ਨੀਤੀ ਕਮਿਸ਼ਨ ਦੀ ਬੈਠਕ ''ਚ ਸ਼ਾਮਲ ਹੋਏ ਯੋਗੀ ਤੇ ਸ਼ਿਵਰਾਜ

Friday, Jul 13, 2018 - 12:21 PM (IST)

ਨਵੀਂ ਦਿੱਲੀ— ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੀਰਵਾਰ ਨੂੰ ਦਿੱਲੀ 'ਚ ਨੀਤੀ ਕਮਿਸ਼ਨ ਦੀ ਬੈਠਕ 'ਚ ਸ਼ਾਮਲ ਹੋਏ। ਇਸ ਬੈਠਕ 'ਚ ਮਨਰੇਗਾ ਅਤੇ ਖੇਤੀ ਨੂੰ ਅੱਗੇ ਵਧਾਉਣ ਲਈ ਚਰਚਾ ਕੀਤੀ ਗਈ।
ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਸਰਕਾਰ ਖੇਤੀ ਨਾਲ ਮਨਰੇਗਾ ਨੂੰ ਜੋੜਨ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਅਤੇ ਅੱਗੇ ਵੀ ਇਹ ਕੋਸ਼ਿਸ਼ ਜਾਰੀ ਰਹੇਗੀ। ਮਨਰੇਗਾ ਦੇ ਤਹਿਤ ਬਣਾਈ ਗਈ ਕਮੇਟੀ ਦੀ ਰਿਪੋਰਟ 3 ਮਹੀਨੇ ਤੋਂ ਬਾਅਦ ਤਿਆਰ ਹੋਵੇਗੀ ਅਤੇ ਉਸ 'ਤੇ ਅਗਲੀ ਬੈਠਕ ਨਿਰਧਾਰਿਤ ਕੀਤੀ ਜਾਵੇਗੀ। ਇਸ ਬੈਠਕ 'ਚ ਯੂ. ਪੀ. ਨੂੰ ਲੈ ਕੇ ਕਈ ਅਹਿਮ ਫੈਸਲੇ ਲਏ ਗਏ।


Related News