ਜਲੰਧਰ ''ਚ ਦਿਨ-ਦਿਹਾੜੇ ਬਾਈਕ ਸਵਾਰ ਲੁਟੇਰਿਆਂ ਨੇ ਪਤੀ-ਪਤਨੀ ਨੂੰ ਘੇਰ ਕੀਤੀ ਲੁੱਟਖੋਹ

Saturday, Aug 08, 2026 - 07:01 PM (IST)

ਜਲੰਧਰ ''ਚ ਦਿਨ-ਦਿਹਾੜੇ ਬਾਈਕ ਸਵਾਰ ਲੁਟੇਰਿਆਂ ਨੇ ਪਤੀ-ਪਤਨੀ ਨੂੰ ਘੇਰ ਕੀਤੀ ਲੁੱਟਖੋਹ

ਜਲੰਧਰ (ਸੋਨੂੰ)- ਸ਼ਿਵ ਵਿਹਾਰ 'ਚ ਸਨੈਚਰਾਂ ਦੀ ਦਹਿਸ਼ਤ ਵੇਖਣ ਨੂੰ ਮਿਲੀ। ਦਰਅਸਲ ਹਥਿਆਰਬੰਦ ਬਾਈਕ ਸਵਾਰਾਂ ਨੇ ਪਤੀ-ਪਤਨੀ ਨੂੰ ਨਿਸ਼ਾਨਾ ਬਣਾ ਕੇ ਸਨੈਚਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ। ਇਸ ਘਟਨਾ ਨੇ ਪੁਲਸ ਦੇ ਅਪਰਾਧ ਨੂੰ ਰੋਕਣ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਇਹ ਘਟਨਾ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਕੈਦ ਹੋ ਗਈ।

ਇਹ ਵੀ ਪੜ੍ਹੋ:  ਫਤਿਹਗੜ੍ਹ ਸਾਹਿਬ 'ਚ ਮੁੰਡੇ ਦਾ ਬੇਰਹਿਮੀ ਨਾਲ ਕਤਲ, ਵਜ੍ਹਾ ਕਰੇਗੀ ਹੈਰਾਨ

PunjabKesari

ਸੀ. ਸੀ. ਟੀ. ਵੀ. ਫੁਟੇਜ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਅਤੇ ਇਲਾਕੇ ਦੇ ਵਸਨੀਕ ਘਬਰਾ ਗਏ। ਸੀ. ਸੀ. ਟੀ. ਵੀ ਫੁਟੇਜ ਵਿੱਚ ਇਕ ਜੋੜਾ ਸੜਕ 'ਤੇ ਜਾਂਦਾ ਵਿਖਾਈ ਦੇ ਰਿਹਾ ਹੈ। ਇਸ ਦੌਰਾਨ ਬਾਈਕ 'ਤੇ ਸਵਾਰ ਦੋ ਨੌਜਵਾਨਾਂ ਨੇ ਸੜਕ ਦੇ ਕਿਨਾਰੇ ਆਪਣੀ ਬਾਈਕ ਖੜ੍ਹੀ ਕੀਤੀ। ਜਿਵੇਂ ਹੀ ਜੋੜਾ ਨੇੜੇ ਆਇਆ ਤਾਂ ਲੁਟੇਰੇ ਹਥਿਆਰ ਲਹਿਰਾਉਂਦੇ ਹੋਏ ਉਨ੍ਹਾਂ ਕੋਲ ਪਹੁੰਚੇ।

PunjabKesari

ਸੀ. ਸੀ. ਟੀ. ਵੀ. ਫੁਟੇਜ 'ਚ ਸਾਫ਼ ਵਿਖਾਈ ਦੇ ਰਿਹਾ ਹੈ ਕਿ ਪੀੜਤ ਜੋੜਾ ਚੀਕਾਂ ਮਾਰਦਾ ਰਿਹਾ ਅਤੇ ਮਦਦ ਲਈ ਬੇਨਤੀ ਕਰਦਾ ਰਿਹਾ ਪਰ ਕੋਈ ਵੀ ਅੱਗੇ ਨਹੀਂ ਆਇਆ। ਲੁਟੇਰਿਆਂ ਨੇ ਉਨ੍ਹਾਂ ਨੂੰ ਹਥਿਆਰ ਨਾਲ ਧਮਕਾਇਆ ਅਤੇ ਔਰਤ ਨਾਲ ਸਨੈਚਿੰਗ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਲੁਟੇਰਿਆਂ ਨੇ ਆਪਣੇ ਚਿਹਰੇ ਢੱਕੇ ਹੋਏ ਸਨ।

ਇਹ ਵੀ ਪੜ੍ਹੋ:  BJP ਦਾ ਇਸ ਮੁੱਦੇ 'ਤੇ ਸਮਰਥਨ ਕਰੇਗਾ ਸ਼੍ਰੋਮਣੀ ਅਕਾਲੀ ਦਲ! ਸੁਖਬੀਰ ਬਾਦਲ ਨੇ ਪਾਈ ਪੋਸਟ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News