ਜੰਮੂ-ਕਸ਼ਮੀਰ ਦੇ ਨੌਜਵਾਨ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ : ਉਮਰ

Tuesday, Jun 06, 2017 - 07:39 PM (IST)

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਮੰਗਲਵਾਰ ਨੂੰ ਕਿਹਾ ਕਿ ਪੀ.ਡੀ.ਪੀ.- ਭਾਜਪਾ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਦੇ ਕਾਰਨ ਸੂਬੇ ਦੇ ਨੌਜਵਨ ਘੁਟਨ ਮਹਿਸੂਸ ਕਰ ਰਹੇ ਹਨ ਤੇ ਵਧ ਰਹੀ ਅਨਿਸ਼ਚਿਤਤਾ ਨਾਲ ਉਨ੍ਹਾਂ ਵਿਚਕਾਰ ਨਿਰਾਸ਼ਾ ਦੀ ਭਾਵਨਾ ਪੈਦਾ ਹੋ ਰਹੀ ਹੈ। 
ਉਮਰ ਨੇ ਇਥੇ ਨੈਸ਼ਨਲ ਕਾਨਫਰੰਸ ਦੇ ਨੌਜਵਾਨ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ''ਕੇਂਦਰ ਸਰਕਾਰ ਵਲੋਂ ਮੰਦਭਾਗੇ ਰੂਪ ਨਾਲ ਸਾਡੇ ਨੌਜਵਾਨਾਂ ਤੱਕ ਪਹੁੰਚ ਬਣਾਉਣ, ਮੇਲ-ਮਿਲਾਪ ਤੇ ਸ਼ਾਂਤੀ ਦੇ ਪੁਲ ਨਿਰਮਾਣ 'ਚ ਅਸਫਲ ਰਹਿਣ ਦੇ ਕਾਰਨ ਇਕ ਸਿਆਸੀ ਖਾਲੀਪਣ ਪੈਦਾ ਹੋ ਗਿਆ ਹੈ।'' ਉਨ੍ਹਾਂ ਨੇ ਦਾਅਵਾ ਕੀਤਾ, ''ਵਰਤਮਾਨ ਸਰਕਾਰ ਦੀਆਂ ਨੀਤੀਆਂ ਦੇ ਕਾਰਨ ਸੂਬੇ ਦੇ ਨੌਜਵਾਨ ਘੁਟਨ ਮਹਿਸੂਸ ਕਰ ਰਹੇ ਹਨ। ਸੂਬੇ 'ਚ ਅਨਿਸ਼ਚਿਤਤਾ ਤੇ ਭਾਜਪਾ-ਪੀ.ਡੀ.ਪੀ. ਸਰਕਾਰ ਦੇ ਟਕਰਾਪੂਰਨ ਰੁਖ ਦੇ ਕਾਰਨ ਨੌਜਵਾਨਾਂ 'ਚ ਨਿਰਾਸ਼ਾ ਦੀ ਸਥਿਤੀ ਪੈਦਾ ਹੋਈ ਹੈ।'' ਉਨ੍ਹਾਂ ਨੇ ਘਾਟੀ 'ਚ ਅਸ਼ਾਂਤੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਮਹੌਲ 'ਚ ਨੌਜਵਾਨਾਂ ਤੋਂ ਉਨ੍ਹਾਂ ਦਾ ਖੁਸ਼ਹਾਲ ਭਵਿੱਖ ਦੇਖਣ ਦਾ ਸੁਪਨਾ ਛਿਨ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ ਕਿਉਂਕਿ ਉਨ੍ਹਾਂ ਨਾਲ ਕੀਤਾ ਵਾਅਦਾ ਜਾਂ ਤਾਂ ਟੁੱਟ ਗਿਆ ਜਾਂ ਬਿਨਾਂ ਕਿਸੇ ਖੇਦ ਦੇ ਛੱਡ ਦਿੱਤਾ ਗਿਆ।


Related News