ਅਮਰੀਕਾ 'ਚ ਫੜੇ ਜਾਣ 'ਤੇ ਪੰਜਾਬੀਆਂ ਨੂੰ ਬਚਣ ਲਈ ਦਿੱਤੇ ਗਏ ਸਨ ਇਹ ਨਿਰਦੇਸ਼
Sunday, Jan 14, 2024 - 01:36 PM (IST)
ਇੰਟਰਨੈਸ਼ਨਲ ਡੈਸਕ- ਭਾਰਤੀਆਂ ਨੂੰ ਲੈ ਕੇ ਨਿਕਾਰਾਗੁਆ ਜਾ ਰਹੇ ਇੱਕ ਜਹਾਜ਼ ਨੂੰ ਫਰਾਂਸ ਵਿੱਚ ਰੋਕੇ ਜਾਣ ਤੋਂ ਬਾਅਦ ਅਤੇ ਬਾਅਦ ਵਿੱਚ ਭਾਰਤ ਵਾਪਸ ਭੇਜੇ ਜਾਣ ਤੋਂ ਹਫ਼ਤਿਆਂ ਬਾਅਦ ਵੱਡਾ ਖੁਲਾਸਾ ਹੋਇਆ ਹੈ। ਗੁਜਰਾਤ ਪੁਲਸ ਵੱਲੋਂ ਇੱਕ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਤੋਂ ਆਉਣ ਵਾਲੇ ਯਾਤਰੀਆਂ ਨੂੰ ਖ਼ੁਦ ਨੂੰ ਖਾਲਿਸਤਾਨ ਪੱਖੀ ਕਾਰਕੁਨਾਂ ਵਜੋਂ ਦਰਸਾਉਣ ਅਤੇ ਸ਼ਰਨ ਮੰਗਣ ਲਈ ਕਿਹਾ ਗਿਆ ਸੀ, ਜੇਕਰ ਅਮਰੀਕਾ ਵਿਚ ਉਥੋਂ ਦੀ ਪੁਲਸ ਨੇ ਉਨ੍ਹਾਂ ਨੂੰ ਸਰਹੱਦ 'ਤੇ ਫੜ ਲਿਆ। ਫਰਾਂਸ ਵਿੱਚ ਹਿਰਾਸਤ ਵਿੱਚ ਲਏ ਗਏ 303 ਵਿਅਕਤੀਆਂ ਵਿੱਚੋਂ 200 ਪੰਜਾਬ ਦੇ ਸਨ।
ਪੁਲਸ ਮੁਤਾਬਕ ਉਸ ਫਲਾਈਟ ਵਿੱਚ ਪੰਜਾਬ ਦੇ ਲਗਭਗ 200 ਵਿਅਕਤੀ ਸਨ ਜਦੋਂਕਿ 66 ਗੁਜਰਾਤ ਤੋਂ ਸਨ। ਪੁਲਸ ਨੂੰ ਪਤਾ ਲੱਗਾ ਕਿ ਯਾਤਰਾਵਾਂ ਮੁੱਖ ਤੌਰ 'ਤੇ ਪੰਜਾਬੀਆਂ ਲਈ ਹੁੰਦੀਆਂ ਹਨ। ਜੇਕਰ ਉਨ੍ਹਾਂ ਨੂੰ ਐਡਜਸਟ ਕਰਨ ਮਗਰੋਂ ਉਡਾਣ ਵਿਚ ਕੁਝ ਸੀਟਾਂ ਖਾਲੀ ਰਹਿ ਜਾਂਦੀਆਂ ਹਨ ਤਾਂ ਦਿੱਲੀ ਦੇ ਏਜੰਟ ਗੁਜਰਾਤ ਸਥਿਤ ਏਜੰਟਾਂ ਤੋਂ ਅਜਿਹੇ ਲੋਕਾਂ ਦੀ ਵਿਵਸਥਾ ਕਰਨ ਲਈ ਕਹਿੰਦੇ ਹਨ ਜੋ ਉਨ੍ਹਾਂ ਦੇ ਸੈੱਟ-ਅੱਪ ਦੇ ਮਾਧਿਅਮ ਨਾਲ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਲਈ ਭੁਗਤਾਨ ਕਰਨ ਲਈ ਤਿਆਰ ਹਨ। ਗੁਜਰਾਤ ਪੁਲਸ ਦੇ ਏ.ਡੀ.ਜੀ.ਪੀ, ਸੀ.ਆਈ.ਡੀ, (ਅਪਰਾਧ ਅਤੇ ਰੇਲਵੇ) ਐੱਸ.ਪੀ ਰਾਜਕੁਮਾਰ ਨੇ ਇਹ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਹਾਊਸਿੰਗ ਸੰਕਟ ਦੇ ਵਿਚਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਬਣਾ ਰਿਹੈ ਇਹ 'ਯੋਜਨਾ'
