F-35 ਨਾਲੋਂ ਜ਼ਿਆਦਾ ਘਾਤਕ ਹੈ ਰਾਫੇਲ, ਪਾਕਿਸਤਾਨ ਡੇਗ ਨਹੀਂ ਸਕਦਾ : ਡਸਾਲਟ

Monday, Jun 16, 2025 - 12:01 AM (IST)

F-35 ਨਾਲੋਂ ਜ਼ਿਆਦਾ ਘਾਤਕ ਹੈ ਰਾਫੇਲ, ਪਾਕਿਸਤਾਨ ਡੇਗ ਨਹੀਂ ਸਕਦਾ : ਡਸਾਲਟ

ਨਵੀਂ ਦਿੱਲੀ, (ਅਨਸ)- ਫਰਾਂਸੀਸੀ ਜਹਾਜ਼ ਨਿਰਮਾਣ ਕੰਪਨੀ ਡਸਾਲਟ ਏਵੀਏਸ਼ਨ ਦੇ ਸੀ. ਈ. ਓ. ਐਰਿਕ ਟ੍ਰੈਪੀਅਰ ਨੇ ਪਾਕਿਸਤਾਨ ਵਲੋਂ 3 ਭਾਰਤੀ ਰਾਫੇਲ ਲੜਾਕੂ ਜਹਾਜ਼ਾਂ ਨੂੰ ਡੇਗਣ ਦੇ ਦਾਅਵੇ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਫੇਲ ਚੀਨ ਦੇ ਮੌਜੂਦਾ ਲੜਾਕੂ ਜਹਾਜ਼ ਐੱਫ-35 ਨਾਲੋਂ ਕਿਤੇ ਜ਼ਿਆਦਾ ਸਮਰੱਥ ਹੈ। ਪਾਕਿਸਤਾਨ ਇਸ ਨੂੰ ਛੱਡ ਨਹੀਂ ਸਕਦਾ। ਉਨ੍ਹਾਂ ਇਸ ਦਾਅਵੇ ਨੂੰ ਝੂਠਾ ਅਤੇ ਬੇਬੁਨਿਆਦ ਦੱਸਿਆ ਹੈ।

ਇਹ ਬਿਆਨ ਅਜਿਹੇ ਸਮੇਂ ’ਚ ਆਇਆ ਹੈ, ਜਦੋਂ ਕੁਝ ਦਿਨਾਂ ਵਿਚ ਪੈਰਿਸ ਏਅਰ ਸ਼ੋਅ ਹੋਣ ਜਾ ਰਿਹਾ ਹੈ ਅਤੇ ਆਧੁਨਿਕ ਲੜਾਕੂ ਜਹਾਜ਼ਾਂ ਦੀ ਲੜਾਕੂ ਸਮਰੱਥਾ ਨੂੰ ਲੈ ਕੇ ਦੁਨੀਆ ਭਰ ਵਿਚ ਚਰਚਾਵਾਂ ਤੇਜ਼ ਹੋ ਗਈਆਂ ਹਨ। ਟ੍ਰੈਪੀਅਰ ਨੇ ਕਿਹਾ ਕਿ ਭਾਰਤੀ ਰਾਫੇਲ ਦੇ ਡਿੱਗਣ ਦੀਆਂ ਰਿਪੋਰਟਾਂ ਝੂਠੀਆਂ ਹਨ। ਸਾਨੂੰ ਰਾਫੇਲ ਦੀਆਂ ਸਮਰੱਥਾਵਾਂ ਅਤੇ ਇਸ ਦੇ ਲੜਾਈ ’ਚ ਟਿਕਾਊਪਨ ’ਤੇ ਪੂਰਾ ਭਰੋਸਾ ਹੈ।

ਉਨ੍ਹਾਂ ਕਿਹਾ ਕਿ ਰਾਫੇਲ ਇਕ ਬਹੁ-ਮੰਤਵੀ ਜਹਾਜ਼ ਹੈ। ਇਹ ਹਵਾ ਤੋਂ ਹਵਾ ਵਿਚ ਲੜਾਈ, ਜ਼ਮੀਨੀ ਹਮਲਾ, ਜਾਸੂਸੀ ਮਿਸ਼ਨ, ਪ੍ਰਮਾਣੂ ਰੋਕਥਾਮ ਅਤੇ ਜਹਾਜ਼ ਵਾਹਕਾਂ ਤੋਂ ਉਡਾਣ ਭਰਨ ਦੇ ਸਮਰੱਥ ਹੈ। ਰਾਫੇਲ ਐੱਫ-35 ਨਾਲੋਂ ਵਧੇਰੇ ਸਮਰੱਥ ਹੈ।


author

Rakesh

Content Editor

Related News