ਦੁਬਈ ਤੋਂ ਆਏ ਯਾਤਰੀ ''ਤੇ ਕਸਟਮ ਵਿਭਾਗ ਨੂੰ ਹੋਇਆ ਸ਼ੱਕ, ਜਦੋਂ ਲਈ ਚੈਕਿੰਗ ਤਾਂ ਰਹਿ ਗਏ ਹੈਰਾਨ
Monday, Nov 25, 2024 - 03:38 AM (IST)
![ਦੁਬਈ ਤੋਂ ਆਏ ਯਾਤਰੀ ''ਤੇ ਕਸਟਮ ਵਿਭਾਗ ਨੂੰ ਹੋਇਆ ਸ਼ੱਕ, ਜਦੋਂ ਲਈ ਚੈਕਿੰਗ ਤਾਂ ਰਹਿ ਗਏ ਹੈਰਾਨ](https://static.jagbani.com/multimedia/2024_11image_03_38_017081582grdairport.jpg)
ਅੰਮ੍ਰਿਤਸਰ (ਨੀਰਜ)- ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਦੀ ਟੀਮ ਨੇ ਦੁਬਈ ਤੋਂ ਅੰਮ੍ਰਿਤਸਰ ਆਏ ਇਕ ਯਾਤਰੀ ਕੋਲੋਂ 1.50 ਕਰੋੜ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ।
ਜਾਣਕਾਰੀ ਅਨੁਸਾਰ ਯਾਤਰੀ ਨੇ ਇਹ ਸੋਨਾ ਪੇਸਟ ਫਾਰਮ ’ਚ ਤਿਆਰ ਕਰ ਕੇ ਆਪਣੇ ਅੰਡਰਵੀਅਰ ’ਚ ਲੁਕੋਇਆ ਹੋਇਆ ਸੀ ਪਰ ਵਿਭਾਗ ਦੇ ਏਅਰ ਇੰਟੈਲੀਜੈਂਸ ਯੂਨਿਟ ਨੂੰ ਜਦੋਂ ਯਾਤਰੀ ’ਤੇ ਸ਼ੱਕ ਹੋਇਆ ਤਾਂ ਤਲਾਸ਼ੀ ਲੈਣ ’ਤੇ ਉਸ ਕੋਲੋਂ ਸੋਨਾ ਬਰਾਮਦ ਹੋਇਆ। ਯਾਤਰੀ ਨੂੰ ਵਿਭਾਗ ਨੇ ਗ੍ਰਿਫਤਾਰ ਕਰਕੇ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ- ਮਿੰਟਾਂ-ਸਕਿੰਟਾਂ 'ਚ ਉੱਜੜ ਗਿਆ ਪੂਰਾ ਪਰਿਵਾਰ, ਪਿਓ ਨੇ 5 ਮਹੀਨੇ ਦੀ ਨੰਨ੍ਹੀ ਜਾਨ ਸਣੇ ਦੁਨੀਆ ਨੂੰ ਕਿਹਾ ਅਲਵਿਦਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e