ਮਿਲਣ ਵਾਲੀ ਹੈ ਝੁਲਸਾ ਦੇਣ ਵਾਲੀ ਗਰਮੀ ਤੋਂ ਰਾਹਤ ! ਮੌਸਮ ਵਿਭਾਗ ਨੇ ਦੱਸਿਆ ਕਦੋਂ ਆਵੇਗਾ ਮਾਨਸੂਨ
Saturday, Jun 14, 2025 - 09:37 AM (IST)

ਨੈਸ਼ਨਲ ਡੈਸਕ- ਦੱਖਣ-ਪੱਛਮ ਮਾਨਸੂਨ ਨੇ ਇਸ ਹਫਤੇ ਮੁੜ ਰਫਤਾਰ ਫੜ ਲਈ ਹੈ ਅਤੇ ਆਪਣੇ ਆਮ ਸਮੇਂ ਤੋਂ ਕਾਫੀ ਪਹਿਲਾਂ 25 ਜੂਨ ਤੱਕ ਦਿੱਲੀ ਸਮੇਤ ਉੱਤਰ-ਪੱਛਮ ਭਾਰਤ ਦੇ ਵਧੇਰੇ ਹਿੱਸਿਆਂ ਵਿਚ ਇਸ ਦੇ ਪੁੱਜਣ ਦੀ ਸੰਭਾਵਨਾ ਹੈ। ਭਾਰਤ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ.) ਨੇ ਇਹ ਜਾਣਕਾਰੀ ਦਿੱਤੀ।
ਮਾਨਸੂਨ 24 ਮਈ ਨੂੰ ਕੇਰਲ ਪੁੱਜਾ, ਜੋ 2009 ਤੋਂ ਬਾਅਦ ਇੰਨਾ ਪਹਿਲਾਂ ਪੁੱਜਾ ਹੈ। ਸਾਲ 2009 ਵਿਚ ਇਹ 23 ਮਈ ਨੂੰ ਕੇਰਲ ਪੁੱਜਾ ਸੀ। ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਵਿਚ ਹੇਠਲੇ ਦਬਾਅ ਵਾਲੇ ਮਜ਼ਬੂਤ ਤੰਤਰ ਕਾਰਨ ਮਾਨਸੂਨ ਅਗਲੇ ਕੁਝ ਦਿਨਾਂ ਵਿਚ ਤੇਜ਼ੀ ਨਾਲ ਵਧਿਆ ਅਤੇ 29 ਮਈ ਤੱਕ ਮੁੰਬਈ ਸਮੇਤ ਮੱਧ ਮਹਾਰਾਸ਼ਟਰ ਦੇ ਕੁਝ ਹਿੱਸਿਆਂ ਅਤੇ ਪੂਰੇ ਪੂਰਬ ਉੱਤਰ ਤੱਕ ਪੁੱਜ ਗਿਆ। ਇਹ ਹਾਲਾਂਕਿ 28-29 ਮਈ ਤੋਂ 10-11 ਜੂਨ ਤੱਕ ਰੁਕਿਆ ਰਿਹਾ ਅਤੇ ਹੁਣ ਫਿਰ ਤੋਂ ਸਰਗਰਮ ਹੋਇਆ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਲੰਡਨ ਲਈ ਰਵਾਨਾ ਹੋਣ ਦੇ ਕੁਝ ਸਮੇਂ ਬਾਅਦ ਹੀ ਵਾਪਸ ਮੁੜਿਆ ਏਅਰ ਇੰਡੀਆ ਦਾ ਜਹਾਜ
ਜੂਨ ਦੀ ਸ਼ੁਰੂਆਤ ਤੋਂ ਮੀਂਹ ਦੀ ਕਮੀ ਕਾਰਨ ਤਾਪਮਾਨ ਵਿਚ ਤੇਜ਼ ਵਾਧਾ ਹੋਇਆ, ਜਿਸ ਨਾਲ 8-9 ਜੂਨ ਤੋਂ ਉੱਤਰ-ਪੱਛਮ ਅਤੇ ਮੱਧ ਭਾਰਤ ਦੇ ਵੱਡੇ ਹਿੱਸੇ ਵਿਚ ਭਿਆਨਕ ਗਰਮੀ ਦੀ ਸਥਿਤੀ ਪੈਦਾ ਹੋ ਗਈ। ਆਈ.ਐੱਮ.ਡੀ. ਦੇ ਵਿਸਤਾਰਿਤ ਮਿਆਦ ਪੂਰਵ ਅਨੁਮਾਨ ਮੁਤਾਬਕ ਹੁਣ ਮਾਨਸੂਨ 18 ਜੂਨ ਤੱਕ ਮੱਧ ਅਤੇ ਪੂਰਬੀ ਭਾਰਤ ਦੇ ਬਾਕੀ ਹਿੱਸਿਆਂ ਤੇ ਉੱਤਰ-ਪੱਛਮ ਭਾਰਤ ਦੇ ਕੁਝ ਇਲਾਕਿਆਂ ਤੱਕ ਪੁੱਜ ਜਾਵੇਗਾ। ਇਸ ਦੇ 19 ਜੂਨ ਤੋਂ 25 ਜੂਨ ਦਰਮਿਆਨ ਉੱਤਰ-ਪੱਛਮ ਭਾਰਤ ਦੇ ਵਧੇਰੇ ਹਿੱਸਿਆਂ ਵਿਚ ਅੱਗੇ ਵਧਣ ਦੀ ਉਮੀਦ ਹੈ।
ਇਹ ਵੀ ਪੜ੍ਹੋ- ਇਕ ਵਾਰ ਫ਼ਿਰ 'ਹੱਥ ਆਈ ਪਰ ਮੂੰਹ ਨਾ ਲੱਗੀ' ! 10 ਦਿਨਾਂ 'ਚ ਦੂਜਾ ਫਾਈਨਲ ਹਾਰ ਗਏ 'ਸਰਪੰਚ ਸਾਬ੍ਹ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e