ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਜੇ ਅਜੇ ਵੀ ਨਾ ਸੰਭਲੇ ਤਾਂ...

Thursday, Nov 21, 2024 - 01:56 PM (IST)

ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਜੇ ਅਜੇ ਵੀ ਨਾ ਸੰਭਲੇ ਤਾਂ...

ਲੁਧਿਆਣਾ: ਪੰਜਾਬ ਦੇ ਨੌਜਵਾਨਾਂ ਲਈ ਨਸ਼ਾ ਇਕ ਵੱਡਾ ਖ਼ਤਰਾ ਬਣਿਆ ਹੋਇਆ ਹੈ। ਸਰਕਾਰ ਵੱਲੋਂ ਲਗਾਤਾਰ ਨਸ਼ੇ ਦੀ ਦਲਦਲ 'ਚ ਫਸੇ ਨੌਜਵਾਨਾਂ ਨੂੰ ਬਾਹਰ ਕੱਢਣ ਅਤੇ ਬਾਕੀ ਨੌਜਵਾਨਾਂ ਨੂੰ ਇਸ ਵਿਚ ਫਸਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਰ ਇਕ ਵਾਰ ਫ਼ਿਰ ਇਸ ਮਾਮਲੇ 'ਤੇ ਬੇਹੱਦ ਚਿੰਤਾ ਭਰੀ ਖ਼ਬਰ ਸਾਹਮਣੇ ਆਈ ਹੈ। ਲੁਧਿਆਣਾ ਵਿਚ ਚੱਲ ਰਹੀ ਫ਼ੌਜ ਦੀ ਭਰਤੀ ਲਈ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਨੌਜਵਾਨ 1600 ਮੀਟਰ ਰੇਸ ਅਤੇ ਫਿਜ਼ੀਕਲ ਟੈਸਟ ਪਾਰ ਕਰਨ ਦੇ ਬਾਵਜੂਦ ਭਰਤੀ ਤੋਂ ਬਾਹਰ ਹੋ ਗਏ। ਇਸ ਦਾ ਕਾਰਨ ਸੀ ਕਿ ਉਹ ਡੋਪ ਟੈਸਟ ਵਿਚੋਂ ਫੇਲ੍ਹ ਹੋ ਗਏ। ਅਜਿਹੇ ਨੌਜਵਾਨਾਂ ਦੀ ਗਿਣਤੀ 10 ਫ਼ੀਸਦੀ ਦੇ ਕਰੀਬ ਹੈ, ਜੋ ਕਾਫ਼ੀ ਚਿੰਤਾਜਨਕ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਨੂੰ ਮਿਲਣਗੇ ਢਾਈ-ਢਾਈ ਲੱਖ ਰੁਪਏ, ਜਾਣੋ ਕੀ ਨੇ ਸ਼ਰਤਾਂ

ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਅਜੇ ਸਾਰੇ ਉਮੀਦਵਾਰਾਂ ਦੇ ਡੋਪ ਟੈਸਟ ਕੀਤੇ ਵੀ ਨਹੀਂ ਗਏ, ਫ਼ਿਰ ਵੀ 10 ਫ਼ੀਸਦੀ ਨੌਜਵਾਨ ਡੋਪ ਟੈਸਟ ਵਿਚੋਂ ਫੇਲ੍ਹ ਹੋ ਗਏ। ਦਰਅਸਲ, ਇਸ ਭਰਤੀ ਲਈ ਦੌੜ ਅਤੇ ਫਿਜ਼ੀਕਲ ਟੈਸਟ ਨੂੰ ਪਾਰ ਕਰਨ ਵਾਲੇ ਸਾਰੇ ਉਮੀਦਵਾਰਾਂ ਦੇ ਡੋਪ ਟੈਸਟ ਨਹੀਂ ਕੀਤੇ ਜਾ ਰਹੇ, ਸਗੋਂ ਰੈਂਡਮ ਸੈਂਪਲਿੰਗ ਰਾਹੀਂ ਉਮੀਦਵਾਰਾਂ ਦੇ ਡੋਪ ਟੈਸਟ ਕੀਤੇ ਜਾ ਰਹੇ ਹਨ। ਫ਼ਿਰ ਵੀ ਇੰਨੀ ਵੱਡੀ ਗਿਣਤੀ ਵਿਚ ਨੌਜਵਾਨਾਂ ਦਾ ਡੋਪ ਟੈਸਟ ਵਿਚੋਂ ਫੇਲ੍ਹ ਹੋਣਾ ਕਾਫ਼ੀ ਚਿੰਤਾਜਨਕ ਹੈ। ਜਾਂਚ ਵਿਚ ਫੇਲ੍ਹ ਹੋ ਰਹੇ ਨੌਜਵਾਨਾਂ ਵਿਚ ਮਾਰਫ਼ੀਨ, ਟ੍ਰਾਮਾਡੋਲ, ਕੋਕੀਨ ਆਦਿ ਦਾ ਨਸ਼ਾ ਜ਼ਿਆਦਾ ਮਿਲ ਰਿਹਾ ਹੈ। ਕਈ ਸੈਂਪਲਾਂ ਵਿਚ ਤਾਂ ਇਹ ਤਿੰਨੋ ਨਸ਼ੇ ਹੀ ਘੁਲ਼ੇ ਹੋਏ ਹਨ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਦੀ ਛੁੱਟੀ ਰੱਦ! ਐਤਵਾਰ ਨੂੰ ਵੀ ਕਰਨਾ ਪਵੇਗਾ ਕੰਮ

ਦੱਸ ਦਈਏ ਕਿ ਲੁਧਿਆਣਾ ਵਿਚ 152 ਇਨਫੈਂਟਰੀ ਸਿੱਖ ਬਟਾਲੀਅਨ (ਟੈਰੀਟੋਰੀਅਲ ਆਰਮੀ) ਵੱਲੋਂ ਭਰਤੀ ਪ੍ਰਕੀਰਿਆ ਚਲਾਈ ਜਾ ਰਹੀ ਹੈ। ਇਸ ਵਿਚ ਹੁਮ ਤਕ 17 ਜ਼ਿਲ੍ਹਿਆਂ ਦੇ 14 ਹਜ਼ਾਰ ਦੇ ਕਰੀਬ ਨੌਜਵਾਨ ਹਿੱਸਾ ਲੈ ਚੁੱਕੇ ਹਨ। ਮੈਡੀਕਲ ਟੈਸਟ ਵਿਚ ਕਈ ਨੌਜਵਾਨਾਂ ਦੀਆਂ ਬਾਹਾਂ 'ਤੇ ਸਰਿੰਜ ਦੇ ਨਿਸ਼ਾਨ ਤਾਂ ਕਈਆਂ ਦੇ ਸੁਸਾਈਡਲ ਮਾਰਕਸ ਵੀ ਵੇਖਣ ਨੂੰ ਮਿਲੇ ਹਨ। ਮੀਡੀਆ ਰਿਪੋਰਟਾਂ ਵਿਚ ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਰੋਜ਼ਾਨਾ ਸੈਂਪਲਿੰਗ ਵਿਚ 10 ਫ਼ੀਸਦੀ ਉਮੀਦਵਾਰ ਡੋਪ ਟੈਸਟ ਵਿਚੋਂ ਫੇਲ੍ਹ ਹੋ ਰਹੇ ਹਨ। ਇਸ ਭਰਤੀ ਵਿਚ ਰੋਜ਼ਾਨਾ 2 ਹਜ਼ਾਰ ਦੇ ਕਰੀਬ ਨੌਜਵਾਨ ਪਹੁੰਚ ਰਹੇ ਹਨ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News