ਧੁੰਦ ਤੇ ਸਮੌਗ ਕਾਰਨ ਲੋਕਾਂ ਨੂੰ ਆਉਣ-ਜਾਣ ''ਚ ਹੋ ਰਹੀ ਪਰੇਸ਼ਾਨੀ, ਸੂਰਜ ਦੇਵਤਾ ਦੇ ਵੀ ਨਹੀਂ ਹੋ ਰਹੇ ਦਰਸ਼ਨ
Friday, Nov 15, 2024 - 05:57 AM (IST)
ਸ਼ੇਰਪੁਰ (ਅਨੀਸ਼)- ਪਰਾਲੀ ਨੂੰ ਅੱਗ ਲਗਾਉਣ ਕਾਰਨ ਪੈਦਾ ਹੋਇਆ ਧੂੰਆਂ ਤੇ ਮੌਸਮ ਦੀ ਤਬਦੀਲੀ ਕਾਰਨ ਬਣੀ ਸਮੌਗ ਨੇ ਹਾਲਾਤ ਬੀਤੇ ਕੱਲ ਨਾਲੋਂ ਵੀ ਖਰਾਬ ਕਰ ਦਿੱਤੇ ਹਨ। ਮੰਗਲਵਾਰ ਦੀ ਰਾਤ ਨੂੰ ਸਮੌਗ ਕਾਰਨ ਦਿਖਣਾ ਵੀ ਬੰਦ ਹੋ ਗਿਆ ਸੀ ਅਤੇ ਬੁੱਧਵਾਰ ਅਤੇ ਵੀਰਵਾਰ ਨੂੰ ਵੀ ਸਮੌਗ ਕਾਰਨ ਲੋਕਾਂ ਨੂੰ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਹੋਏ।
ਵਿਜ਼ੀਬਿਲਿਟੀ ਘੱਟ ਹੋਣ ਕਾਰਨ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ ਤੇ ਹਾਦਸਿਆਂ ਦਾ ਖ਼ਤਰਾ ਵਧ ਗਿਆ ਹੈ। ਸਭ ਤੋਂ ਵੱਧ ਪ੍ਰੇਸ਼ਾਨੀ ਸਕੂਲ ਜਾਣ ਵਾਲੇ ਬੱਚਿਆਂ ਨੂੰ ਝੱਲਣੀ ਪੈ ਰਹੀ ਹੈ। ਜ਼ਹਿਰੀਲੇ ਧੂੰਏਂ ਕਾਰਨ ਲੋਕਾਂ ਨੂੰ ਖੰਘ, ਜ਼ੁਕਾਮ ਅਤੇ ਬੁਖਾਰ ਵਰਗੀਆਂ ਬੀਮਾਰੀਆਂ ਨੇ ਜਕੜ ਲਿਆ ਹੈ। ਬਹੁਤ ਸਾਰੇ ਲੋਕ ਮਾਸਕ ਲਗਾ ਕੇ ਘਰੋਂ ਬਾਹਰ ਨਿਕਲ ਰਹੇ ਹਨ। ਜੇਕਰ ਇਕ-ਦੋ ਦਿਨਾਂ ’ਚ ਮੀਂਹ ਨਾ ਪਿਆ ਤਾਂ ਹਾਲਾਤ ਹੋਰ ਖ਼ਰਾਬ ਹੋ ਸਕਦੇ ਹਨ।
ਇਹ ਵੀ ਪੜ੍ਹੋ- ਟਰੇਨ 'ਚੋਂ ਪਾਨ ਥੁੱਕਣ ਲੱਗੇ ਵਿਅਕਤੀ ਨਾਲ ਵਾਪਰ ਗਿਆ ਹਾਦ.ਸਾ, ਸਰੀਰ ਨਾਲੋਂ ਬਾਂਹ ਹੀ ਹੋ ਗਈ ਵੱਖ
ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਕਾਰਨ ਨਮੀ ਦੀ ਮਾਤਰਾ ’ਚ ਵਾਧਾ ਹੋਇਆ ਹੈ। ਨਤੀਜੇ ਵਜੋਂ ਸਵੇਰੇ ਸੰਘਣੀ ਧੁੰਦ ਪੈਣ ਲੱਗੀ ਹੈ। ਪਰਾਲੀ ਤੇ ਪਟਾਕਿਆਂ ਦੇ ਧੂੰਏਂ ਨੇ ਹਾਲਾਤ ਖਰਾਬ ਕਰ ਦਿੱਤੇ ਹਨ। ਨਮੀ ਅਤੇ ਹਵਾ ਦੀ ਰਫਤਾਰ ਘੱਟ ਹੋਣ ਕਾਰਨ ਇਹ ਧੂੰਆਂ ਖਿਲਰਦਾ ਨਹੀਂ ਜਿਸ ਕਾਰਨ ਇਸ ਦਾ ਗਿਲਾਫ ਬਣ ਜਾਂਦਾ ਹੈ ਜੋ ਸੂਰਜ ਦੀ ਰੌਸ਼ਨੀ ਨੂੰ ਧਰਤੀ ਦੀ ਸਤ੍ਹਾ ਤੱਕ ਆਉਣ ਨਹੀਂ ਦਿੰਦਾ।
ਉਧਰ, ਹਾਲਾਤ ਏਨੇ ਖਰਾਬ ਹੋਣ ਦੇ ਬਾਵਜੂਦ ਪਰਾਲੀ ਸਾੜਨ ਦੀਆਂ ਘਟਨਾਵਾਂ ਦਾ ਸਿਲਸਿਲਾ ਨਹੀਂ ਰੁਕ ਰਿਹਾ। ਬੁੱਧਵਾਰ ਨੂੰ ਪਰਾਲੀ ਸਾੜਨ ਦੇ 509 ਤਾਜ਼ਾ ਮਾਮਲਿਆਂ ਨੇ ਪਹਿਲਾਂ ਤੋਂ ਹੀ ਪ੍ਰਦੂਸ਼ਿਤ ਵਾਤਾਵਰਣ ਨੂੰ ਹੋਰ ਜ਼ਹਿਰੀਲਾ ਕਰ ਦਿੱਤਾ। ਇਸ ਦੇ ਨਾਲ ਹੀ ਪਰਾਲੀ ਸਾੜਨ ਦੇ ਮਾਮਲਿਆਂ ਦੀ ਗਿਣਤੀ 7,621 ਤੱਕ ਪੁੱਜ ਗਈ ਹੈ। ਪਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਫਰੀਦਕੋਟ ਤੇ ਫਿਰੋਜ਼ਪੁਰ ’ਚ 91-91 ਮਿਲੇ। ਇਸ ਤੋਂ ਬਾਅਦ ਮੋਗਾ ’ਚ 88, ਸ੍ਰੀ ਮੁਕਸਤਰ ਸਾਹਿਬ ’ਚ 79, ਤਰਨਤਾਰਨ ’ਚ 40, ਮਾਨਸਾ ’ਚ 24, ਬਰਾਨਾਲਾ ’ਚ 16, ਫਾਜ਼ਿਲਕਾ ’ਚ 14, ਸੰਗਰੂਰ ’ਚ 7 ਤੇ ਅੰਮ੍ਰਿਤਸਰ ’ਚ 5 ਕੇਸ ਮਿਲੇ।
ਇਹ ਵੀ ਪੜ੍ਹੋ- ਜ਼ਮੀਨ ਹੜੱਪਣ ਲਈ ਭਰਾ-ਭਰਜਾਈ ਕਰਦੇ ਸੀ ਤੰਗ, ਅੱਕ ਕੇ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e