ਖਰੜ ’ਚ ਨੌਜਵਾਨ ਨੇ ਲਿਆ ਫ਼ਾਹਾ, ਮੌਤ
Monday, Sep 16, 2024 - 02:58 PM (IST)

ਖਰੜ (ਅਮਰਦੀਪ) : ਇੱਥੇ ਸੰਨੀ ਇਨਕਲੇਵ ’ਚ ਇਕ ਨੌਜਵਾਨ ਨੇ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ| ਮ੍ਰਿਤਕ ਦੀ ਪਛਾਣ ਆਕਾਸ਼ ਠਾਕੁਰ ਵਜੋਂ ਹੋਈ ਹੈ। ਉਹ ਮੂਲ ਰੂਪ ਤੋਂ ਹਿਮਾਚਲ ਦਾ ਵਸਨੀਕ ਹੈ ਅਤੇ ਸੰਨੀ ਇਨਕਲੇਵ ’ਚ ਕਿਰਾਏ ਦੇ ਫਲੈਟ ’ਚ ਰਹਿੰਦਾ ਸੀ।
ਮ੍ਰਿਤਕ ਦੀ ਮਾਤਾ ਵਿਮਲਾ ਠਾਕੁਰ ਨੇ ਦੱਸਿਆ ਕਿ ਉਸ ਦਾ ਪੁੱਤਰ ਆਪਣੇ ਕੰਮਕਾਰ ਸਬੰਧੀ ਪਿਛਲੇ 6 ਮਹੀਨੇ ਤੋਂ ਖਰੜ ਵਿਖੇ ਰਹਿ ਰਿਹਾ ਸੀ।ਐਤਵਾਰ ਨੂੰ ਮਕਾਨ ਮਾਲਕ ਹਿਮਾਯੂ ਗੁਪਤਾ ਨੇ ਫ਼ੋਨ ’ਤੇ ਦੱਸਿਆ ਕਿ ਉਸ ਦੇ ਪੁੱਤਰ ਨੇ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ ਅਤੇ ਤਰੁੰਤ ਖਰੜ ਪੁਲਸ ਨੂੰ ਸੂਚਿਤ ਕੀਤਾ।
ਸੰਨੀ ਇਨਕਲੇਵ ਚੌਂਕੀ ਇੰਚਾਰਜ ਐੱਸ. ਆਈ. ਚਰਨਜੀਤ ਸਿੰਘ ਰਾਮੇਵਾਲ ਨੇ ਦੱਸਿਆ ਕਿ ਸੂਚਨਾ ਮਿਲਦੇ ਸਾਰ ਏ. ਐੱਸ. ਆਈ. ਰਜਿੰਦਰ ਸਿੰਘ ਸਮੇਤ ਸੀਨੀਅਰ ਸਿਪਾਹੀ ਰਮਨਪ੍ਰੀਤ ਸਿੰਘ ਮੌਕੇ ’ਤੇ ਪੁੱਜੇ ਤੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਪੁਹੰਚਾਈ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ’ਤੇ ਕੋਈ ਸ਼ੱਕ ਨਹੀਂ ਹੈ, ਉਹ ਕਨੂੰਨੀ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ।