ਦੇਸ਼ ''ਚ ਕੋਰੋਨਾ ਸਰਗਰਮ ਮਾਮਲਿਆਂ ਦੀ ਗਿਣਤੀ 7154 ਪਹੁੰਚੀ, ਹੁਣ ਤੱਕ 77 ਦੀ ਹੋਈ ਮੌਤ

Thursday, Jun 12, 2025 - 11:49 AM (IST)

ਦੇਸ਼ ''ਚ ਕੋਰੋਨਾ ਸਰਗਰਮ ਮਾਮਲਿਆਂ ਦੀ ਗਿਣਤੀ 7154 ਪਹੁੰਚੀ, ਹੁਣ ਤੱਕ 77 ਦੀ ਹੋਈ ਮੌਤ

ਨਵੀਂ ਦਿੱਲੀ- ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਇਨਫੈਕਸ਼ਨ ਦੇ ਸਰਗਰਮ ਮਾਮਲਿਆਂ 'ਚ ਕਮੀ ਆਈ ਹੈ। ਵੀਰਵਾਰ ਸਵੇਰੇ 8 ਵਜੇ ਤੱਕ 33 ਨਵੇਂ ਸਰਗਰਮ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਕੁੱਲ ਸਰਗਰਮ ਮਾਮਲਿਆਂ ਦੀ ਗਿਣਤੀ 7154 ਤੱਕ ਪਹੁੰਚ ਗਈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਵਲੋਂ ਅੱਜ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ ਇਨਫੈਕਸ਼ਨ ਨਾਲ ਮਹਾਰਾਸ਼ਟਰ 'ਚ 2 ਅਤੇ ਮੱਧ ਪ੍ਰਦੇਸ਼ 'ਚ ਇਕ ਮਰੀਜ਼ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 77 ਹੋ ਗਈ ਹੈ। ਮੰਤਰਾਲਾ ਦੇ ਅੰਕੜਿਆਂ ਅਨੁਸਾਰ ਸਭ ਤੋਂ ਜ਼ਿਆਦਾ ਮਾਮਲੇ ਕੇਰਲ 'ਚ ਦਰਜ ਕੀਤੇ ਗਏ ਹਨ। 

ਮਹਾਰਾਸ਼ਟਰ ਅਤੇ ਪੱਛਮੀ ਬੰਗਾਲ 'ਚ ਵੀ ਮਾਮਲਿਆਂ 'ਚ ਵਾਧਾ ਦੇਖਿਆ ਗਿਆ ਹੈ। ਕੋਰੋਨਾ ਸੰਕਰਮਣ ਨਾਲ ਕੇਰਲ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਰਿਹਾ ਹੈ ਪਰ ਅੱਜ ਸਵੇਰ ਤੱਕ 58 ਸਰਗਰਮ ਮਾਮਲਿਆਂ 'ਚ ਕਮੀ ਦੇ ਬਾਵਜੂਦ ਇਸ ਦਾ ਅੰਕੜਾ 2165 'ਤੇ ਬਣਿਆ ਹੋਇਆ ਹੈ ਅਤੇ ਦਿੱਲੀ 'ਚ ਲਗਭਗ 26 ਮਾਮਲੇ ਘਟਣ ਨਾਲ ਮਾਮਲਿਆਂ ਦੀ ਕੁੱਲ ਗਿਣਤੀ 731 ਰਹਿ ਗਈ। ਗੁਜਰਾਤ 'ਚ ਵੀ ਇਸ ਦੇ ਮਾਮਲੇ ਤੇਜ਼ੀ ਨਾਲ ਵੱਧ ਕੇ 1281 ਤੱਕ ਪਹੁੰਚ ਗਏ ਹਨ। ਇਸ ਤੋਂ ਇਲਾਵਾ ਪੱਛਮੀ ਬੰਗਾਲ 'ਚ 747, ਮਹਾਰਾਸ਼ਟਰ 'ਚ 615, ਕਰਨਾਟਕ 'ਚ 467, ਤਾਮਿਲਨਾਡੂ 'ਚ 231, ਉੱਤਰ ਪ੍ਰਦੇਸ਼ 'ਚ 227, ਰਾਜਸਥਾਨ 'ਚ 141, ਹਰਿਆਣਾ 'ਚ 83, ਆਂਧਰਾ ਪ੍ਰਦੇਸ਼ 'ਚ 103, ਮੱਧ ਪ੍ਰਦੇਸ਼ 'ਚ 86, ਛੱਤੀਸਗੜ੍ਹ 'ਚ 45, ਬਿਹਾਰ 'ਚ 40, ਓਡੀਸ਼ਾ 'ਚ 42, ਸਿੱਕਮ 'ਚ 39, ਪੰਜਾਬ 'ਚ 31, ਜੰਮੂ ਕਸ਼ਮੀਰ 'ਚ 12, ਝਾਰਖੰਡ 'ਚ 19, ਆਸਾਮ 'ਚ 13, ਤੇਲੰਗਾਨਾ 'ਚ 12, ਪੁਡੂਚੇਰੀ 'ਚ 8, ਉੱਤਰਾਖੰਡ 'ਚ 4, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ 'ਚ 2-2 ਸਰਗਰਮ ਮਾਮਲੇ ਹਨ। ਤ੍ਰਿਪੁਰਾ, ਮਿਜ਼ੋਰਮ ਅਤੇ ਅਰੁਣਾਚਲ ਪ੍ਰਦੇਸ਼ 'ਚ ਕੋਰੋਨਾ ਦਾ ਕੋਈ ਮਾਮਲਾ ਨਹੀਂ ਹੈ। ਸਰਕਾਰੀ ਅਧਿਕਾਰੀਆਂ ਅਤੇ ਸਿਹਤ ਮਾਹਿਰਾਂ ਨੇ ਕੋਵਿਡ-ਉਪਯੁਕਤ ਰਵੱਈਆ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਇਸ ਦੇ ਅਧੀਨ ਮਾਸਕ ਪਹਿਨਣਾ, ਵਾਰ-ਵਾਰ ਹੱਥ ਧੋਣਾ ਅਤੇ ਭੀੜ ਵਾਲੇ ਇਨਡੋਰ ਸਥਾਨਾਂ 'ਤੇ ਜਾਣ ਤੋਂ ਬਚਣਾ ਸ਼ਾਮਲ ਹੈ, ਖ਼ਾਸ ਕਰ ਕੇ ਉਨ੍ਹਾਂ ਖੇਤਰਾਂ 'ਚ ਜਿੱਥੇ ਮਾਮਲਿਆਂ 'ਚ ਵਾਧਾ ਦੇਖਿਆ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News