ਗੁਜਰਾਤ ਪੁਲਸ ਨੇ 66 ਗੁਜਰਾਤੀਆਂ ਨੂੰ ਮੈਕਸੀਕੋ ਬਾਰਡਰ ਰਾਹੀਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਭੇਜਣ ਦੀ ਕੋਸ਼ਿਸ਼ ਅਤੇ ਮਨੁੱਖੀ ਤਸਕਰੀ ਦੇ ਦੋਸ਼ ਵਿੱਚ 14 ਏਜੰਟਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਏਜੰਟਾਂ ਨੇ ਪੰਜਾਬ ਤੋਂ ਆਉਣ ਵਾਲੇ ਯਾਤਰੀਆਂ ਨੂੰ ਹਦਾਇਤ ਦਿੱਤੀ ਸੀ ਕਿ ਉਹ ਆਪਣੀ ਪਛਾਣ ਖਾਲਿਸਤਾਨੀ ਵਜੋਂ ਕਰਨ ਅਤੇ ਜੇਕਰ ਉਹ ਸਰਹੱਦ 'ਤੇ ਫੜੇ ਜਾਂਦੇ ਹਨ। ਬਾਕੀ ਯਾਤਰੀਆਂ ਲਈ ਕਹਾਣੀ ਹੋਰ ਹੋਵੇਗੀ। ਅਮਰੀਕਾ ਵਿਚ ਸਰਕਾਰ ਸ਼ਰਨ ਚਾਹੁਣ ਵਾਲਿਆਂ ਨੂੰ ਮਨੁੱਖੀ ਆਧਾਰ 'ਤੇ ਕੰਮ ਕਰਨ ਦੀ ਇਜਾਜ਼ਤ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ ਅਤੇ ਜਲਦੀ ਹੀ ਸਾਰੇ 14 ਏਜੰਟਾਂ ਖ਼ਿਲਾਫ਼ ਲੁਕਆਊਟ ਸਰਕੁਲਰ ਜਾਰੀ ਕੀਤਾ ਜਾਵੇਗਾ। ਪੁਲਸ ਨੇ ਕਿਹਾ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਏਜੰਟ ਗੁਜਰਾਤ ਦੇ ਹਨ। ਉਨ੍ਹਾਂ ਵਿਚੋਂ ਕੁਝ ਦਿੱਲੀ, ਮੁੰਬਈ ਅਤੇ ਦੁਬਈ ਦੇ ਹਨ। ਰਾਜਕੁਮਾਰ ਨੇ ਕਿਹਾ ਕਿ ਜਾਂਚ ਵਿਚ ਪਤਾ ਚੱਲਿਆ ਕਿ ਇਨ੍ਹਾਂ ਏਜੰਟਾਂ ਨੇ ਗੁਜਰਾਤ ਦੇ ਯਾਤਰੀਆਂਂ ਨੂੰ ਲੈਟਿਨ ਅਮਰੀਕੀ ਦੇਸ਼ ਮਤਲਬ ਨਿਕਾਰਾਗੁਆ ਪਹੁੰਚਣ ਤੋਂ ਬਾਅਦ 60 ਲੱਖ ਰੁਪਏ ਵਿਚ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਵਿਚ ਮਦਦ ਕਰਨ ਦਾ ਵਾਅਦਾ ਕੀਤਾ ਸੀ।
ਜਲਦੀ ਹੀ ਦਰਜ ਹੋਵੇਗੀ FIR
ਫਰਾਂਸ ਵਿੱਚ ਰੁਕੇ ਨਿਕਾਰਾਗੁਆ ਜਾਣ ਵਾਲੇ ਜਹਾਜ਼ ਵਿੱਚ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਸਭ ਤੋਂ ਵੱਧ ਯਾਤਰੀ ਸਨ। ਸੂਤਰਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰ ਰਹੀ ਐਸ.ਆਈ.ਟੀ ਛੇਤੀ ਹੀ ਐਫ.ਆਈ.ਆਰ ਦਰਜ ਕਰ ਸਕਦੀ ਹੈ ਅਤੇ ਉਸ ਨੇ ਅੰਮ੍ਰਿਤਸਰ ਦੇ ਇੱਕ ਟ੍ਰੈਵਲ ਏਜੰਟ ਨੂੰ ‘ਵੱਡੇ ਰੈਕੇਟ’ ਦੇ ਹਿੱਸੇ ਵਜੋਂ ਪਛਾਣਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।