25 ਜੂਨ ਨੂੰ ਹੀ ਹੋਵੇਗੀ DSGMC ਅਤ੍ਰਿੰਗ ਕਮੇਟੀ ਦੀ ਚੋਣ
Sunday, Jun 22, 2025 - 03:14 PM (IST)

ਨਵੀਂ ਦਿੱਲੀ (ਕਮਲ ਕਾਂਸਲ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਦੀ ਹੋਣ ਵਾਲੀ ਅਤ੍ਰਿੰਗ ਚੋਣ ਦਾ ਐਲਾਨ ਹੋ ਗਿਆ ਹੈ। ਚੋਣ ਦੀ ਤਾਰੀਖ਼ 25 ਜੂਨ ਤੈਅ ਕੀਤੀ ਗਈ ਹੈ। ਇਸ ਚੋਣ ਦੇ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਡੀਐੱਸਜੀਐਮਸੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਚੋਣ ਕਰਵਾਉਣ ਦਾ ਅਧਿਕਾਰ ਦਿੱਲੀ ਦੇ ਉਪਰਾਜਪਾਲ ਅਤੇ ਗੁਰਦੁਆਰਾ ਨਿਰਦੇਸ਼ਕ ਦਾ ਹੁੰਦਾ ਹੈ। ਇਹਨਾਂ ਚੋਣਾਂ ਨੂੰ ਉਹ ਸੁਚੱਜੇ ਢੰਗ ਨਾਲ ਕਰਵਾਉਣ ਲਈ ਤਿਆਰ ਹਨ।
ਇਹ ਵੀ ਪੜ੍ਹੋ : 94 ਲੱਖ ਗ਼ਰੀਬ ਪਰਿਵਾਰਾਂ ਲਈ Good News! ਬੈਂਕ ਖਾਤਿਆਂ 'ਚ ਆਉਣਗੇ 2-2 ਲੱਖ ਰੁਪਏ, ਜਾਣੋ ਕਿਵੇਂ
ਉਹਨਾਂ ਕਿਹਾ ਕਿ ਹਰ ਚਾਰ ਸਾਲਾਂ ਵਿੱਚ ਹੋਣ ਵਾਲੀਆਂ ਡੀਐੱਸਜੀਐਮਸੀ ਦੀਆਂ ਆਮ ਚੋਣਾਂ ਵਿਚ ਸੰਗਤ ਵੋਟਾਂ ਪਾ ਕੇ ਮੈਂਬਰ ਦੀ ਚੋਣ ਕਰਦੀ ਹੈ। ਇਸ ਤੋਂ ਬਾਅਦ ਕਾਰਜਕਾਰੀ ਚੋਣਾਂ ’ਚ ਮੈਂਬਰਾਂ ਦੁਆਰਾ ਡੀਐੱਸਜੀਐਮਸੀ ਦੇ ਪ੍ਰਧਾਨ ਸਮੇਤ ਪੰਜ ਅਹੁਦੇਦਾਰਾਂ ਦੀ ਚੋਣ ਹੁੰਦੀ ਹੈ। ਚੋਣ ਦਾ ਐਲਾਨ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪਰਮਜੀਤ ਸਿੰਘ ਸਰਨਾ ਅਤੇ ਨੇਤਾ ਮਨਜੀਤ ਸਿੰਘ ਜੀਕੇ ਵਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : Heavy Rain Alert: ਅੱਜ ਤੋਂ 6 ਦਿਨ ਲਗਾਤਾਰ ਪਵੇਗਾ ਭਾਰੀ ਮੀਂਹ! IMD ਵਲੋਂ ਅਲਰਟ ਜਾਰੀ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।