Air India ਦੀ ਇਕ ਹੋਰ ਫਲਾਈਟ ''ਚ ਆਈ ਖ਼ਰਾਬੀ ! ਦਿੱਲੀ ਆਉਂਦੇ ਸਮੇਂ ਰਸਤੇ ''ਚੋਂਂ ਹੀ ਭੇਜਿਆ ਗਿਆ ਵਾਪਸ

Monday, Jun 16, 2025 - 11:56 AM (IST)

Air India ਦੀ ਇਕ ਹੋਰ ਫਲਾਈਟ ''ਚ ਆਈ ਖ਼ਰਾਬੀ ! ਦਿੱਲੀ ਆਉਂਦੇ ਸਮੇਂ ਰਸਤੇ ''ਚੋਂਂ ਹੀ ਭੇਜਿਆ ਗਿਆ ਵਾਪਸ

ਇੰਟਰਨੈਸ਼ਨਲ ਡੈਸਕ- 12 ਜੂਨ ਨੂੰ ਅਹਿਮਦਾਬਾਦ 'ਚ ਹੋਏ ਭਿਆਨਕ ਪਲੇਨ ਕ੍ਰੈਸ਼ ਮਗਰੋਂ ਏਅਰ ਇੰਡੀਆ ਲਗਾਤਾਰ ਸਵਾਲਾਂ ਦੇ ਘੇਰੇ 'ਚ ਘਿਰੀ ਹੋਈ ਹੈ। ਇਸੇ ਦੌਰਾਨ ਇਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਏਅਰ ਇੰਡੀਆ ਦਾ ਬੋਇੰਗ 787-8 ਡ੍ਰੀਮਲਾਈਨਲਰ ਜਹਾਜ਼, ਜੋ ਕਿ ਹਾਂਗਕਾਂਗ ਤੋਂ ਦਿੱਲੀ ਆ ਰਿਹਾ ਸੀ, ਅਚਾਨਕ ਅੱਧੇ ਰਸਤੇ 'ਚੋਂ ਵਾਪਸ ਮੁੜ ਗਿਆ ਹੈ। 

ਜਾਣਕਾਰੀ ਅਨੁਸਾਰ ਏਅਰ ਇੰਡੀਆ ਦੀ ਫਲਾਈਟ ਏ.ਆਈ.315, ਜੋ ਕਿ ਹਾਂਗਕਾਂਗ ਤੋਂ ਦਿੱਲੀ ਆ ਰਹੀ ਸੀ, ਨੂੰ ਹਵਾ ਵਿਚਾਲੇ ਤਕਨੀਕੀ ਖ਼ਰਾਬੀ ਕਾਰਨ ਹਾਂਗਕਾਂਗ ਵਾਪਸ ਭੇਜ ਦਿੱਤਾ ਗਿਆ ਹੈ। ਇਸ ਖ਼ਰਾਬੀ ਦੀ ਜਾਣਕਾਰੀ ਪਾਇਲਟ ਨੇ ਦਿੱਤੀ ਸੀ, ਜਿਸ ਮਗਰੋਂ ਜਹਾਜ਼ ਨੂੰ ਵਾਪਸ ਭੇਜਣ ਦਾ ਫੈਸਲਾ ਕੀਤਾ ਗਿਆ ਹੈ। 

PunjabKesari

ਇਹ ਵੀ ਪੜ੍ਹੋ- ਨਿਊਕਲੀਅਰ ਸਾਈਟ 'ਤੇ ਰੇਡੀਏਸ਼ਨ ਲੀਕੇਜ ! ਇਨਸਾਨੀਅਤ ਲਈ ਪੈਦਾ ਹੋਇਆ ਵੱਡਾ ਖ਼ਤਰਾ

ਜ਼ਿਕਰਯੋਗ ਹੈ ਕਿ 12 ਜੂਨ ਨੂੰ ਅਹਿਮਦਾਬਾਦ ਤੋਂ ਲੰਡਨ ਜਾ ਰਿਹਾ ਏਅਰ ਇੰਡੀਆ ਦਾ ਇਕ ਜਹਾਜ਼ ਕ੍ਰੈਸ਼ ਹੋ ਗਿਆ ਸੀ ਤੇ ਉਹ ਵੀ ਬੋਇੰਗ ਦਾ 787-8 ਡ੍ਰੀਮਲਾਈਨਰ ਹੀ ਸੀ। ਇਸ ਹਾਦਸੇ 'ਚ ਹੁਣ ਤੱਕ 270 ਲੋਕਾਂ ਤੋਂ ਵੱਧ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ 'ਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੈ ਰੁਪਾਨੀ ਵੀ ਸ਼ਾਮਲ ਸਨ। ਇਸ ਕਾਰਨ ਏਅਰ ਇੰਡੀਆ ਦੇ ਜਹਾਜ਼ ਲਗਾਤਾਰ ਸੁਰੱਖਿਆ ਕਾਰਨਾਂ ਕਾਰਨ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਇਸ ਹਾਦਸੇ ਮਗਰੋਂ ਡੀ.ਜੀ.ਸੀ.ਏ. ਨੇ ਏਅਰ ਇੰਡੀਆ ਦੀ ਹਰੇਕ ਉਡਾਣ ਤੋਂ ਪਹਿਲਾਂਂ ਜਹਾਜ਼ ਦੀ ਚੰਗੀ ਤਰ੍ਹਾਂਂ ਜਾਂਂਚ ਕਰਨ ਦੇ ਆਦੇਸ਼ ਦਿੱਤੇ ਸਨ ਤੇ ਜਾਂਚ ਕਲੀਅਰ ਹੋਣ 'ਤੇ ਹੀ ਉਡਾਣ ਭਰਨ ਦੇ ਹੁਕਮ ਜਾਰੀ ਕੀਤੇ ਸਨ।

ਇਹ ਵੀ ਪੜ੍ਹੋ- ਈਰਾਨ ਨੇ ਢੇਰ ਕਰ'ਤੇ 2 F-35 ਲੜਾਕੂ ਜਹਾਜ਼ ! ਅਜਿਹਾ ਕਰਨ ਵਾਲਾ ਬਣਿਆ ਦੁਨੀਆ ਦਾ ਪਹਿਲਾ ਦੇਸ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News