ਥਰੂਰ ''ਤੇ ਖੜਗੇ ਦਾ ਤੰਜ਼ : ਕੁਝ ਲੋਕਾਂ ਲਈ ''ਮੋਦੀ ਫਰਸਟ'', ਸਾਡੇ ਲਈ ਦੇਸ਼ ਪਹਿਲੇ ਹੈ
Wednesday, Jun 25, 2025 - 05:57 PM (IST)

ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬੁੱਧਵਾਰ ਨੂੰ ਪਾਰਟੀ ਸੰਸਦ ਮੈਂਬਰ ਸ਼ਸ਼ੀ ਥਰੂਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕਰਨ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੁਝ ਲੋਕਾਂ ਲਈ 'ਮੋਦੀ ਪਹਿਲਾਂ' ਹੈ ਪਰ ਮੁੱਖ ਵਿਰੋਧੀ ਪਾਰਟੀ ਲਈ ਦੇਸ਼ ਪਹਿਲਾਂ ਆਉਂਦਾ ਹੈ। ਥਰੂਰ ਨੇ ਸੋਮਵਾਰ ਨੂੰ ਇਕ ਅੰਗਰੇਜ਼ੀ ਅਖ਼ਬਾਰ ਲਈ ਲਿਖੇ ਇਕ ਲੇਖ 'ਚ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਊਰਜਾ, ਉਨ੍ਹਾਂ ਦੀ ਬਹੁਪੱਖੀ ਸ਼ਖਸੀਅਤ ਅਤੇ ਸੰਚਾਰ ਕਰਨ ਦੀ ਤਿਆਰੀ ਵਿਸ਼ਵ ਪੱਧਰ 'ਤੇ ਭਾਰਤ ਲਈ ਇਕ "ਅਹਿਮ ਪੂੰਜੀ" ਬਣੀ ਹੋਈ ਹੈ ਪਰ ਇਸ ਨੂੰ ਹੋਰ ਸਹਿਯੋਗ ਅਤੇ ਸਮਰਥਨ ਦੀ ਲੋੜ ਹੈ। ਥਰੂਰ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਸ਼ੰਸਾ ਬਾਰੇ ਪੁੱਛੇ ਜਾਣ 'ਤੇ ਖੜਗੇ ਨੇ ਪੱਤਰਕਾਰਾਂ ਨੂੰ ਵਿਅੰਗਮਈ ਲਹਿਜੇ 'ਚ ਕਿਹਾ, "ਮੈਨੂੰ ਅੰਗਰੇਜ਼ੀ ਪੜ੍ਹਨੀ ਨਹੀਂ ਆਉਂਦੀ। ਉਨ੍ਹਾਂ ਦੀ ਭਾਸ਼ਾ ਬਹੁਤ ਵਧੀਆ ਹੈ। ਇਸ ਲਈ ਉਨ੍ਹਾਂ ਨੂੰ ਪਾਰਟੀ ਦੀ ਕਾਰਜਕਾਰੀ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ।"
ਇਹ ਵੀ ਪੜ੍ਹੋ : ਸ਼ਸ਼ੀ ਥਰੂਰ ਨੇ ਮੁੜ ਕੀਤੀ ਨਰਿੰਦਰ ਮੋਦੀ ਦੀ ਤਾਰੀਫ਼, ਕਿਹਾ- PM ਭਾਰਤ ਲਈ 'Prime Asset'
'ਆਪਰੇਸ਼ਨ ਸਿੰਦੂਰ' ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ,''ਸਾਰੇ ਵਿਰੋਧੀ ਦਲਾਂ ਨੇ ਕਿਹਾ ਕਿ ਅਸੀਂ ਦੇਸ਼ ਦੀ ਫ਼ੌਜ ਨਾਲ ਹਾਂ। ਪਹਿਲਾਂ ਮੈਂ ਗੁਲਬਰਗ 'ਚ ਇਹ ਕਿਹਾ ਸੀ ਕਿ ਦੇਸ਼ ਸਭ ਤੋਂ ਵੱਡਾ ਹੈ, ਸਾਰੇ ਮਿਲ ਕੇ ਆਵਾਜ਼ ਚੁਕਾਂਗੇ। ਅਸੀਂ ਕਿਹਾ ਸੀ ਕਿ ਦੇਸ਼ ਪਹਿਲਾਂ ਹੈ। ਕੁਝ ਲੋਕ ਅਜਿਹੇ ਹਨ ਜਿਨ੍ਹਾਂ ਲਈ 'ਮੋਦੀ ਫਰਸਟ' ਅਤੇ ਦੇਸ਼ ਬਾਅਦ 'ਚ ਹੈ। ਹੁਣ ਅਸੀਂ ਕੀ ਕਰੀਏ?'' ਥਰੂਰ ਦੀ ਟਿੱਪਣੀ ਨਾਲ ਸੰਬੰਧਤ ਇਕ ਹੋਰ ਸਵਾਲ ਦੇ ਜਵਾਬ 'ਚ ਖੜਗੇ ਨੇ ਕਿਹਾ,''ਜਿਸ ਨੂੰ ਜੋ ਲਿਖਣਾ ਆਉਂਦਾ ਹੈ, ਉਹ ਲਿਖਣਗੇ, ਉਸ ਨੂੰ ਲੈ ਕੇ ਅਸੀਂ ਆਪਣਾ ਦਿਮਾਗ ਨਹੀਂ ਲਗਾਉਣਾ ਚਾਹੁੰਦੇ ਹਾਂ। ਸਾਡਾ ਇਕ ਟੀਚਾ ਹੈ ਕਿ ਦੇਸ਼ 'ਚ ਏਕਤਾ ਰਹੇ, ਦੇਸ਼ ਦੀ ਸੁਰੱਖਿਆ ਰਹੇ। ਦੇਸ਼ ਲਈ ਅਸੀਂ ਲੜਦੇ ਰਹਾਂਗੇ, ਕਿਸੇ ਦੀ ਗੱਲ 'ਤੇ ਧਿਆਨ ਦੇਣ ਦੀ ਲੋੜ ਨਹੀਂ ਹੈ।'' ਕਾਂਗਰਸ ਪ੍ਰਧਾਨ ਦੀਆਂ ਇਨ੍ਹਾਂ ਟਿੱਪਣੀਆਂ ਤੋਂ ਬਾਅਦ ਥਰੂਰ ਨੇ ਕਿਸੇ ਦਾ ਨਾਂ ਲਏ ਬਿਨਾਂ 'ਐਕਸ' 'ਤੇ ਵਿਅੰਗਮਈ ਪੋਸਟ ਕੀਤਾ। ਉਨ੍ਹਾਂ ਨੇ ਇਕ ਚਿੜੀ ਦੀ ਤਸਵੀਰ ਪੋਸਟ ਕਰਦੇ ਹੋਏ ਕਿਹਾ,''ਉੱਡਣ ਦੀ ਇਜਾਜ਼ਤ ਨਾ ਮੰਗੋ। ਖੰਭ ਤੁਹਾਡੇ ਹਨ, ਅਸਮਾਨ ਕਿਸੇ ਦਾ ਨਹੀਂ ਹੈ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8