ਮਾਂ ਨੇ ਨਸ਼ੇ ਲਈ ਨਾ ਦਿੱਤੇ ਪੈਸੇ ਤਾਂ ਨੌਜਵਾਨ ਨੇ ਅੱਗ ਲਾ ਕੇ ਫੂਕ 'ਤਾ ਘਰ
Tuesday, Nov 12, 2024 - 10:44 PM (IST)

ਹਲਵਾਰਾ (ਮਨਦੀਪ) : ਲਾਗਲੇ ਪਿੰਡ ਅਕਾਲਗੜ੍ਹ ਦੇ ਨੌਜਵਾਨ ਧਰਮਿੰਦਰ ਸਿੰਘ ਉਰਫ ਮੋਨੀ ਪੁੱਤਰ ਚਮਕੌਰ ਸਿੰਘ ਨੇ ਆਪਣੀ ਮਾਂ ਰਾਜਵੰਤ ਕੌਰ ਤੋਂ ਨਸ਼ੇ ਦੀ ਪੂਰਤੀ ਲਈ ਪੈਸੇ ਮੰਗੇ। ਮਾਂ ਵੱਲੋ ਰੁਪਏ ਨਾ ਮਿਲਣ ਤੇ ਆਪਣੇ ਘਰ ਨੂੰ ਹੀ ਅੱਗ ਲਾ ਦਿੱਤੀ।
ਘਟਨਾ ਤੋਂ ਬਾਅਦ ਥਾਣਾ ਸੁਧਾਰ ਨੂੰ ਸੂਚਿਤ ਕੀਤਾ ਗਿਆ ਤੇ ਏਅਰਫੋਰਸ ਸਟੇਸ਼ਨ ਹਲਵਾਰਾ, ਨਗਰ ਕੌਂਸਲ ਜਗਰਾਉ ਤੋਂ ਅੱਗ ਬਝਾਊ ਗੱਡੀਆਂ ਵੀ ਮੰਗਵਾਈਆਂ ਗਈਆਂ ਪਰ ਘਰ ਨੂੰ ਅੱਗ ਹਵਾਲੇ ਕਰਨ ਤੋਂ ਬਾਅਦ ਨਸ਼ੇੜੀ ਮੋਨੀ ਨੇ ਅੰਦਰੋਂ ਮੇਨ ਗੇਟ ਬੰਦ ਕਰ ਲਿਆ ਤੇ ਲੋਕਾਂ 'ਤੇ ਇੱਟਾਂ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ। ਲੋਕਾਂ ਵੱਲੋ ਬੜੀ ਮੁਸ਼ੱਕਤ ਨਾਲ ਮੋਨੀ ਨੂੰ ਫੜਕੇ ਥਾਣਾ ਸੁਧਾਰ ਦੇ ਥਾਣੇਦਾਰ ਕਰਮਜੀਤ ਸਿੰਘ ਦੇ ਹਵਾਲੇ ਕੀਤਾ। ਫਾਇਰ ਬ੍ਰਿਗੇਡ ਵੱਲੋ ਘਰ ਦੀ ਅੱਗ ਬੁਝਾਉਣ ਤੱਕ ਘਰ ਦਾ ਕੀਮਤੀ ਸਮਾਨ ਸੜ ਕੇ ਸੁਆਹ ਬਣ ਗਿਆ। ਰਸੋਈ ਗੈਸ ਸਿਲੰਡਰ ਨੂੰ ਅੱਗ ਲੱਗਣ ਤੋਂ ਬਚਾਅ ਹੋਣ ਕਾਰਨ ਵੱਡਾ ਜਾਨੀ ਨੁਕਸਾਨ ਹੋਣ ਦਾ ਬਚਾਅ ਹੋ ਗਿਆ। ਥਾਣੇਦਾਰ ਕਰਮਜੀਤ ਸਿੰਘ ਨੇ ਦੱਸਿਆ ਧਰਮਿੰਦਰ ਦਾ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਹਸਪਤਾਲ ਰਾਏਕੋਟ ਲਿਜਾਇਆ ਗਿਆ ਹੈ। ਧਰਮਿੰਦਰ ਦੀ ਮਾਤਾ ਰਾਜਵੰਤ ਕੌਰ ਨੂੰ ਬਿਆਨ ਦੇਣ ਲਈ ਕਿਹਾ ਗਿਆ ਹੈ। ਬਿਆਨਾਂ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।