ਛੋਟੀ ਔਲਾਦ ਹੀ ਹੁੰਦੀ ਹੈ ਮਾਪਿਆਂ ਦੀ ਵਧੇਰੀ ਚਹੇਤੀ

Saturday, Jan 18, 2025 - 07:15 PM (IST)

ਛੋਟੀ ਔਲਾਦ ਹੀ ਹੁੰਦੀ ਹੈ ਮਾਪਿਆਂ ਦੀ ਵਧੇਰੀ ਚਹੇਤੀ

ਨਵੀਂ ਦਿੱਲੀ (ਏਜੰਸੀ)- ਭਾਵੇਂ ਮਾਪੇ ਆਪਣੀਆਂ ਧੀਆਂ ਤੇ ਆਗਿਆਕਾਰੀ ਬੱਚਿਆਂ ਦਾ ਪੱਖ ਪੂਰਦੇ ਹਨ ਪਰ ਆਮ ਤੌਰ ’ਤੇ ਛੋਟੀ ਔਲਾਦ ਹੀ ਮਾਪਿਆਂ ਦੀ ਵਧੇਰੀ ਚਹੇਤੀ ਹੁੰਦੀ ਹੈ। ਹਾਲਾਂਕਿ ਵੱਡੇ ਬੱਚਿਆਂ ਨੂੰ ਅਕਸਰ ਵਧੇਰੇ ਖੁਦਮੁਖਤਿਆਰੀ ਦਿੱਤੀ ਜਾਂਦੀ ਹੈ, ਕਿਉਂਕਿ ਉਮਰ ਦੇ ਨਾਲ ਮਾਪੇ ਉਨ੍ਹਾਂ ’ਤੇ ਘੱਟ ਕੰਟਰੋਲ ਵਾਲੇ ਹੋ ਜਾਂਦੇ ਹਨ। ਇਹ ਨਤੀਜੇ 30 ਅਧਿਐਨਾਂ ਤੇ 14 ਡਾਟਾ ਬੇਸਾਂ ਦੀ ਸਮੀਖਿਆ ’ਤੇ ਆਧਾਰਿਤ ਹਨ, ਜਿਨ੍ਹਾਂ ’ਚ ਲਗਭਗ 19,500 ਵਿਅਕਤੀਆਂ ਨੇ ਹਿੱਸਾ ਲਿਆ। ਸਮੀਖਿਆ ਦੇ ਮੁੱਖ ਲੇਖਕ ਤੇ ਅਮਰੀਕਾ ’ਚ ਬ੍ਰਿਘਮ ਯੰਗ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਅਲੈਗਜ਼ੈਂਡਰ ਜੈਨਸਨ ਨੇ ਕਿਹਾ ਕਿ ਖੋਜਕਰਤਾ ਦਹਾਕਿਆਂ ਤੋਂ ਜਾਣਦੇ ਹਨ ਕਿ ਮਾਪਿਆਂ ਦਾ ਪੱਖਪਾਤ ਰਵੱਈਆ ਬੱਚਿਆਂ 'ਤੇ ਸਥਾਈ ਨਤੀਜਾ ਹੋ ਸਕਦਾ ਹੈ।

ਇਹ ਵੀ ਪੜ੍ਹੋ: ਟਰੰਪ 'ਤੇ ਹਮਲੇ ਦੀ ਸਹੀ ਭਵਿੱਖਬਾਣੀ ਕਰਨ ਵਾਲੇ ਬਾਬਾ ਬਿਗਸ ਦਾ ਦਾਅਵਾ, ਆਉਣ ਵਾਲਾ ਹੈ ਭਿਆਨਕ ਭੂਚਾਲ

ਇਹ ਸਮੀਖਿਆ ‘ਈਕਾਲੋਜੀਕਲ ਬੁਲੇਟਿਨ’ ਜਰਨਲ ’ਚ ਪ੍ਰਕਾਸ਼ਿਤ ਹੋਈ ਹੈ। ਅਧਿਐਨ ਸਾਨੂੰ ਇਹ ਸਮਝਣ ’ਚ ਮਦਦ ਕਰਦਾ ਹੈ ਕਿ ਕਿਹੜੇ ਬੱਚਿਆਂ ਦੇ ਪੱਖਪਾਤ ਦਾ ਸ਼ਿਕਾਰ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ, ਜੋ ਸਕਾਰਾਤਮਕ ਅਤੇ ਨਕਾਰਾਤਮਕ ਦੋਵੇਂ ਹੋ ਸਕਦਾ ਹੈ। ਖੋਜਕਰਤਾਵਾਂ ਅਨੁਸਾਰ ਮਾਪਿਆਂ ਦਾ ਪੱਖਪਾਤ, ਜਿਸ ’ਚ ਉਹ ਇਕ ਬੱਚੇ ਨੂੰ ਦੂਜੇ ਬੱਚੇ ਨਾਲੋਂ ਵੱਧ ਪਸੰਦ ਕਰਦੇ ਹਨ, ਕਈ ਤਰੀਕਿਆਂ ਨਾਲ ਪ੍ਰਗਟ ਹੋ ਸਕਦਾ ਹੈ, ਜਿਵੇਂ ਉਹ ਬੱਚਿਆਂ ਨਾਲ ਕਿਵੇਂ ਗੱਲਬਾਤ ਕਰਦੇ ਹਨ, ਉਹ ਉਨ੍ਹਾਂ ’ਤੇ ਕਿੰਨਾ ਪੈਸਾ ਖਰਚ ਕਰਦੇ ਹਨ ਜਾਂ ਬੱਚਿਆਂ ’ਤੇ ਉਨ੍ਹਾਂ ਦਾ ਕਿੰਨਾ ਕੰਟਰੋਲ ਹੈ?

ਇਹ ਵੀ ਪੜ੍ਹੋ: ਪੁਲਸ ਤੇ ਅਪਰਾਧੀਆਂ ਵਿਚਾਲੇ ਮੁਕਾਬਲਾ, 6 ਦਾ ਐਨਕਾਊਂਟਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News