ਕੁਸ਼ੀਨਗਰ ਹਾਦਸਾ: ਜ਼ਖਮੀਆਂ ਨੂੰ ਮਿਲਣ ਪੁੱਜੇ ਯੋਗੀ ਆਦਿਤਿਆਨਾਥ

04/26/2018 1:28:18 PM

ਕੁਸ਼ੀਨਗਰ— ਕੁਸ਼ੀਨਗਰ 'ਚ ਸਕੂਲ ਵੈਨ ਅਤੇ ਟਰੇਨ ਦੀ ਟੱਕਰ ਨਾਲ 13 ਬੱਚਿਆਂ ਦੀ ਮੌਤ ਨੂੰ ਮੁੱਖਮੰਤਰੀ ਯੋਗੀ ਆਦਿਤਿਆਨਾਥ ਨੇ ਗੰਭੀਰਤਾ ਨਾਲ ਲਿਆ ਹੈ। ਹਾਦਸੇ ਤੋਂ ਦੁੱਖੀ ਮੁੱਖਮੰਤਰੀ ਯੋਗੀ ਆਦਿਤਿਆਨਾਥ ਕੁਸ਼ੀਨਗਰ ਪੁੱਜੇ ਅਤੇ ਜ਼ਖਮੀਆਂ ਦਾ ਹਾਲ ਪੁੱਛਿਆ। ਮ੍ਰਿਤਕ ਬੱਚਿਆਂ ਦੇ ਪਰਿਵਾਰਕ ਮੈਬਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਹੌਂਸਲਾ ਦਿੱਤਾ। ਮੁੱਖਮੰਤਰੀ ਯੋਗੀ ਆਦਿਤਿਆਨਾਥ ਨੇ ਦਰਦਨਾਕ ਹਾਦਸੇ 'ਚ ਦੁੱਖ ਪ੍ਰਗਟ ਕੀਤਾ ਹੈ। ਮੁੱਖਮੰਤਰੀ ਨੇ ਗੋਰਖਪੁਰ ਯੋਗੀ ਆਦਿਤਿਆਨਾਥ ਨੇ ਦਰਦਨਾਕ ਹਾਦਸੇ 'ਤੇ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਹਨ। ਸੀ.ਐਮ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਬਰਾਂ ਨੂੰ 2-2 ਲੱਖ ਰੁਪਏ ਮੁਆਵਜ਼ਾ ਦੇਣ ਦਾ ਨਿਰਦੇਸ਼ ਦਿੱਤਾ ਹੈ।

ਉਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲੇ 'ਚ ਵੀਰਵਾਰ ਨੂੰ ਦਰਦਨਾਕ ਹਾਦਸੇ 'ਚ 13 ਸਕੂਲੀ ਬੱਚਿਆਂ ਦੀ ਮੌਤ ਹੋ ਗਈ। ਇਸ ਹਾਦਸੇ 'ਚ 7 ਵਿਦਿਆਰਥੀ ਗੰਭੀਰ ਜ਼ਖਮੀ ਹਨ। ਸਕੂਲ ਵੈਨ ਅਤੇ ਟਰੱਕ ਦੀ ਟੱਕਰ ਦੇ ਬਾਅਦ ਇਹ ਹਾਦਸਾ ਹੋਇਆ। ਏ.ਡੀ.ਜੀ ਲਾਅ ਐਂਡ ਆਰਡਰ ਆਨੰਦ ਕੁਮਾਰ ਨੇ ਦੱਸਿਆ ਕਿ ਵੈਨ 'ਚ ਕੁੱਲ 18 ਬੱਚੇ ਸਵਾਰ ਸਨ, ਜਿਨ੍ਹਾਂ 'ਚੋਂ 11 ਦੀ ਮੌਤ ਹੋ ਚੁੱਕੀ ਹੈ ਜਦਕਿ 7 ਬੱਚਿਆਂ ਦੀ ਹਾਲਤ ਗੰਭੀਰ ਹੈ।

PunjabKesari

ਏ.ਡੀ.ਜੀ ਲਾਅ ਐਂਡ ਆਰਡਰ ਨੇ ਦੱਸਿਆ ਕਿ ਮ੍ਰਿਤਕਾਂ ਦੀ ਸੰਖਿਆ ਵਧ ਸਕਦੀ ਹੈ। ਹਾਦਸੇ 'ਚ ਲਾਪਰਵਾਹੀ ਸਾਹਮਣੇ ਆ ਰਹੀ ਹੈ। ਦੁਦਹੀ ਕ੍ਰਾਸਿੰਗ 'ਤੇ ਕੋਈ ਵੀ ਗੇਟਮੈਨ ਤਾਇਨਾਤ ਨਹੀਂ ਸੀ। ਕੁਸ਼ੀਨਗਰ ਹਾਦਸੇ 'ਚ ਮਰਨ ਵਾਲਿਆਂ 'ਚੋਂ 9 ਲੜਕੇ ਅਤੇ ਚਾਰ ਲੜਕੀਆਂ ਹਨ। ਮ੍ਰਿਤਕਾਂ ਦੀ ਉਮਰ 11 ਤੋਂ 7 ਸਾਲ ਦੇ ਵਿਚਕਾਰ ਹੈ।

 

ਘਟਨਾ ਸਥਾਨ 'ਤੇ ਗੁੱਸੇ 'ਚ ਆਈ ਭੀੜ ਨੂੰ ਸੀ.ਐਮ ਯੋਗੀ ਨੇ ਕਾਰ ਦੇ ਬੋਨਟ 'ਤੇ ਚੜ੍ਹ ਕੇ ਸ਼ਾਂਤ ਕਰਵਾਇਆ ਹੈ। 


Related News