ਜਾਰੀ ਹੈ 'ਆਪਰੇਸ਼ਨ ਸਿੰਧੂ', 326 ਹੋਰ ਭਾਰਤੀਆਂ ਦੀ ਕਰਵਾਈ ਗਈ ਘਰ ਵਾਪਸੀ

Tuesday, Jun 24, 2025 - 11:12 AM (IST)

ਜਾਰੀ ਹੈ 'ਆਪਰੇਸ਼ਨ ਸਿੰਧੂ', 326 ਹੋਰ ਭਾਰਤੀਆਂ ਦੀ ਕਰਵਾਈ ਗਈ ਘਰ ਵਾਪਸੀ

ਨਵੀਂ ਦਿੱਲੀ- ਆਪਰੇਸ਼ਨ ਸਿੰਧੂ ਤਹਿਤ ਇਜ਼ਰਾਈਲ ਤੋਂ ਦੋ ਉਡਾਣਾਂ ਰਾਹੀਂ ਮੰਗਲਵਾਰ ਨੂੰ 326 ਭਾਰਤੀ ਨਾਗਰਿਕ ਦਿੱਲੀ ਪਹੁੰਚੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਕਿਹਾ ਕਿ ਆਪਰੇਸ਼ਨ ਸਿੰਧੂ ਦਾ ਇਜ਼ਰਾਈਲ ਪੜਾਅ 23 ਜੂਨ ਨੂੰ ਸ਼ੁਰੂ ਹੋਇਆ ਸੀ ਜਿਸ 'ਚ 161 ਭਾਰਤੀ ਨਾਗਰਿਕਾਂ ਦਾ ਪਹਿਲਾ ਸਮੂਹ ਇਜ਼ਰਾਈਲ ਤੋਂ ਘਰ ਵਾਪਸ ਪਰਤਿਆ। ਇਹ ਲੋਕ ਅੱਜ ਸਵੇਰੇ 08:20 ਵਜੇ ਜਾਰਡਨ ਦੀ ਰਾਜਧਾਨੀ ਓਮਾਨ ਤੋਂ ਸੁਰੱਖਿਅਤ ਨਵੀਂ ਦਿੱਲੀ ਪਹੁੰਚੇ। ਵਿਦੇਸ਼ ਰਾਜ ਮੰਤਰੀ ਪਵਿੱਤਰਾ ਮਾਰਗਰੇਟਾ ਹਵਾਈ ਅੱਡੇ 'ਤੇ ਮੌਜੂਦ ਸਨ।

PunjabKesari

ਇਹ ਵੀ ਪੜ੍ਹੋ : ਹੁਣ ਇਨ੍ਹਾਂ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ, ਜਾਰੀ ਹੋ ਗਏ ਸਖ਼ਤ ਹੁਕਮ

ਸ਼੍ਰੀ ਜਾਇਸਵਾਲ ਨੇ ਕਿਹਾ ਕਿ ਆਪਰੇਸ਼ਨ ਸਿੰਧੂ ਤਹਿਤ ਹੀ ਓਮਾਨ ਤੋਂ ਭਾਰਤੀ ਹਵਾਈ ਫ਼ੌਜ ਦੇ ਇਕ ਸੀ-17 ਜਹਾਜ਼ ਤੋਂ ਅੱਜ ਸਵੇਰੇ ਕਰੀਬ 8.45 ਵਜੇ ਇਜ਼ਰਾਇਲ ਤੋਂ 165 ਭਾਰਤੀ ਨਾਗਰਿਕ ਪਾਲਮ ਹਵਾਈ ਸੈਨਿਕ ਹਵਾਈ ਅੱਡੇ 'ਤੇ ਉਤਰੇ, ਜਿੱਥੇ ਸੂਚਨਾ ਪ੍ਰਸਾਰਨ ਅਤੇ ਸੰਸਦੀ ਕਾਰਜ ਰਾਜ ਮੰਤਰੀ ਡਾ. ਐੱਲ. ਮੁਰੂਗਨ ਨੇ ਉਨ੍ਹਾਂ ਦਾ ਸਵਾਗਤ ਕੀਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਵਿਦੇਸ਼ਾਂ 'ਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਸਰਕਾਰ ਦੀ ਪਹਿਲੀ ਤਰਜੀਹ ਬਣੀ ਹੋਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News