ਵਿਦੇਸ਼ ਜਾਣ ਲਈ ਲਗਾਈ ਫਾਈਲ ''ਚ ਆ ਗਿਆ ਰਫਿਊਜ਼ਲ, ਫਿਰ ਜੋ ਹੋਇਆ ਸੁਣ ਕੰਬ ਜਾਵੇਗੀ ਰੂਹ
Wednesday, Nov 20, 2024 - 06:23 PM (IST)
ਬਰੇਟਾ (ਬਾਂਸਲ) : ਦਿੱਲੀ ਫਿਰੋਜ਼ਪੁਰ ਰੇਲ ਲਾਈਨ 'ਤੇ ਇਕ ਨੌਜਵਾਨ ਵੱਲੋਂ ਰੇਲ ਗੱਡੀ ਹੇਠ ਆ ਕੇ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਹੈ। ਇਸ ਸਬੰਧੀ ਰੇਲਵੇ ਪੁਲਸ ਬਰੇਟਾ ਦੇ ਜਾਂਚ ਅਧਿਕਾਰੀ ਨਿਰਮਲ ਸਿੰਘ ਨੇ ਦੱਸਿਆ ਕਿ ਬੀਤੀ ਮੰਗਲਵਾਰ ਦੀ ਰਾਤ ਵਿੱਕੀ ਸਿੰਘ (27) ਵਾਸੀ ਬਰੇਟਾ ਨੇ ਜਲਵੇੜਾ ਵਾਲੇ ਫਾਟਕ ਨਜ਼ਦੀਕ ਇਕ ਰੇਲ ਗੱਡੀ ਹੇਠ ਆ ਕੇ ਜੀਵਨ ਲੀਲਾ ਸਮਾਪਤ ਕਰ ਲਈ।
ਇਹ ਵੀ ਪੜ੍ਹੋ : ਅੱਧੀ ਰਾਤ ਨੂੰ ਕੰਬਿਆ ਪੰਜਾਬ ਦਾ ਇਹ ਪਿੰਡ, 150 ਤੋਂ ਵੱਧ ਚੱਲੀਆਂ ਗੋਲੀਆਂ
ਇਸ ਸਬੰਧੀ ਮ੍ਰਿਤਕ ਦੇ ਪਰਿਵਾਰ ਵੱਲੋਂ ਲਿਖਵਾਏ ਗਏ ਬਿਆਨਾਂ ਅਨੁਸਾਰ ਕੁਝ ਮਹੀਨੇ ਪਹਿਲਾਂ ਵਿੱਕੀ ਸਿੰਘ ਵੱਲ ਵਿਦੇਸ਼ ਜਾਣ ਦੇ ਲਈ ਫਾਈਲ ਲਗਾਈ ਗਈ ਸੀ, ਜਿਸ 'ਚ ਉਸਦੀ ਰਫਿਊਜ਼ਲ ਆ ਗਈ ਸੀ ਜਿਸਨੂੰ ਲੈ ਕੇ ਵਿੱਕੀ ਪ੍ਰੇਸ਼ਾਨ ਰਹਿਣ ਲੱਗ ਪਿਆ ਅਤੇ ਇਸੇ ਪ੍ਰੇਸ਼ਾਨੀ ਦੇ ਕਾਰਨ ਉਸਨੇ ਇਹ ਕਦਮ ਚੁੱਕ ਲਿਆ। ਰੇਲਵੇ ਪੁਲਸ ਨੇ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ। ਮ੍ਰਿਤਕ ਆਪਣੇ ਪਿਛੇ ਮਾਤਾ-ਪਿਤਾ ਤੋਂ ਇਲਾਵਾ ਇਕ ਭਰਾ ਛੱਡ ਗਿਆ ਹੈ।
ਇਹ ਵੀ ਪੜ੍ਹੋ : ਕੈਨੇਡਾ ਦੀ ਫਲਾਈਟ ਲੈਣ ਏਅਰਪੋਰਟ ਪਹੁੰਚਿਆ ਪਰਿਵਾਰ, ਫਿਰ ਜੋ ਹੋਇਆ ਸੁਣ ਨਹੀਂ ਹੋਵੇਗਾ ਯਕੀਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e