ਇਤਰਾਜ਼ਯੋਗ ਹਾਲਾਤ 'ਚ ਪਤਨੀ ਨੂੰ ਪ੍ਰੇਮੀ ਨਾਲ ਵੇਖ ਪਤੀ ਦੇ ਉੱਡੇ ਹੋਸ਼! ਫਿਰ ਪਤਨੀ ਨੇ ਕੀਤਾ ਵੱਡਾ ਕਾਂਡ
Sunday, Aug 02, 2026 - 05:13 PM (IST)
ਦਸੂਹਾ (ਝਾਵਰ)- ਥਾਣਾ ਦਸੂਹਾ ਦੇ ਪਿੰਡ ਪੰਨਵਾ ਵਿਖੇ ਰਾਤ ਸਮੇਂ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦੀ ਕੁੱਟਮਾਰ ਕਰਕੇ ਮੰਜੇ ਨਾਲ ਬੰਨ੍ਹ ਦਿੱਤਾ ਅਤੇ ਤੜਫ਼ਦਾ ਛੱਡ ਦਿੱਤਾ। ਇਸ ਸਬੰਧੀ ਜਾਂਚ ਅਧਿਕਾਰੀ ਐੱਸ. ਆਈ. ਪਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਬਲਵੀਰ ਸਿੰਘ ਪੁੱਤਰ ਮੋਹਨ ਸਿੰਘ ਨਿਵਾਸੀ ਪੰਨਵਾਂ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਸ ਦਾ ਵਿਆਹ ਪ੍ਰਭਜੀਤ ਕੌਰ ਪੁੱਤਰੀ ਜਸਵੰਤ ਸਿੰਘ ਨਿਵਾਸੀ ਬੁੱਧੋਬਰਕਤ ਨਾਲ 2017 'ਚ ਹੋਇਆ ਸੀ ਅਤੇ ਉਹ ਮਾਡਲ ਟਾਊਨ ਦਸੂਹਾ ਵਿਖੇ ਨੌਕਰੀ ਕਰਦਾ ਹੈ ਅਤੇ ਉਹ ਰਾਤ ਨੂੰ ਘਰ ਆ ਜਾਂਦਾ ਹੈ। ਜਦੋਂ ਡਿਊਟੀ ਕਰਕੇ ਘਰ ਰਾਤ ਲਗਭਗ 2 ਵਜੇ ਵਾਪਸ ਆਇਆ ਤਾਂ ਉਸ ਦੇ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਉਸ ਨੇ ਜ਼ਬਰਦਸਤੀ ਕਰਕੇ ਦਰਵਾਜ਼ਾ ਜਦੋਂ ਖੋਲ੍ਹਿਆ ਤਾਂ ਵੇਖਿਆ ਕਿ ਉਸ ਦੀ ਪਤਨੀ ਅਤੇ ਉਸ ਦਾ ਪ੍ਰੇਮੀ ਬਲਜਿੰਦਰ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਪੰਨਵਾਂ ਨਾਲ ਇਤਰਾਜ਼ਯੋਗ ਹਾਲਤ 'ਚ ਪਏ ਸਨ।
ਇਹ ਵੀ ਪੜ੍ਹੋ: ਅਰਮੀਨੀਆ ਤੋਂ ਪਿੰਡ ਪਹੁੰਚੀ ਪੁੱਤ ਦੀ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ, ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ
ਉਨ੍ਹਾਂ ਨੇ ਮੈਨੂੰ ਵੇਖ ਕੇ ਕੁੱਟਿਆ ਮਾਰਿਆ ਅਤੇ ਮੇਰੇ ਹੱਥ ਪੈਰ ਮੰਜੇ ਨਾਲ ਬੰਨ੍ਹ ਦਿੱਤੇ ਅਤੇ ਆਪਣੇ ਹੱਥ ਖੋਲ੍ਹੇ ਅਤੇ ਆਪਣੇ ਰਿਸ਼ਤੇਦਾਰ ਨੂੰ ਫੋਨ ਕੀਤਾ ਤੇ ਬੁਲਾਇਆ। ਉਨ੍ਹਾਂ ਨੇ ਮੈਨੂੰ ਜ਼ਖ਼ਮੀ ਹਾਲਤ ਸਿਵਲ ਹਸਪਤਾਲ ਦਸੂਹਾ ਦਾਖ਼ਲ ਕਵਰਾਇਆ ਪਰ ਫਿਰ ਰਾਤ ਸਮੇਂ ਬਲਜਿੰਦਰ ਸਿੰਘ ਅਤੇ ਉਸ ਦੇ ਨਾਲ ਲਗਭਗ 15 ਹੋਰ ਵਿਅਕਤੀਆਂ ਨੇ ਘਰ ਦਾ ਗੇਟ ਭੰਨਣ ਲੱਗ ਪਏ ਤਾਂ ਲੋਕ ਇਕੱਠੇ ਹੋ ਗਏ। ਲੋਕਾਂ ਨੂੰ ਵੇਖ ਕੇ ਇਹ ਹਮਲਾਵਰ ਭੱਜਣ 'ਚ ਸਫ਼ਲ ਹੋ ਗਏ। ਜਾਂਚ ਅਧਿਕਾਰੀ ਐੱਸ. ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਬਲਵੀਰ ਸਿੰਘ ਪੁੱਤਰ ਮੋਹਣ ਸਿੰਘ ਵਾਸੀ ਪਿੰਡ ਪੰਨਵਾਂ ਦੇ ਬਿਆਨਾਂ ਦੇ ਆਧਾਰ 'ਤੇ ਵੱਖ-ਵੱਖ ਸੰਗੀਨ ਧਰਾਵਾਂ ਸਬੰਧੀ ਕੇਸ ਦਰਜ ਕਰ ਲਿਆ ਹੈ ਅਤੇ ਇਸ ਸਬੰਧੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਰਿਟਾਇਰਡ ਫ਼ੌਜੀ ਨੇ ਦੁਕਾਨਦਾਰ ਨੂੰ ਮਾਰੀਆਂ ਗੋਲ਼ੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
