ਭਿਆਨਕ ਹਾਦਸਾ; ਡੂੰਘੀ ਖੱਡ ''ਚ ਡਿੱਗੀ ਗੱਡੀ, 8 ਲੋਕਾਂ ਦੀ ਮੌਤ

Tuesday, Apr 09, 2024 - 10:08 AM (IST)

ਭਿਆਨਕ ਹਾਦਸਾ; ਡੂੰਘੀ ਖੱਡ ''ਚ ਡਿੱਗੀ ਗੱਡੀ, 8 ਲੋਕਾਂ ਦੀ ਮੌਤ

ਨੈਨੀਤਾਲ- ਉੱਤਰਾਖੰਡ ਦੇ ਨੈਨੀਤਾਲ ਵਿਚ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਇਕ ਮੈਕਸ ਗੱਡੀ ਡੂੰਘੀ ਖੱਡ ਵਿਚ ਡਿੱਗ ਗਈ। ਹਾਦਸੇ 'ਚ 8 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਸੋਮਵਾਰ ਦੇਰ ਰਾਤ ਵਾਪਰੀ। ਇਸ ਹਾਦਸੇ 'ਚ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਇਹ ਹਾਦਸਾ ਨੈਨੀਤਾਲ ਦੇ ਬੇਤਾਲਘਾਟ ਇਲਾਕੇ 'ਚ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਗੱਡੀ 'ਚ 11 ਲੋਕ ਸਵਾਰ ਸਨ, ਜਿਨ੍ਹਾਂ 'ਚੋਂ 8 ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਅਤੇ ਪ੍ਰਸ਼ਾਸਨ ਦੀ ਟੀਮ ਕੁਝ ਦੇਰ 'ਚ ਹੀ ਮੌਕੇ 'ਤੇ ਪਹੁੰਚ ਗਈ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

SDRF ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਤੁਰੰਤ ਕਾਰਵਾਈ ਕੀਤੀ ਅਤੇ ਕਰੀਬ 150 ਮੀਟਰ ਹੇਠਾਂ ਡੂੰਘੀ ਖੱਡ 'ਚ ਉਤਰ ਕੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤਾ। SDRF ਦੀ ਟੀਮ ਨੇ ਸਥਾਨਕ ਲੋਕਾਂ ਅਤੇ ਪੁਲਸ ਦੇ ਨਾਲ ਸਾਂਝੇ ਤੌਰ 'ਤੇ ਬਚਾਅ ਮੁਹਿੰਮ ਚਲਾਉਂਦੇ ਹੋਏ ਘਟਨਾ 'ਚ ਮਰਨ ਵਾਲੇ 8 ਲੋਕਾਂ ਦੀਆਂ ਲਾਸ਼ਾਂ ਅਤੇ 2 ਹੋਰ ਜ਼ਖਮੀਆਂ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ। ਦੱਸ ਦੇਈਏ ਕਿ ਡਰਾਈਵਰ ਨੂੰ ਛੱਡ ਕੇ ਬਾਕੀ ਸਾਰੇ ਲੋਕ ਨੇਪਾਲ ਦੇ ਮਹਿੰਦਰਨਗਰ ਦੇ ਰਹਿਣ ਵਾਲੇ ਸਨ।

ਮ੍ਰਿਤਕਾਂ ਦੇ ਨਾਮ:-
1. ਵਿਸ਼ਰਾਮ ਚੌਧਰੀ, 50 ਸਾਲ
2. ਅੰਤਰਮ ਚੌਧਰੀ, 40 ਸਾਲ
3. ਗੋਪਾਲ ਬਸਨੀਅਤ, 60 ਸਾਲ
4. ਉਦੈਰਾਮ ਚੌਧਰੀ, 55 ਸਾਲ
5. ਵਿਨੋਦ ਚੌਧਰੀ, 30 ਸਾਲ
6. ਤਿਲਕ ਚੌਧਰੀ, 45 ਸਾਲ
7. ਧੀਰਜ ਚੌਧਰੀ, 45 ਸਾਲ
8. ਡਰਾਈਵਰ ਰਾਜਿੰਦਰ ਕੁਮਾਰ ਪੁੱਤਰ ਸ਼੍ਰੀ ਹਰੀਰਾਮ ਵਾਸੀ ਬਾਸਕੋਟ, ਬੇਤਾਲਘਾਟ, ਨੈਨੀਤਾਲ।

ਜ਼ਖਮੀਆਂ ਦਾ ਵੇਰਵਾ
1 ਛੋਟੂ ਚੌਧਰੀ ਉਰਫ ਜਨਲ
2 ਸ਼ਾਂਤੀ ਚੌਧਰੀ ਪੁੱਤਰ ਧੀਰਜ ਚੌਧਰੀ


author

Tanu

Content Editor

Related News