸਾਫ ਦੀ ਅਪੀਲ ਕੀਤੀ ਹੈ।

ਪੜ੍ਹੋ ਇਹ ਵੀ ਖ਼ਬਰ - ਖੰਨਾ ਤੋਂ ਵੱਡੀ ਖ਼ਬਰ: ਗੁਰਸਿਮਰਨ ਮੰਡ ਨੂੰ ਮਲੇਸ਼ੀਆ ਦੇ ਗੈਂਗਸਟਰ ਸਮਰਥਕ ਨੇ ਦਿੱਤੀ ਜਾਨੋਂ ਮਾਰਨ ਦੀ ਮਿਲੀ ਧਮਕੀ

 


rajwinder kaur

Content Editor

Related News