ਅਲਾਵਲਪੁਰ ਕਤਲ ਕਾਂਡ: ਪਤਨੀ ਨੂੰ ਮਾਰ ਕੇ ਪੱਖੇ ਨਾਲ ਲਟਕਾਉਣ ਵਾਲਾ ਪਤੀ ਚੜ੍ਹਿਆ ਪੁਲਸ ਅੜਿੱਕੇ

Sunday, Aug 09, 2026 - 08:47 AM (IST)

ਅਲਾਵਲਪੁਰ ਕਤਲ ਕਾਂਡ: ਪਤਨੀ ਨੂੰ ਮਾਰ ਕੇ ਪੱਖੇ ਨਾਲ ਲਟਕਾਉਣ ਵਾਲਾ ਪਤੀ ਚੜ੍ਹਿਆ ਪੁਲਸ ਅੜਿੱਕੇ

ਅਲਾਵਲਪੁਰ (ਬੰਗੜ) : ਅਲਾਵਲਪੁਰ ਦੇ ਭੰਡਾਰੀ ਮੁਹੱਲੇ ਵਿਚ 4 ਅਗਸਤ ਨੂੰ 43 ਸਾਲਾ ਵਿਆਹੁਤਾ ਔਰਤ ਕੁਲਵਿੰਦਰ ਕੌਰ ਦੀ ਸ਼ੱਕੀ ਹਾਲਾਤ ਵਿਚ ਪੱਖੇ ਨਾਲ ਲਟਕਦੀ ਮਿਲੀ ਲਾਸ਼ ਦੇ ਮਾਮਲੇ ਵਿਚ ਪੁਲਸ ਨੇ ਨਾਮਜ਼ਦ ਮੁਲਜ਼ਮ ਅਤੇ ਮ੍ਰਿਤਕਾ ਦੇ ਪਤੀ ਜਤਿੰਦਰ ਪਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਵੱਲੋਂ ਇਹ ਗ੍ਰਿਫ਼ਤਾਰੀ ਅੱਜ ਮਹਿਮਦਪੁਰ ਦੀ ਪੁਲੀ ਤੋਂ ਕੀਤੀ ਗਈ। ਪੁਲਸ ਚੌਕੀ ਅਲਾਵਲਪੁਰ ਦੇ ਇੰਚਾਰਜ ਐੱਸ. ਆਈ. ਰਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਸ ਟੀਮ ਨੇ ਕਾਰਵਾਈ ਕਰਦਿਆਂ ਜਤਿੰਦਰ ਪਾਲ ਨੂੰ ਕਾਬੂ ਕੀਤਾ।

ਇਹ ਵੀ ਪੜ੍ਹੋ : ਕੈਨੇਡਾ ’ਚ ਜੇਲ ਵਿਭਾਗ 'ਚ ਨੌਕਰੀ ਕਰਦੀ ਰਮਨਦੀਪ ਕੌਰ ਦੀ ਸੜਕ ਹਾਦਸੇ ’ਚ ਮੌਤ

ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਮ੍ਰਿਤਕਾ ਦੀ ਮਾਤਾ ਗੁਰਦੇਵ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਵੱਲੋਂ ਮ੍ਰਿਤਕਾ ਦੇ ਪਤੀ ਜਤਿੰਦਰ ਪਾਲ, ਉਸ ਦੀ ਮਾਤਾ ਅਤੇ ਭਾਬੀ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਸੀ ਕਿ ਕੁਲਵਿੰਦਰ ਕੌਰ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਪੱਖੇ ਨਾਲ ਲਟਕਾ ਕੇ ਮਾਮਲੇ ਨੂੰ ਖੁਦਕੁਸ਼ੀ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ। ਮਾਮਲਾ ਦਰਜ ਹੋਣ ਤੋਂ ਬਾਅਦ ਪੁਲਿਸ ਵੱਲੋਂ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ। ਇਸੇ ਦੌਰਾਨ ਪੁਲਿਸ ਨੇ ਮੁੱਖ ਮੁਲਜ਼ਮ ਜਤਿੰਦਰ ਪਾਲ ਨੂੰ ਕਾਬੂ ਕਰ ਲਿਆ। ਪੁਲਿਸ ਚੌਕੀ ਅਲਾਵਲਪੁਰ ਦੇ ਇੰਚਾਰਜ ਐੱਸ.ਆਈ. ਰਵਿੰਦਰ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਇਸ ਕਾਰਵਾਈ ਤੋਂ ਬਾਅਦ ਪੁਲਸ ਵੱਲੋਂ ਮਾਮਲੇ ਦੀ ਜਾਂਚ ਅੱਗੇ ਵਧਾਈ ਜਾ ਰਹੀ ਹੈ। ਪੁਲਸ ਵੱਲੋਂ ਮਾਮਲੇ ਵਿਚ ਨਾਮਜ਼ਦ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੀ ਛਾਪੇਮਾਰੀ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News