ਜਾਅਲੀ ਰਿਟਰਨ ਲਾ ਕੇ ਲੁਆ ਦਿੱਤਾ ਕੈਨੇਡਾ ਦਾ ਵੀਜ਼ਾ, ਦੁਬਈ ’ਚ ਫੜੇ ਜਾਣ ’ਤੇ ਵਾਪਸ ਪਰਤੀ ਔਰਤ
Monday, Nov 18, 2024 - 05:25 AM (IST)
ਜਲੰਧਰ (ਵਰੁਣ) : ਗੁਰੂ ਰਾਮਦਾਸ ਨਗਰ ਦੀ ਰਹਿਣ ਵਾਲੀ ਮਹਿਲਾ ਏਜੰਟ ਨੇ ਆਪਣੇ ਗੁਆਂਢ ’ਚ ਰਹਿੰਦੀ ਔਰਤ ਦੀ ਫਰਜ਼ੀ ਇਨਕਮ ਟੈਕਸ ਰਿਟਰਨ ਤਿਆਰ ਕਰ ਕੇ ਉਸ ਦਾ ਕੈਨੇਡਾ ਦਾ ਵੀਜ਼ਾ ਲੁਆ ਦਿੱਤਾ। ਔਰਤ ਵੀਜ਼ਾ ਲੈ ਕੇ ਕੈਨੇਡਾ ਲਈ ਰਵਾਨਾ ਵੀ ਹੋ ਗਈ ਪਰ ਦੁਬਈ ਪਹੁੰਚ ਕੇ ਚੈਕਿੰਗ ਹੋਈ ਤਾਂ ਫਰਜ਼ੀ ਰਿਟਰਨ ਫੜੀ ਗਈ, ਜਿਸ ਕਾਰਨ ਔਰਤ ਨੂੰ ਦੁਬਈ ਤੋਂ ਵਾਪਸ ਪਰਤਣਾ ਪਿਆ। ਸ਼ਿਕਾਇਤ ਦੇਣ ’ਤੇ ਥਾਣਾ ਨੰ. 8 ’ਚ ਮਹਿਲਾ ਏਜੰਟ ਪੂਜਾ ਸਹਿਜਪਾਲ ਪਤਨੀ ਮੋਨੂੰ ਨਿਵਾਸੀ ਗੁਰੂ ਰਾਮਦਾਸ ਨਗਰ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।
ਪੀੜਤ ਔਰਤ ਸਲੋਨੀ ਪਤਨੀ ਰਮੇਸ਼ ਚੰਦਰ ਵਾਸੀ ਗੁਰੂ ਰਾਮਦਾਸ ਨਗਰ ਨੇ ਦੱਸਿਆ ਕਿ ਉਸ ਦੀ ਬੇਟੀ ਪਹਿਲਾਂ ਹੀ ਕੈਨੇਡਾ ’ਚ ਸਟੱਡੀ ਵੀਜ਼ੇ ’ਤੇ ਗਈ ਹੋਈ ਹੈ। ਉਸ ਕੋਲ ਜਾਣ ਲਈ ਉਸ ਨੇ ਗੁਆਂਢੀ ਏਜੰਟ ਪੂਜਾ ਨਾਲ ਗੱਲ ਕੀਤੀ, ਜਿਸ ਨੇ ਉਸ ਕੋਲੋਂ ਸਾਰੇ ਦਸਤਾਵੇਜ਼ ਮੰਗੇ ਤਾਂ ਕੁਝ ਹੀ ਦਿਨਾਂ ’ਚ ਉਸ ਨੇ ਸਾਰੇ ਦਸਤਾਵੇਜ਼ ਅਤੇ ਫੀਸ ਦੇ ਦਿੱਤੀ।
ਇਹ ਵੀ ਪੜ੍ਹੋ : ਦਿਲਜੀਤ ਦਾ ਓਪਨ ਚੈਲੰਜ- 'ਸਾਰੀਆਂ ਸਟੇਟਾਂ 'ਚ ਬੈਨ ਕਰ ਦਿਓ ਦਾਰੂ, ਕਦੇ ਨਹੀਂ ਗਾਵਾਂਗਾ ਸ਼ਰਾਬ 'ਤੇ ਗਾਣਾ'
ਦੋਸ਼ ਹੈ ਕਿ ਪੂਜਾ ਨੇ ਬਿਨਾਂ ਉਸ ਨੂੰ ਦੱਸੇ ਸਹੀ ਦਸਤਾਵੇਜ਼ ਹੋਣ ਦੇ ਬਾਵਜੂਦ ਉਸ ਦੀ ਇਨਕਮ ਟੈਕਸ ਰਿਟਰਨ ਭਰ ਦਿੱਤੀ। ਉਸ ਦਾ ਵੀਜ਼ਾ ਵੀ ਆ ਗਿਆ ਪਰ ਉਸ ਨੂੰ ਫਰਜ਼ੀ ਰਿਟਰਨ ਬਾਰੇ ਕੁਝ ਨਹੀਂ ਦੱਸਿਆ ਗਿਆ। ਜਿਉਂ ਹੀ ਉਹ ਦੁਬਈ ਪਹੁੰਚੀ ਤਾਂ ਉਸ ਨੂੰ ਪਤਾ ਲੱਗਾ ਕਿ ਵੀਜ਼ਾ ’ਚ ਫਰਜ਼ੀ ਦਸਤਾਵੇਜ਼ ਲੱਗੇ ਹਨ, ਜਿਸ ਕਾਰਨ ਉਸ ਨੂੰ ਵਾਪਸ ਭੇਜ ਦਿੱਤਾ ਗਿਆ। ਉਸ ਨੇ ਜਦੋਂ ਪੂਜਾ ਨਾਲ ਗੱਲ ਕੀਤੀ ਤਾਂ ਉਸ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਇਸ ਸਬੰਧੀ ਪੁਲਸ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਗਈ, ਜਿਸ ਦੀ ਜਾਂਚ ਤੋਂ ਬਾਅਦ ਦੋਸ਼ ਸਹੀ ਪਾਏ ਗਏ ਅਤੇ ਥਾਣਾ ਨੰ. 8 ’ਚ ਮਹਿਲਾ ਏਜੰਟ ਪੂਜਾ ਖਿਲਾਫ ਕੇਸ ਦਰਜ ਕਰ ਲਿਆ ਗਿਆ। ਫਿਲਹਾਲ ਉਸ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ। ਸਲੋਨੀ ਨੇ ਦੱਸਿਆ ਕਿ ਏਜੰਟ ਕਾਰਨ ਉਸ ਦਾ ਕਰੀਬ 7 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8