ਗਿਫ਼ਟ ਦੇਖਣ ਦੇ ਬਹਾਨੇ ਦੁਕਾਨ ''ਚ ਵੜੇ ਨੌਜਵਾਨ ਕਰ ਗਏ ਕਾਂਡ, ਘਟਨਾ CCTV ''ਚ ਹੋ ਗਈ ਕੈਦ
Wednesday, Sep 11, 2024 - 01:53 AM (IST)
ਨਾਭਾ (ਖੁਰਾਣਾ)- ਸ਼ਹਿਰ ਦੇ ਬੌੜਾਂ ਗੇਟ ਨਜ਼ਦੀਕ ਇਕ ਹੈਰਾਨੀਜਨਕ ਘਟਨਾ ਵਾਪਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਖ ਗਿਫਟ ਹਾਊਸ ’ਚ ਗਿਫਟ ਦੇਖਣ ਆਏ ਚੋਰਾਂ ਨੇ ਬਹਾਨੇ ਨਾਲ ਦਰਾਜ ’ਚ ਪਿਆ ਦੁਕਾਨਦਾਰ ਦਾ ਮੋਬਾਈਲ ਚੋਰੀ ਕਰ ਲਿਆ। ਚੋਰਾਂ ਵੱਲੋਂ ਕੀਤਾ ਗਿਆ ਇਹ ਕਾਂਡ ਦੁਕਾਨ ’ਚ ਲੱਗੇ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਹੋ ਗਈ।

ਦੁਕਾਨਦਾਰ ਦੇ ਲੜਕੇ ਮਨਸਿਮਰਨ ਸਿੰਘ ਨੇ ਕਿਹਾ ਕਿ ਉਸ ਦੇ ਪਿਤਾ ਰਾਤ 8 ਵਜੇ ਦੇ ਕਰੀਬ ਦੁਕਾਨ ’ਤੇ ਸਨ। ਇਸ ਦੌਰਾਨ 2 ਨੌਜਵਾਨ ਆਏ, ਜਿਨ੍ਹਾਂ 'ਚੋ ਇਕ ਨੌਜਵਾਨ ਮੋਟਰਸਾਈਕਲ ਨੂੰ ਸਟਾਰਟ ਕਰ ਕੇ ਬਾਹਰ ਖੜ੍ਹ ਗਿਆ, ਜਦਕਿ ਦੂਜਾ ਨੌਜਵਾਨ ਦੁਕਾਨ ’ਚ ਗਿਫਟ ਵੇਖਣ ਦੇ ਬਹਾਨੇ ਦੁਕਾਨ 'ਚ ਦਾਖ਼ਲ ਹੋ ਗਿਆ।

ਇਹ ਵੀ ਪੜ੍ਹੋ- ਘਰੋਂ ਭੱਜ ਗਿਆ 6 ਸਾਲਾ ਮਾਸੂਮ, ਪਾਰਕ 'ਚ ਸੌਂ ਕੇ ਕੱਟੀਆਂ ਰਾਤਾਂ, ਪਿੱਛੋਂ ਮਾਂ ਦਾ ਰੋ-ਰੋ ਹੋਇਆ ਬੁਰਾ ਹਾਲ
ਇਸ ਦੌਰਾਨ ਉਹ ਮੌਕਾ ਮਿਲਣ 'ਤੇ ਦਰਾਜ ’ਚ ਪਿਆ ਮੋਬਾਈਲ ਚੋਰੀ ਕਰ ਕੇ ਰਫੂ ਚੱਕਰ ਹੋ ਗਿਆ। ਜਦੋਂ ਦੁਕਾਨਦਾਰ ਨੇ ਰੌਲਾ ਪਾਇਆ ਤਾਂ ਮਾਰਕੀਟ ਵਾਲੇ ਵੀ ਪਿੱਛੇ ਭੱਜੇ, ਉਦੋਂ ਤੱਕ ਚੋਰ ਮੋਟਰਸਾਈਕਲ ਭਜਾ ਕੇ ਫਰਾਰ ਹੋ ਗਏ ਸੀ। ਉਨ੍ਹਾਂ ਨੇ ਚੋਰਾਂ ਨੂੰ ਜਲਦ ਫੜ ਕੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ- ਗਣਪਤੀ ਵਿਸਰਜਨ ਕਰਨ ਗਏ 6ਵੀਂ ਦੇ ਵਿਦਿਆਰਥੀ ਦਾ ਤਿਲਕ ਗਿਆ ਪੈਰ, 12 ਘੰਟੇ ਬਾਅਦ ਬਰਾਮਦ ਹੋਈ ਲਾਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
