ਚੀਨ 'ਚ ਹਾਈਵੇਅ ਹਾਦਸਾ, 36 ਲੋਕਾਂ ਦੀ ਦਰਦਨਾਕ ਮੌਤ

05/02/2024 10:31:47 AM

ਬੀਜਿੰਗ (ਪੋਸਟ ਬਿਊਰੋ)- ਦੱਖਣੀ ਚੀਨ ਵਿੱਚ ਭਾਰੀ ਮੀਂਹ ਤੋਂ ਬਾਅਦ ਇੱਕ ਹਾਈਵੇਅ ਦਾ ਇੱਕ ਹਿੱਸਾ ਢਹਿ ਜਾਣ ਕਾਰਨ ਕਈ ਕਾਰਾਂ ਢਲਾਨ ਤੋਂ ਹੇਠਾਂ ਡਿੱਗ ਗਈਆਂ ਅਤੇ ਘੱਟੋ-ਘੱਟ 36 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੀਝੋ ਸ਼ਹਿਰ ਦੇ ਪ੍ਰਸ਼ਾਸਨ ਨੇ ਕਿਹਾ ਕਿ ਹਾਈਵੇਅ ਦਾ 17.9 ਮੀਟਰ ਲੰਬਾ ਹਿੱਸਾ ਬੁੱਧਵਾਰ ਦੁਪਹਿਰ 2 ਵਜੇ ਦੇ ਕਰੀਬ ਢਹਿ ਗਿਆ, ਜਿਸ ਨਾਲ 23 ਵਾਹਨ ਟੋਏ ਵਿੱਚ ਡਿੱਗ ਗਏ। ਸਰਕਾਰੀ ਬਿਆਨ ਮੁਤਾਬਕ ਇਸ ਹਾਦਸੇ 'ਚ 30 ਲੋਕ ਜ਼ਖਮੀ ਹੋਏ ਹਨ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟੇਨ ਦੇ ਸਖ਼ਤ ਵੀਜ਼ਾ ਨਿਯਮਾਂ ਦਾ ਅਸਰ, ਵਿਦਿਆਰਥੀ ਨਿਰਭਰ ਲੋਕਾਂ 'ਚ ਭਾਰੀ ਗਿਰਾਵਟ

PunjabKesari

ਗੁਆਂਗਡੋਂਗ ਸੂਬੇ ਦੇ ਕੁਝ ਹਿੱਸੇ ਪਿਛਲੇ ਦੋ ਹਫ਼ਤਿਆਂ ਤੋਂ ਮੀਂਹ ਅਤੇ ਹੜ੍ਹਾਂ ਦੇ ਨਾਲ-ਨਾਲ ਗੜਿਆਂ ਦੀ ਮਾਰ ਹੇਠ ਹਨ। ਪਿਛਲੇ ਹਫਤੇ ਸੂਬਾਈ ਰਾਜਧਾਨੀ ਗੁਆਂਗਜ਼ੂ ਵਿੱਚ ਇੱਕ ਤੂਫਾਨ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਸੀ। ਅਜਿਹਾ ਲਗਦਾ ਹੈ ਕਿ ਮੀਂਹ ਕਾਰਨ ਹਾਈਵੇਅ ਦੇ ਹੇਠਾਂ ਜ਼ਮੀਨ ਧਸ ਗਈ ਅਤੇ ਇਸ ਕਾਰਨ ਸੜਕ ਦਾ ਇੱਕ ਹਿੱਸਾ ਵੀ ਧਸ ਗਿਆ। ਚਸ਼ਮਦੀਦਾਂ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੇ ਇੱਕ ਉੱਚੀ ਆਵਾਜ਼ ਸੁਣੀ ਜਿਸ ਤੋਂ ਬਾਅਦ ਉਨ੍ਹਾਂ ਨੇ ਉੱਥੇ ਇੱਕ ਵੱਡਾ ਟੋਆ ਦੇਖਿਆ। ਸਥਾਨਕ ਮੀਡੀਆ 'ਚ ਜਾਰੀ ਵੀਡੀਓ ਅਤੇ ਤਸਵੀਰਾਂ 'ਚ ਘਟਨਾ ਸਥਾਨ 'ਤੇ ਧੂੰਆਂ ਅਤੇ ਅੱਗ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ ਮੌਕੇ 'ਤੇ ਵਾਹਨਾਂ ਦੇ ਢੇਰ ਲੱਗੇ ਨਜ਼ਰ ਆ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News