ਟਰੈਕਟਰ ਨੂੰ ਟਰਾਲੀ ਦੀ ਹੁੱਕ ਪਾਉਣ ਲੱਗੇ ਵਾਪਰਿਆ ਹਾਦਸਾ, ਨੌਜਵਾਨ ਦੀ ਲੱਤ ਟੁੱਟੀ

05/03/2024 11:54:55 AM

ਬਟਾਲਾ(ਜ. ਬ., ਯੋਗੀ, ਅਸ਼ਵਨੀ)- ਟਰੈਕਟਰ ਨੂੰ ਟਰਾਲੀ ਦੀ ਹੁੱਕ ਪਾਉਣ ਲੱਗੇ ਅਚਾਨਕ ਹੋਏ ਹਾਦਸੇ ਵਿਚ ਨੌਜਵਾਨ ਦੀ ਲੱਤ ਟੁੱਟਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਸਿੰਘ ਪੁੱਤਰ ਸੁਖਰਾਜ ਸਿੰਘ ਵਾਸੀ ਪਿੰਡ ਚਾਚੋਵਾਲੀ ਜੋ ਕਿ ਕਿਸੇ ਕਿਸਾਨ ਕੋਲੋਂ ਮਜ਼ਦੂਰੀ ਦਾ ਕੰਮ ਕਰਦਾ ਸੀ। 

ਇਹ ਵੀ ਪੜ੍ਹੋ-  ਪੰਜਾਬ ਪੁਲਸ ਤੇ BSF ਦੀ ਵੱਡੀ ਕਾਮਯਾਬੀ, ਸਰਹੱਦ ਨੇੜਿਓਂ 26 ਕਰੋੜ ਦੀ ਹੈਰੋਇਨ ਤੇ ਹਥਿਆਰ ਬਰਾਮਦ

ਜਦੋਂ ਉਹ ਟਰੈਕਟਰ ਨੂੰ ਟਰਾਲੀ ਦੀ ਹੁੱਕ ਪਾਉਣ ਲੱਗਾ ਤਾਂ ਅਚਾਨਕ ਟਰੈਕਟਰ ਪਿੱਛੇ ਨੂੰ ਆ ਗਿਆ, ਜਿਸ ਦੇ ਸਿੱਟੇ ਵਜੋਂ ਉਕਤ ਨੌਜਵਾਨ ਦੀ ਟਰੈਕਟਰ ਹੇਠਾਂ ਆਉਣ ਨਾਲ ਲੱਤ ਟੁੱਟ ਗਈ। ਓਧਰ, ਇਸ ਬਾਰੇ ਪਤਾ ਚਲਦਿਆਂ ਹੀ ਪਰਿਵਾਰਕ ਮੈਂਬਰਾਨ ਨੇ ਇਸ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਦਾਖਲ ਕਰਵਾਇਆ।

ਇਹ ਵੀ ਪੜ੍ਹੋ-  ਰੁੱਸੀ ਪਤਨੀ ਨੂੰ ਘਰ ਲਿਜਾ ਰਿਹਾ ਸੀ ਨੌਜਵਾਨ, ਰਾਹ 'ਚ ਹੀ ਵਾਪਰ ਗਿਆ ਭਾਣਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News